ਟ੍ਰੈਫਿਕ ਪੁਲਸ ਦਸੂਹਾ ਸਾਗਰਾਂ ਸਕੂਲ ਦੇ ਵਿਦਿਆਰਥੀਆਂ ਨਿਯਮਾਂ ਅਤੇ ਨਸ਼ਿਆਂ ਪ੍ਰਤੀ ਕੀਤਾ ਜਾਗਰੂਕ

ਟ੍ਰੈਫਿਕ ਨਿਯਮਾਂ ਨੂੰ ਅਪਨਾਉ ਤੇ ਨਸ਼ਿਆਂ ਨੂੰ ਭਜਾਓ

ਦਸੂਹਾ 5 ਫਰਵਰੀ (CHOUDHARY ) : ਅੱਜ ਮਿਤੀ 05 ਫਰਵਰੀ ਨੂੰ ਮਾਨਯੋਗ ਐਸ. ਐਸ. ਪੀ. ਸਾਹਿਬ ਹੁਸ਼਼ਿਆਰਪੁਰ ਸ. ਨਵਜੋਤ ਸਿੰਘ ਮਾਹਲ ਜੀ ਅਤੇ ਡੀ.ਐਸ.ਪੀ. ਦਸੂਹਾ ਮਨੀਸ਼ ਕੁਮਾਰ ਜੀ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪ੍ਰਿੰਸੀਪਲ ਮੈਡਮ ਪੂਨਮ ਪਾਂਧੀ  ਦੀ ਦੇਖ-ਰੇਖ ਵਿਚ ਭਾਰਤ ਸਰਕਾਰ ਵਲੋਂ 18 ਜਨਵਰੀ ਤੋਂ 17 ਫਰਵਰੀ ਤੱਕ ਮਨਾਏ ਜਾ ਰਹੇ ‘ਵੈਫਿਕ ਰੋਡ ਸੇਫਟੀ ਮਹੀਨਾ’ ਤਹਿਤ ਏ ਐਸ ਆਈ ਸ.ਅਜਮੇਰ ਸਿੰਘ (ਟ੍ਰੈਫਿਕ ਇੰਚਾਰਜ ਦਸੂਹਾ) ਅਤੇ ਏ ਐਸ ਆਈ. ਆਤਮਾ ਰਾਮ (ਜਿਲ੍ਹਾ ਇੰਚਾਰਜ ਸਾਂਝ ਕੇਂਦਰ ) ਅਤੇ ਸ. ਪਰਮਜੀਤ ਸਿੰਘ ਵਲੋਂ ਸਰਕਾਰੀ ਸੀਨੀਆਰ ਸੈਕੰਡਰੀ ਸਕੂਲ, ਸੱਗਰਾਂ ( ਹੁਸ਼ਿਆਰਪੁਰ) ਵਿਖੇ ਸੈਮੀਨਾਰ ਲਗਾਇਆ ਗਿਆ। ਸ. ਅਜਮੇਰ ਸਿੰਘ ਜੀ ਵਲੋਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਤਾਂ ਜੋ ਅਸੀ ਆਪਣੀ ਉਤੇ ਦੂਸਰਿਆਂ ਦੀਆਂ ਕੀਮਤੀ ਜਾਨਾ ਖਤਰੇ ਵਿਚ ਨਾ ਪਾਈਏ।

ਜਲਦੀ ਕਰਨ ਦੀ ਬਜਾਏ ਸਾਨੂੰ ਸਮੇਂ ਤੋਂ ਪਹਿਲਾ ਆਪਣੇ ਕੰਮ ਲਈ ਜਾਣਾ ਚਾਹੀਦਾ ਹੈ ਜਲਦੀ ਵੇਲੇ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ‘ਕਦੀ ਵੀ ਨਾਲੋ ਦੇਰ ਭਲੀ’ | ਬੱਚਿਆਂ ਨੂੰ ਸੰਬੋਦਨ ਕਰਦੇ ਕਿਹਾ ਗਿਆ ਕਿ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈ, ਪਰ ਹੁਣ ਇਸ ਵਿਚ ਇਕ ਹੋਰ ਦਰਿਆ ਵਗ ਰਿਹਾ ਹੈ ਜਿਸ ਨੂੰ ਅਸੀਂ ਨਸ਼ਿਆਂ ਦਾ ਦਰਿਆ ਕਹਿੰਦੇ ਹਾਂ। ਇਸ ਦਰਿਆ ਦੇ ਕਦੇ ਲਾਗੇ ਵੀ ਨਹੀ ਜਾਣਾ। ਜਿਵੇਂ ਸਿਉਂਕ ਇਕ ਦਰੱਖਤ ਨੂੰ ਅੰਦਰੋਂ ਅੰਦਰ ਖੋਖਲਾ ਕਰ ਦਿੰਦੀ ਹੈ ਇਸੇ ਤਰ੍ਹਾਂ ਨਸ਼ੇ ਵੀ ਸਾਡੇ ਸ਼ਰੀਰ ਨੂੰ ਅੰਦਰੋਂ ਅੰਦਰ ਖੋਖਲਾ ਕਰ ਦਿੰਦੇ ਹਨ। ਇਸ ਲਈ ਹਮੇਸ਼ਾ ਸਾਨੂੰ ਕਿਸੇ ਵੀ ਪ੍ਰਕਾਰ ਦੇ ਨਸ਼ੇ ਤੋਂ ਦੂਰ ਰਹਿਣਾ ਚਾਹਿਦਾ ਹੈ। ਆਤਮਾ ਰਾਮ ਨੇ ਸਾਂਝ ਵਿਚ ਸਰਕਾਰ ਵਲੋਂ ਕਿਹੜੀਆਂ ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ , ਤੇ ਲੜਖੀਆਂ ਨੂੰ ‘ਸ਼ਕਤੀ ਐਪ ਬਾਰੇ ਜਾਣਕਾਰੀ ਦਿੱਤੀ। ਇਸ ਐਪ ਨਾਲ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਸੁਰਖਿਅਤ ਕਰ ਸਕਦੇ ਹਾਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਇਸ ਮੌਕੇ ਸ੍ਰੀ ਮਤੀ ਭਾਰਤੀ ਅਤੇ ਟਿੰਕੂ ਤੇਜਪਾਲ ਜੀ ( ਕੰਪਿਉਟਰ ਫਕੈਲਟੀ) ਵਲੋਂ ਆਪਣੇ ਪਿਤਾ ਜੀ ਸਵਰਗੀ ਸਤਪਾਲ ਸ਼ਰਮਾ ਜੀ ਯਾਦ ਵਿਚ ਉਹਨਾਂ ਦੇ ਜਨਮ ਦਿਵਸ ਮੌਕੇ ਆਏ ਹੋਏ ਮਹਿਮਾਨਾ ਕਲੋਂ ਜਰੂਰਤ ਮੰਦ ਵਿਦਿਆਰਥੀਆਂ ਨੂੰ ਵਰਦੀਆਂ ਵੰਡਵਾਈਆਂ ਗਈਆਂ। ਪ੍ਰਿੰਸੀਪਲ ਵਲੋਂ ਸ. ਅਜਮੇਰ ਸਿੰਘ ਜੀ (ਵੈਫਿਕ ਇੰਚਾਰਜ ਦਸੂਹਾ), ਆਤਮਾ ਰਾਮ ਜੀ(ਜਿਲ੍ਹਾ ਇੰਚਾਰਜ ਸਾਂਝ ਕੇਂਦਰ ),ਸ.ਪਰਮਜੀਤ ਸਿੰਘ (ਸਾਂਝ ਕੇਂਦਰ, ਦਸੂਹਾ) ਅਤੇ ਸਕੂਲ ਐਸ ਐਸ  ਸੀ.ਚੇਅਰਮੈਨ ਸ.ਅਮਰਜੀਤ ਸਿੰਘ ਜੀ ਦਾ ਸਕੂਲ ਆਉਣ ਤੇ ਧੰਨਵਾਦ ਕੀਤਾ ਤੇ ਇਹਨਾ ਨੂੰ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ । ਮੈਡਮ ਭਾਰਤੀ ਅਤੇ ਟਿੰਕੂ ਤੇਜਪਾਲ ਜੀ ਦਾ ਵੀ ਨੇਕ ਕੰਮ ਲਈ ਧੰਨਵਾਦ ਕੀਤਾ ਤੇ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਦਾ ਪ੍ਰਬੰਧ ਐਨ. ਐਸ. ਐਸ. ਅਫਸਰ ਬਲਜੀਤ ਕੌਸ਼ਲ ਅਤੇ ਐਨ.ਸੀ.ਸੀ. ਅਫਸਰ  ਟਿੰਕੂ ਤੇਜਪਾਲ ਜੀ ਵਲੋਂ ਕੀਤਾ ਗਿਆ।ਇਸ ਮੌਕੇ ਸਮੂਹ ਸਟਾਫ ਹਾਜਰ ਸੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply