ਦਸੂਹਾ ਵਿਖੇ ਦੋਆਬਾ ਕਿਸਾਨ ਕਮੇਟੀ (ਰਜਿ.) ਪੰਜਾਬ ਵਲੋਂ ਨੈਸ਼ਨਲ ਹਾਈਵੇ ਹਾਜੀਪੁਰ ਚੌਂਕ ਤੇ ਮੁਕਮੰਲ ਤੌਰ ਚੱਕਾ ਜਾਮ

ਦਸੂਹਾ 6 ਫਰਵਰੀ (CHOUDHARY) : ਅੱਜ ਮਿਤੀ 06 ਫਰਵਰੀ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਅਤੇ ਪੱਤਰਕਾਰਾਂ ਉੱਪਰ ਦਰਜ ਕੀਤੇ ਗਏ ਨਾਜਾਇਜ ਮੁਕੱਦਮਿਆਂ ਦੇ ਰੋਸ ਵਿੱਚ ਦੋਆਬਾ ਕਿਸਾਨ ਕਮੇਟੀ ਵੱਲੋਂ ਸੀਨੀਅਰ ਮੀਤ ਪ੍ਰਧਾਨ ਸ ਰਣਜੀਤ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਾਜੀਪੁਰ ਚੌਕ ਦਸੂਹਾ ਵਿੱਚ ਜਥੇਬੰਦੀ ਦੇ ਆਗੂ ਦਵਿੰਦਰ ਸਿੰਘ ਬਸਰਾ, ਹਰਪ੍ਰੀਤ ਸਿੰਘ ਸੰਧੂ ਅਤੇ ਗੁਰਮੁਖ ਸਿੰਘ ਬਾਜਵਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜੀ ਕਰਦੇ ਹੋਏ ਚੱਕਾ ਜਾਮ ਕਰ ਦਿੱਤਾ ਗਿਆ।

ਇਸ ਮੌਕੇ ਕਿਸਾਨ ਬੋਲਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਅਤੇ ਪਤਰਕਾਰਾਂ ਤੇ ਨਾਜਾਇਜ ਮੁਕੱਦਮੇ ਦਰਜ ਕਰਨਾ ਸਰਕਾਰ ਦੀ ਬੌਖਲਾਹਟ ਦਾ ਸੰਕੇਤ ਹੈ ਅਤੇ ਇਹ ਲੋਕਤੰਤਰ ਦਾ ਕਤਲ ਹੈ।ਸਰਕਾਰ ਦੀਆਂ ਇਹਨਾਂ ਘਟੀਆ ਚਾਲਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਰਕਾਰ ਇਸ ਅੰਦੋਲਨ ਤੋਂ ਕਿਸ ਕਦਰ ਘਬਰਾਈ ਹੋਈ ਹੈ। ਇਹ ਨਾਜਾਇਜ ਮੁਕੱਦਮੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਤੇ ਨਾ ਹੀ ਸਰਕਾਰ ਇਹੋ ਜਿਹੀਆਂ ਕਾਰਵਾਈਆਂ ਕਰਕੇ ਕਿਸਾਨਾਂ ਨੂੰ ਡਰਾ ਸਕੇਗੀ। ਸਰਕਾਰ ਕੀਤੇ ਗਏ ਨਾਜਾਇਜ ਮੁਕੱਦਮੇ ਤੁਰੰਤ ਰੱਦ ਕਰਨੇ ਚਾਹੀਦੇ ਹਨ ਕਿਉਂਕਿ ਲੋਕਤੰਤਰ ਵਿੱਚ ਹਰ ਨਾਗਰਿਕ ਨੂੰ ਆਪਣੀਆਂ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ।ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਿਹਾ ਕਿਸਾਨ ਅੰਦੋਲਨ ਕਨੂੰਨ ਰੱਦ ਹੋਣ ਤੱਕ ਜਾਰੀ ਰਹੇਗਾ।ਇਸ ਮੌਕੇ ਤੇ ਮਨਜੀਤ ਸਿੰਘ ਘੁੰਮਣ,ਮਹਿਤਾਬ ਸਿੰਘ ਹੁੰਦਲ,ਗੁਰਪ੍ਰਤਾਪ ਸਿੰਘ,ਮਿੰਟਾ ਚੀਮਾ,ਰਵਿੰਦਰ ਬਾਜਵਾ,ਭੁਪਿੰਦਰ ਸਿੰਘ ਘੁੰਮਣ, ਸਰਪੰਚ ਚੂਹੜਸਿੰਘ, ਜਸਵੰਤ ਸਿੰਘ ਮਾਂਗਟ, ਗੁਲਸ਼ਨ ਚੀਦਾ, ਤਰਲੋਕ ਸਿੰਘ, ਬਲਵੀਰ ਸਿੰਘ ਬਾਜਵਾ,ਸਰਤਾਜ ਸਿੰਘ, ਗੁਰਸ਼ਰਨ ਸਿੰਘ ਸਰਪੰਚ ਉਸਮਾਨ ਸ਼ਹੀਦ,ਬੇਅੰਤ ਸਿੰਘ, ਸਲੀਮ ਦਸੂਹਾ,ਜੁਝਾਰ ਸਿੰਘ ਨਰਾਇਣਗੜ੍ਹ, ਜਸਵਿੰਦਰ ਸਿੰਘ ਦੇਵੀਦਾਸ, ਕਮਲ ਬੀਜਾਂ, ਬਲਜੀਤ ਸਿੰਘ ਨਿਹਾਲਪੁਰ, ਸੁਖਦੇਵ ਸਿੰਘ ਸਰਪੰਚ ਗਾਲੋਵਾਲ, ਅਨੂਪ ਸਿੰਘ ਸਣੇ ਭਾਰ ਗਿਣਤੀ ਵਿਚ ਕਿਸਾਨ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply