EXCLUSIVE.. ਗੜ੍ਹਦੀਵਾਲਾ ਚ ਕਾਂਗਰਸ (ਗਿਲਜੀਆਂ) ਅਤੇ ਅਕਾਲੀ ਦਲ (ਬਾਦਲ) ਦੀ ਸਿੱਧੀ ਟੱਕਰ

ਦੋਵਾਂ ਚੋਂ ਜਿੱਤਣ ਵਾਲਾ ਉਮੀਦਵਾਰ ਬਣ ਸਕਦਾ ਹੈ ਨਗਰ ਕੌਂਸਲ ਗੜ੍ਹਦੀਵਾਲਾ ਦਾ ਪ੍ਰਧਾਨ

ਸ਼ਹਿਰ ਵਾਸੀਆਂ ਦੀ ਸਭ ਤੋਂ ਵੱਧ ਨਜਰਾਂ ਇਸ ਜਬਰਦਸਤ ਮੁਕਾਬਲੇ ਤੇ 


ਗੜ੍ਹਦੀਵਾਲਾ 5 ਫਰਵਰੀ (CHOUDHARY) :ਗੜ੍ਹਦੀਵਾਲਾ ਵਿਖੇ ਨਗਰ ਕੌਂਸਲ ਚੋਣਾਂ ਲਈ ਚੋਣ ਪ੍ਰਚਾਰ ਜੋਰਾ ਤੇ ਹੈ। ਸਾਰੀ ਪਾਰਟੀ ਕਾਂਗਰਸ, ਅਕਾਲੀ ਅਤੇ ਬੀਜੇਪੀ ਦੇ ਉਮੀਦਵਾਰ ਨੇ ਆਪਣੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਹਨ। ਨਗਰ ਕੌਂਸਲ ਚੋਣਾਂ ਦੀ ਗੱਲ ਕਰੀਏ ਤਾਂ ਸਭ ਤੋਂ ਕਾਂਟੇਦਾਰ ਮੁਕਾਬਲਾ ਵਾਰਡ ਨੰ 1 ਵਿੱਚ ਅਕਾਲੀ ਦਲ ਦੇ ਉਮੀਦਵਾਰ ਬੀਬੀ ਇੰਦਰਜੀਤ ਕੌਰ ਬੁੱਟਰ ਅਤੇ ਕਾਂਗਰਸ ਦੇ ਉਮੀਦਵਾਰ ਸਰੋਜ ਮਿਨਹਾਸ ਵਿਚਕਾਰ ਹੋ ਰਿਹਾ ਹੈ। ਯਿਕਰਯੋਗ ਹੈ ਕਿ ਨਗਰ ਕੌਂਸਲ ਗੜ੍ਹਦੀਵਾਲਾ ਤੇ ਅਕਾਲੀ ਦਲ ਦਾ ਕਾਫੀ ਲੰਬਾ ਸਮਾਂ ਕਬਜਾ ਰਿਹਾ ਹੈ। ਕਨੇਡੀਅਨ ਦੋਆਬਾ ਟਾਈਮਜ਼ ਵੈਬ ਚੈਨਲ ਦੇ ਪਤਰਕਾਰਾਂ ਵਲੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ  ਇਹਨਾਂ ਦੋਵਾਂ ਵਿੱਚੋਂ ਜਿੱਤਣ ਵਾਲਾ ਉਮੀਦਵਾਰ ਦੇ ਹੱਥ ਵਿੱਚ  ਨਗਰ ਕੌਂਸਲ ਗੜ੍ਹਦੀਵਾਲਾ ਦੀ ਕਮਾਨ ਹੋਵੇਗਾ।ਨਗਰ ਕੌਂਸਲ ਗੜ੍ਹਦੀਵਾਲਾ ਦੀ ਸਾਬਕਾ ਪ੍ਰਧਾਨ, ਸ਼ਹਿਰੀ ਪ੍ਰਧਾਨ ਅਕਾਲੀ ਦਲ (ਬ) ਕੁਲਦੀਪ ਸਿੰਘ ਬੁੱਟਰ ਦੀ ਪਤਨੀ ਬੀਬੀ ਇੰਦਰਜੀਤ ਕੌਰ ਬੁੱਟਰ ਆਪਣੇ ਚੋਣ ਮੈਨੀਫੈਸਟੋ ਪਿਛਲੇ ਪੰਜ ਸਾਲਾਂ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਪਾਣੀ ਦੀ ਸਮੱਸਿਆ ਨੂੰ ਦੂਰ ਕਰਨਾ, ਸ਼ਹਿਰ ਵਿੱਚ ਸਫਾਈ ਵਿਵਸਥਾ ਨੂੰ ਠੀਕ ਕਰਨਾ,ਗਲਿਆਂ ਨਾਲੀਆਂ ਨੂੰ ਪੱਕਾ ਕਰਨਾ ਆਦਿ ਨੂੰ ਲੈ ਕੇ ਚੋਣ ਮੈਦਾਨ ਵਿੱਚ ਉਤਰੇ ਹਨ। ਦੂਜੇ ਪਾਸੇ ਮਹਿਲਾ ਵਿੰਗ ਸ਼ਹਿਰੀ ਪ੍ਰਧਾਨ ਕਾਂਗਰਸ ਬੀਬੀ ਸਰੋਜ ਮਿਨਹਾਸ ਕਾਂਗਰਸ ਵਲੋਂ ਚੋਣ ਮੈਦਾਨ ਵਿੱਚ ਉਤਰੇ ਹਨ। ਕਾਂਗਰਸ ਦੇ ਉਮੀਦਵਾਰ ਵਲੋਂ ਕਾਂਗਰਸ ਪਾਰਟੀ ਵਲੋਂ ਸ਼ਹਿਰ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਜਿਸ ਵਿੱਚ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਸੀਵਰੇਜ ਪਾਉਣ ਸਬੰਧੀ ਅਤੇ ਹੋਰ ਵਿਕਾਸ ਕਾਰਜਾਂ ਦੇ ਕੰਮ ਆਪਣੇ ਵੋਟਰਾਂ ਨੂੰ ਗਿਣਾਏ ਰਹੇ ਹਨ। ਇੱਕ ਵੱਡਾ ਕਾਰਨ ਇਹ ਵੀ ਹੈ ਕਿ ਇਸ ਮੌਕੇ ਹਲਕੇ ਦੇ ਵਿਧਾਇਕ ਦੀ ਸੀਟ ਵੀ ਕਾਂਗਰਸ ਦੇ ਹੱਥਾਂ ਵਿਚ ਹੈ। ਬੀਬੀ ਸਰੋਜ ਮਨਹਾਸ ਕਾਂਗਰਸ ਦੀ ਕਾਫੀ ਪੁਰਾਣੇ ਵਰਕਰਾਂ ਵਿੱਚੋਂ ਇੱਕ ਹੈ ਅਤੇ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਕਾਫੀ ਕਰੀਬੀ ਮੰਨੇ ਜਾਂਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਵੋਟਰ ਕਿਸ ਉਮੀਦਵਾਰ ਨੂੰ ਜਿਤਾ ਕੇ ਅੱਗੇ ਲਿਆਉਣਗੇ। 


ਕਾਂਗਰਸ ਬਹੁਮਤ ਸਿੱਧ ਕਰਕੇ ਨਗਰ ਕੌਂਸਲ ਤੇ ਕਬਜਾ ਜਮਾਉਣਗੇ : ਸੀਨੀਅਰ ਕਾਂਗਰਸੀ ਨੇਤਾ ਡਾ ਸੁਖਦੇਵ ਸ਼ਰਮਾ 



ਇਸ ਮੁਕਾਬਲੇ ਤੇ ਕਾਂਗਰਸ ਦੇ ਸੀਨੀਅਰ ਨੇਤਾ ਡਾ ਸੁਖਦੇਵ ਸ਼ਰਮਾ ਨੇ ਬਲਾਕ ਕਿਹਾ ਕਿ ਇਸ ਵਾਰ ਕਾਂਗਰਸ ਨਗਰ ਕੌਂਸਲ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਕਰਕੇ ਨਗਰ ਕੌਂਸਲ ਤੇ ਅਪਣਾ ਕਬਜਾ ਜਮਾਉਣਗੇ। ਉਨਾਂ ਕਿਹਾ ਕਿ ਹਲਕਾ ਵਿਧਾਇਕ ਸਰਦਾਰ ਸੰਗਤ ਸਿੰਘ ਗਿਲਜੀਆਂ ਨੇ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਜੀਤੋੜ ਮੇਹਨਤ ਕੀਤੀ ਹੈ ਅਤੇ ਹੁਣ ਉਨਾਂ ਦੀ ਮਿਹਨਤ ਨਗਰ ਕੌਂਸਲ ਚੋਣਾਂ ਵਿੱਚ ਬਹੁਮਤ ਸਾਬਿਤ ਕਰਕੇ ਰੰਗ ਲਿਆਵੇਗੀ। ਉਨਾਂ ਕਿਹਾ ਕਿ ਹਲਕਾ ਵਿਧਾਇਕ ਹਮੇਸ਼ਾ ਹੀ ਆਪਣੇ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਤੱਤਪਰ ਰਹਿੰਦੇ ਹਨ। 


ਲੋਕ ਪਿਛਲੇ 5 ਸਾਲ ਦੇ ਹੋਏ ਵਿਕਾਸ ਕਾਰਜਾਂ ਨੂੰ ਪਹਿਲ ਦੇਣਗੇ :  ਕਮਲਜੀਤ ਕੁਲਾਰ



ਇਸ ਮੁਕਾਬਲੇ ਵਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਕਮਲਜੀਤ ਕੁਲਾਰ ਨੇ ਕਿਹਾ ਕਿ ਅਕਾਲੀ ਦਲ ਦੀ ਉਮੀਦਵਾਰ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਬੀਬੀ ਇੰਦਰਜੀਤ ਕੌਰ ਬੁੱਟਰ ਇਸ ਮੁਕਾਬਲੇ ਨੂੰ ਇੱਕ ਤਰਫਾ ਜਿੱਤਣਗੇ। ਕਿਉਂਕਿ ਬੀਬੀ ਇੰਦਰਜੀਤ ਕੌਰ ਬੁੱਟਰ ਪਿਛਲੇ ਪੰਜ ਸਾਲ ਨਗਰ ਕੌਂਸਲ ਦੀ ਪ੍ਰਧਾਨ ਰਹੇ ਹਨ। ਉਨਾਂ ਵਲੋਂ ਸ਼ਹਿਰ ਚ ਲਗਭਗ 20 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕੀਤੇ ਗਏ ਹਨ। ਸ਼ਹਿਰ ਵਾਸੀ ਵਿਕਾਸ ਕਾਰਜਾਂ ਨੂੰ ਪਹਿਲ ਦੇਣਗੇ। ਉਨਾਂ ਕਿਹਾ ਕਿ 14 ਫਰਵਰੀ ਨੂੰ ਆਉਣ ਵਾਲੇ ਨਤੀਜੇ ਸਭ ਕੁਝ ਸਾਫ ਕਰ ਦੇਣਗੇ 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply