ਪਠਾਨਕੋਟ ਹਾਊਸਿੰਗ ਬੋਰਡ ਕਲੋਨੀ ਵਿਚ ਘਰ ਦੇ ਬੈੱਡ ‘ਤੇ ਮਹਿਲਾ ਮ੍ਰਿਤ ਦੇਹ ਸ਼ਕੀ ਹਲਾਤਾਂ ਵਿਚ ਮਿਲੀ
ਪਠਾਨਕੋਟ (ਰਜਿੰਦਰ ਸਿੰਘ ਰਾਜਨ) :- ਪਠਾਨਕੋਟ ਦੇ ਹਾਊਸਿੰਗ ਬੋਰਡ ਕੋਲੋਨੀ ਵਿੱਚ ਇੱਕ ਮਹਿਲਾ ਦੀ ਸ਼ਕੀ ਹਾਲਾਤਾਂ ਵਿਚ ਮ੍ਰਿਤ ਦੇਹ ਮਿਲਣ ਨਾਲ ਖੇਤਰ ਵਿੱਚ ਸਨਸਨੀ ਫੈਲ ਗਈ । ਮ੍ਰਿਤ ਮਹਿਲਾ ਹਿਮਾਚਲ ਦੇ ਇੰਦੌਰਾ ਦੀ ਦੱਸੀ ਜਾਂਦੀ ਹੈ । ਪਠਾਨਕੋਟ ਦੀ ਡਿਵੀਜਨ ਨੰਬਰ ਦੋ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ । ਹਾਉਸਿੰਗ ਬੋਰਡ ਕਲੋਨੀ ਵਿਖੇ ਪਿਛਲੇ 6-7 ਸਾਲਾਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਇਕ ਔਰਤ ਦੀ ਮ੍ਰਿਤਕ ਦੇਹ ਸ਼ੱਕੀ ਹਾਲਤਾਂ ਵਿਚ ਮਿਲੀ ਹੈ। ਮ੍ਰਿਤਕ ਔਰਤ ਦਾ ਨਾਮ ਕਮਲੇਸ਼ ਦੱਸਿਆ ਜਾ ਰਿਹਾ ਹੈ। ਜਦੋਂਕਿ ਥਾਣਾ ਪਠਾਨਕੋਟ ਡਵੀਜ਼ਨ ਨੰਬਰ ਦੋ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਔਰਤ ਕਿੱਥੋਂ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤ ਔਰਤ ਹਿਮਾਚਲ ਪ੍ਰਦੇਸ਼ ਦੇ ਇੰਦੋਰਾ ਵਾਲੇ ਪਾਸੇ ਦੀ ਰਹਿਣ ਵਾਲੀ ਹੈ। ਇਸ ਵੇਲੇ ਜ਼ਿਲ੍ਹਾ ਪੁਲਿਸ ਪਠਾਨਕੋਟ ਪੁਲਿਸ ਸੂਤਰਾਂ ਰਾਹੀਂ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨਾਲ ਸੰਪਰਕ ਕਰਕੇ ਮਹਿਲਾ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਡਵੀਜ਼ਨ ਨੰਬਰ 2 ਦੇ ਏਐਸਆਈ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਸਥਾਨਕ ਲੋਕਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁੱਛਗਿੱਛ ਵਿਚ ਇਹ ਪਤਾ ਲਗ ਪਾਇਆ ਗਿਆ ਕਿ ਉਕਤ ਔਰਤ ਪਿਛਲੇ 6-7 ਸਾਲਾਂ ਤੋਂ ਹਾਉਸਿੰਗ ਬੋਰਡ ਕਲੋਨੀ ਵਿਚ ਰਹਿ ਰਹੀ ਸੀ। ਪੁਲਿਸ ਔਰਤ ਦੇ ਮੋਬਾਈਲ ਤੇ ਆਈ ਅਨੁਸਾਰ 5-6 ਫਰਵਰੀ ਨੂੰ ਮਿਸ ਕਾਲਾਂ ਦੀ ਜਾਂਚ ਵੀ ਕਰ ਰਹੀ ਹੈ। ਜਦੋਂ ਪੁਲਿਸ ਉਨ੍ਹਾਂ ਨੰਬਰਾਂ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੀ ਸੀ, ਤਾਂ ਕਿਸੇ ਨੇ ਉਨ੍ਹਾਂ ਨੰਬਰਾਂ ਤੇ ਫੋਨ ਨਹੀਂ ਚੁੱਕਿਆ । ਫਿਲਹਾਲ ਪੁਲਿਸ ਨੇ ਔਰਤ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਪੋਸਟ ਮਾਰਟਮ ਰੂਮ ਵਿਚ 72 ਘੰਟਿਆਂ ਲਈ ਰੱਖ ਦਿਤਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp