ਮਾਨਗੜ੍ਹ ਟੋਲਪਲਾਜਾ ਤੇ ਕਿਸਾਨਾਂ ਦਾ ਸੰਘਰਸ਼ 123 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ, 9 ਫਰਵਰੀ (CHOUDHARY ) ਮਾਨਗੜ੍ਹ ਟੋਲ ਪਲਾਜ਼ਾ ‘ਤੇ ਕਿਸਾਨਾਂ ਵਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿਤੇ ਜਾ ਰਹੇ ਧਰਨੇ ਦੇ 123 ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਮੋਦੀ ਸਰਕਾਰ ਵਿਰੁਧ ਨਾਹਰੇਬਾਜ਼ੀ ਕਰ ਕੇ ਪਿੱਟ ਸਿਆਪਾ ਕੀਤਾ। ਇਸ ਮੌਕੇ ਦਵਿੰਦਰ ਸਿੰਘ ਚੌਹਕਾ, ਜਤਿੰਦਰ ਸਿੰਘ ਸੱਗਲਾ,ਮਾਸਟਰ ਮੋਹਨ ਸਿੰਘ ਮੱਲੀ,ਮਨਜੀਤ ਸਿੰਘ ਖਾਨਪੁਰ,ਤਰਸੇਮ ਸਿੰਘ ਅਰਗੋਵਾਲ ਸਮੇਤ ਵੱਖ ਵੱਖ  ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਰਤੀ ਵਿਰੋਧੀ ਕਾਲੇੇ ਕਾਨੂੰਨ ਲਿਆ ਕੇ ਦੇਸ਼ ਦੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਹਰ ਕਮਜ਼ੋਰ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆ ਕੇ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਉੱਪਰ ਕੇਂਦਰ ਦੀ ਮੋਦੀ ਸਰਕਾਰ ਕਾਲੇ ਕਾਨੂੰਨ ਰਾਹੀਂਂ ਦੇਸ਼ ਦੇ ਅੰਨਦਾਤੇ ਨੂੰ ਬਰਬਾਦ ਕਰਨ ਤੇੇ ਤੁਲੀ ਹੋਈ ਹੈ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਤਾਂ ਕਿਸਾਨੀ ਪ੍ਰਤੀ ਵਿਸ਼ੇਸ਼਼ ਧਿਆਨ ਦੇ ਕੇ ਕਿਸਾਨਾਂਂ ਨੂੰ ਆਰਥਿਕ ਪੱਖੋਂ ਕੰਮਜੋਰ ਹੋਣ ਤੋਂ ਬਚਾਉਣਾ ਚਾਹੀਦਾ ਹੈੈ , ਨਾ ਕਿ ਕਿਸਾਨਾਂ ਉਪਰ ਜਬਰਦਸਤੀ ਕਾਲੇ ਕਾਨੂੰਨ ਬੋਪ ਕੇ ਹੋਰ  ਪ੍ਰੇਸ਼ਾਨ ਕਰਨਾ ।ਕਿਸਾਨਾਂ ਨੇ ਕਿਹਾ ਕਿ ਅੱਜ ਦੇਸ਼ ਦਾ ਅੰਨਦਾਤਾ ਜਿਸ ਨਾਲ ਹਰ ਵਰਗ ਜੁੜ ਚੁੱਕਾ ਹੈ ਜਾਣ ਗਏ ਹਨ ਕਿ ਆਉਣ ਵਾਲੇ ਸਮੇਂ ਵਿੱਚ ਖੇਤੀ ਦੇ ਨਾਲ ਨਾਲ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰਟ  ਘਰਾਣਿਆਂ ਅਤੇ ਪੂੰਜੀਪਤੀਆਂ ਦੀ ਸ਼ਹਿ ਤੇ ਹਰ ਵਰਗ ਨੂੰ ਆਰਥਿਕ ਪੱਖ ਕਮਜ਼ਰ ਤੇ ਬਰਬਾਦ ਕਰ ਦੇਵੇਗੀ। ਜਿਸ ਨਾਲ ਜਿੰਦਗੀ ਦਾ ਗੁਜ਼ਾਰਾ ਕਰਨਾ ਤਾਂ ਕਿ ਜਿਊਣਾ ਦੁਸ਼ਵਾਰ ਹੋ  ਜਾਵੇਗਾ । ਉਨ੍ਹਾਂ ਕਿਹਾ ਕਿ ਕੇਂਦਰ ਦੀਮੋਦੀ ਸਰਕਾਰ ਨੂੰ ਹੁਣ ਇਹ ਜਾਣ ਲੈਣਾ ਚਾਹੀਦਾ ਹੈ ਕਿ ਅੱਜ ਦੇਸ਼ ਇਕਜੁੱਟ ਹੋ ਕੇ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਕਿਸਾਨਾਂ ਦੇ ਸੰਘਰਸ਼ ਨੂੰ ਸਮਰਥਨ ਦੇ ਰਿਹਾ ਹੈ , ਇਸ ਲਈ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਹੀ ਪਵੇਗਾ ਨਹੀਂ ਤਾਂ ਕੇਂਦਰ ਦੀ ਮੋਦੀ ਸਰਕਾਰ ਇਸ ਦੇ ਭਿਆਨਕ ਨਤੀਜੇ ਭੁਗਤਣ ਲਈ ਤਿਆਰ ਰਹੇ।ਇਸ ਮੌਕੇ ਨੰਬਰਦਾਰ ਸੁਖਬੀਰ ਸਿੰਘ, ਕੈਪਟਨ ਲਛਮਣ ਸਿੰਘ  ਰੰਧਾਵਾ, ਬਲਦੇਵ ਸਿੰਘ ਡੱਫਰ,ਜਰਨੈਲ ਸਿੰਘ ,ਹਰਭਜਨ ਸਿੰਘ,ਸੇਵਾ ਸਿੰਘ,ਕੇਵਲ ਸਿੰਘ,ਜਥੇਦਾਰ ਹਰਪਾਲ ਸਿੰਘ, ਤਖਤ ਸਿੰਘ ਭੱਟੀਆਂ, ਗੋਪਾਲ ਕ੍ਰਿਸ਼ਨ,ਅਵਤਾਰ ਸਿੰਘ,ਹਰਜਿੰਦਰ ਸਿੰਘ ,ਪੰਜਾਬ ਸਿੰਘ, ਦਲਜੀਤ ਸਿੰਘ,ਬਲਜੋਤ ਸਿੰਘ,ਅਮਨਦੀਪ ਸਿੰਘ, ਗੁਰਵਿੰਦਰ ਸਿੰਘ, ਰਮਾਕਾਂਤ ਯਾਦਵ, ਰਵਿੰਦਰ ਕੁਮਾਰ, ਕੁਲਦੀਪ ਸਿੰਘ, ਜਰਨੈਲ ਸਿੰਘ, ਤਰਸੇਮ ਸਿੰਘ, ਜੀਤ ਸਿੰਘ, ਕਰਨੈਲ ਸਿੰਘ, ਬਲਵੀਰ ਸਿੰਘ, ਸੁਖਦੇਵ ਸਿੰਘ,ਬਲਵੰਤ ਸਿੰਘ ਸਮੇਤ ਵੱਡੀ ਗਿਣਤੀ
ਵਿੱਚ ਕਿਸਾਨ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply