LATEST: ਅੱਜ ਸੁੰਦਰ ਸ਼ਾਮ ਅਰੋੜਾ ਲੈਣਗੇ ਲੋਕ ਸੇਵਾਵਾਂ ਦੀ ਵਰਚੂਅਲ ਮੀਟਿੰਗ ਸ਼ੁਰੂਆਤ ਚ ਭਾਗ, ਬੇਹਤਰੀਨ ਸੇਵਾਵਾਂ ਦੇਣ ਚ ਕੈਪਟਨ ਸਰਕਾਰ ਨਹੀਂ ਛੱਡੇਗੀ ਕੋਈ ਕਸਰ -ਮੰਤਰੀ ਸੁੰਦਰ ਸ਼ਾਮ ਅਰੋੜਾ

ਕੈਪਟਨ ਅਮਰਿੰਦਰ ਸਿੰਘ ਅੱਜ ਕਰਨਗੇ ਸੇਵਾ ਕੇਂਦਰਾਂ ‘ਚ 56 ਹੋਰ ਸੇਵਾਵਾਂ ਦੀ ਵਰਚੂਅਲ ਸ਼ੁਰੂਆਤ

ਸੇਵਾ ਕੇਂਦਰਾਂ ‘ਚ ਮਿਲਣ ਵਾਲ਼ੀਆਂ ਨਾਗਰਿਕ ਸੇਵਾਵਾਂ ਦੀ ਗਿਣਤੀ ਹੋ ਜਾਵੇਗੀ 327

Advertisements

56 ਸੇਵਾਵਾਂ ‘ਚ ਫਰਦ ਦੀ ਨਕਲ, ਪੁਲਿਸ ਵਿਭਾਗ ਨਾਲ ਸੰਬੰਧਤ 20 ਤੇ ਟਰਾਂਸਪੋਰਟ ਵਿਭਾਗ ਨਾਲ ਸੰਬੰਧਤ 35 ਸੇਵਾਵਾਂ ਸ਼ਾਮਲ

Advertisements

ਹੁਸ਼ਿਆਰਪੁਰ, 9 ਫ਼ਰਵਰੀ (ਆਦੇਸ਼, ਕਰਨ ਲਾਖਾ ): ਅੱਜ ਸੁੰਦਰ ਸ਼ਾਮ ਅਰੋੜਾ, ਕੈਪਟਨ ਅਮਰਿੰਦਰ ਸਿੰਘ ਅੱਵਲੋਂ  ਸੇਵਾ ਕੇਂਦਰਾਂ ‘ਚ 56 ਹੋਰ ਸੇਵਾਵਾਂ ਦੀ ਵਰਚੂਅਲ ਸ਼ੁਰੂਆਤ ਕਰਨ ਮੌਕੇ ਭਾਗ ਲੈਣਗੇ। ਓਹਨਾ ਕਿਹਾ ਹੈ ਕਿ ਬੇਹਤਰੀਨ ਸੇਵਾਵਾਂ ਦੇਣ ਚ ਕੈਪਟਨ ਸਰਕਾਰ ਕੋਈ ਕਸਰ ਨਹੀਂ ਛੱਡੇਗੀ।

Advertisements

ਗੌਰਤਲਬ ਹੈ ਕਿ ਅੱਜ ਪੰਜਾਬ ਸਰਕਾਰ ਵੱਲੋਂ ਮੌਜੂਦਾ ਸਮੇਂ ਸੇਵਾ ਕੇਂਦਰਾਂ ਵਿੱਚ ਪ੍ਰਦਾਨ ਕੀਤੀਆਂ ਜਾ ਰਹੀਆਂ 271 ਨਾਗਰਿਕ ਸੇਵਾਵਾਂ ਵਿੱਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਨ੍ਹਾਂ ਸੇਵਾਵਾਂ ਵਿਚ ਵਾਧਾ ਕਰਦਿਆਂ 56 ਹੋਰ ਸੇਵਾਵਾਂ ਦੀ ਵਰਚੂਅਲ਼ ਸ਼ੁਰੂਆਤ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 56 ਹੋਰ ਸੇਵਾਵਾਂ ਸ਼ੁਰੂ ਕਰਨ ਨਾਲ ਹੁਣ ਲੋਕਾਂ ਨੂੰ ਇੱਕੋ ਛੱਤ ਹੇਠ 327 ਨਾਗਰਿਕ ਸੇਵਾਵਾਂ ਸਮਾਬੱਧ ਤਰੀਕੇ ਨਾਲ ਪ੍ਰਦਾਨ ਹੋਣਗੀਆਂ। ਮੁੱਖ ਮੰਤਰੀ ਵੱਲੋਂ ਅੱਜ ਸ਼ੁਰੂ ਕੀਤੀਆਂ ਜਾ ਰਹੀਆਂ 56 ਨਾਗਰਿਕ ਸੇਵਾਵਾਂ ਵਿੱਚ ਫ਼ਰਦ ਦੀ ਨਕਲ ਪ੍ਰਾਪਤ ਕਰਨ ਤੋਂ ਇਲਾਵਾ ਪੁਲਿਸ ਵਿਭਾਗ ਨਾਲ ਸੰਬੰਧਤ 20 ਅਤੇ ਟਰਾਂਸਪੋਰਟ ਵਿਭਾਗ ਨਾਲ ਸੰਬੰਧਤ 35 ਸੇਵਾਵਾਂ ਸ਼ਾਮਲ ਹਨ। ਸੇਵਾ ਕੇਂਦਰਾਂ ‘ਚ ਸੇਵਾਵਾਂ ਦਾ ਵਾਧਾ ਕਰਨ ਵਾਲੇ ਪ੍ਰੋਗਰਾਮ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ ਅਤੇ ਹੁਸ਼ਿਆਰਪੁਰ ਚ ਇਸ ਮੌਕੇ ਅੱਜ ਸੁੰਦਰ ਸ਼ਾਮ ਅਰੋੜਾ ਵਿਸ਼ੇਸ਼ ਤੌਰ ਤੇ ਇਸ ਵਰਚੂਅਲ਼ ਸਮਾਗਮ ਚ ਭਾਗ ਲੈਣਗੇ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply