ਸੁੰਦਰ ਸ਼ਾਮ ਅਰੋੜਾ ਦਾ ਕਿਸਾਨੀ ਪਿਛੋਕੜ ਨਗਰ ਨਿਗਮ ਚੋਣਾਂ ਚ ਜਿੱਤ ਦਾ ਰਾਹ ਹੋਰ ਸੌਖਾ ਕਰ ਦੇਵੇਗਾ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ ) ਕੱਲ ਕਿਸਾਨਾਂ ਵਲੋਂ ਜਗਰਾਓਂ ਚ ਕੀਤੀ ਗਈ ਬੇਹੱਦ ਵੱਡੀ ਰੈਲੀ ਦੇ ਝਟਕੇ ਹੁਸ਼ਿਆਰਪੁਰ ਚ ਵੀ ਮਹਿਸੂਸ ਕੀਤੇ ਗਏ ਹਨ ਤੇ ਚਰਚਾ ਇਹ ਛਿੜ ਗਈ ਹੈ ਕਿ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਪਿਛੋਕੜ ਵੀ ਕਿਸਾਨੀ ਨਾਲ ਜੁੜਿਆ ਹੋਇਆ ਹੈ ਅਤੇ ਇਸਦਾ ਲਾਭ ਵੀ ਕਾਂਗਰਸ ਨੂੰ ਨਗਰ ਨਿਗਮ ਚੋਣਾਂ ਚ ਸਿਰਫ ਹੁਸ਼ਿਆਰਪੁਰ ਚ ਹੀ ਨਹੀਂ ਬਲਕਿ ਗੜ੍ਹਦੀਵਾਲਾ ਨਗਰ ਕੌਂਸਲ ਚ ਮਿਲਣ ਦੀ ਸੰਭਾਵਨਾ ਵੀ ਪ੍ਰਬਲ ਹੋ ਗਈ ਹੈ. ਕਿਓਂਕਿ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਆਪਣੀ ਮੁਢਲੀ ਪੜਾਈ ਗੜ੍ਹਦੀਵਾਲਾ ਦੇ ਖਾਲਸਾ ਕਾਲਜ ਤੋਂ ਕੀਤੀ ਅਤੇ ਮੂਲ ਤੌਰ ਤੇ ਇਥੋਂ ਦੇ ਵਸਨੀਕ ਹਨ. ਇਥੇ ਹੀ ਬਸ ਨਹੀਂ ਇਥੇ ਓਹਨਾ ਦੀ ਬੱਸ ਸਟੈਂਡ ਦੇ ਚੜ੍ਹਦੇ ਪਾਸੇ ਜ਼ਮੀਨ ਹੈ ਜਿਥੇ ਉਹ ਖੇਤੀ ਕਰਦੇ ਰਹੇ ਹਨ.
ਗੜ੍ਹਦੀਵਾਲਾ ਦੇ ਇਕ ਕਿਸਾਨ ਕਰਨੈਲ ਸਿੰਘ ਨੇ ਦੱਸਿਆ ਕਿ ਸੁੰਦਰ ਸ਼ਾਮ ਅਰੋੜਾ ਨੂੰ ਓਹਨਾ ਮੁਢਲੇ ਦੌਰ ਚ ਖੇਤਾਂ ਚ ਕੰਮ ਕਰਦੇ ਅਕਸਰ ਦੇਖਿਆ ਅਤੇ ਓਹਨਾ ਚ ਐਨੀ ਜਾਂਨ ਸੀ ਕਿ ਢਾਈ ਟੱਪ ਮਾਰ ਕਿ ਉਹ ਨੱਕਾ ਬਣ ਦਿੰਦੇ ਸਨ ਤੇ ਪਾਣੀ ਦਾ ਵਹਾਅ ਮੋੜ ਦਿੰਦੇ ਸਨ।
ਬਾਅਦ ਚ ਉਹ ਹੁਸ਼ਿਆਰਪੁਰ ਸੈਟਲ ਹੋ ਗਏ. ਦੁਕਾਨਦਾਰੀ ਵੀ ਕੀਤੀ ਅਤੇ ਪ੍ਰਾਪਰਟੀ ਦਾ ਕੰਮ ਵੀ ਕੀਤਾ। ਬਾਅਦ ਚ ਸਮਾਜ ਸੇਵਾ ਦੇ ਕੰਮਾਂ ਦੇ ਨਾਲ ਨਾਲ ਓਹਨਾ ਦਾ ਝੁਕਾਅ ਰਾਜਨੀਤੀ ਵੱਲ ਹੋ ਗਿਆ।
ਕਿਸਾਨੀ ਪਿਛੋਕੜ ਹੋਣ ਕਾਰਣ ਹੀ ਉਹ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਪੂਰੀ ਬਾਰੀਕੀ ਨਾਲ ਸਮਝ ਰੱਖਦੇ ਹਨ ਅਤੇ ਇਸ ਮੁੱਦੇ ਤੇ ਪ੍ਰੈਸ ਕਾਨਫਰੰਸ ਚ ਹੀ ਨਹੀਂ ਬਲਕਿ ਸਾਧਾਰਨਤਾ ਵੀ ਉਹ ਖੁੱਲ ਕੇ ਜਵਾਬ ਦਿੰਦੇ ਹਨ। ਮੰਡੀ ਬੋਰਡ ਦੇ ਚੇਅਰਮੈਨ ਵੀ ਉਹ ਰਹਿ ਚੁਕੇ ਹਨ ਅਤੇ ਉਹ ਅਕਸਰ ਤਰਕ ਦਿੰਦੇ ਹਨ ਕੇ ਇਸ ਕਾਨੂੰਨ ਮੁਤਾਬਿਕ ਅਗਰ ਹਰ ਕਿਸੇ ਨੂੰ ਅਨਾਜ ਭੰਡਾਰਨ ਦੀ ਖੁਲ ਮਿਲ ਗਈ ਤਾ ਵੱਡੇ ਘਰਾਣੇ ਕਾਲਾ ਬਾਜਾਰੀ ਕਰਕੇ ਕਿਸਾਨਾਂ ਨੂੰ ਹੀ ਨਹੀਂ ਬਲਕਿ ਆਮ ਦੁਕਾਨਦਾਰਾਂ ਨੂੰ ਵੀ ਤਬਾਹ ਕਰ ਦੇਣਗੇ ਅਤੇ ਆਮ ਲੋਕਾਂ ਲਈ ਆਟਾ – ਦਾਲ ਤਕ ਖਰੀਦਣਾ ਮੁਸ਼ਕਿਲ ਹੋ ਜਾਵੇਗਾ।
ਓਹਨਾ ਕਿਹਾ ਕਿ ਰਾਹੁਲ ਗਾਂਧੀ ਨੇ ਸਹੀ ਕਿਹਾ ਹੈ ਕਿ ਮੋਦੀ ਸਰਕਾਰ ਹਮ ਦੋ ਹਮਾਰੇ ਦੋ (ਅੰਬਾਨੀ -ਅਡਾਨੀ ) ਦੀ ਨੀਤੀ ਤੇ ਚਲ ਰਹੀ ਹੈ। ਓਹਨਾ ਕਿਹਾ ਕਿ ਸਹੀ ਗਲ ਹੈ ਕਿ ਇਸ ਦੇ ਆਪਸ਼ਨਲ ਵਿਕਲਪ ਭੁੱਖ , ਬੇਰੋਜ਼ਗਾਰੀ ਅਤੇ ਆਤਮ ਹਤਿਆ ਹੀ ਹਨ। ਓਹਨਾ ਕਿਹਾ ਕਿ ਭਾਜਪਾ ਖਿਲਾਫ ਕਾਹਦਾ ਇਲੈਕਸ਼ਨ ਲੜਨਾ, ਅੰਬਾਨੀ ਅੰਡਾਣੀ ਨੂੰ ਫਾਇਦਾ ਪਹੁੰਚੋਂਦੇਂ ਇਹ ਹੁਣ ਤੁਰਨ ਫਿਰਨ ਜੋਗੇ ਵੀ ਨਹੀਂ ਰਹੇ।
ਹੁਸ਼ਿਆਰਪੁਰ ਚ ਓਹਨਾ ਨਗਰ ਨਿਗਮ ਦੀਆਂ 50 ਸੀਟਾਂ ਤੇ ਆਪਣੇ ਉਮੀਦਵਾਰ ਸਭ ਤੋਂ ਪਹਿਲਾਂ ਉਤਾਰੇ ਅਤੇ ਏਨਾ ਸੀਟਾਂ ਤੇ ਕਾਂਗ੍ਰੇਸੀ ਟਿਕਟ ਲੈਣ ਲਈ ਅਨੇਕ ਉਮੀਦਵਾਰ ਕਸ਼ਮਕਸ਼ ਕਰਦੇ ਦਿਖੇ, ਓਥੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਦਾ ਸਾਰਾ ਜ਼ੋਰ ਉਮੀਦਵਾਰ ਲੱਭਣ ਜਾਂ ਬਦਲਣ ਤੇ ਲੱਗ ਗਿਆ।
ਅਨੇਕ ਲੋਕਾਂ ਦੀ ਸੋੱਚ ਹੈ ਕਿ ਕੈਪਟਨ ਅਮਰਿੰਦਰ ਕੋਲੋਂ ਉਹ ਵੱਡੀ ਗਰਾਂਟ ਲੈ ਕੇ ਸ਼ਹਿਰ ਦਾ ਵਿਕਾਸ ਕਰਵਾ ਸਕਦੇ ਹਨ ਜੋ ਕੇ ਹੋਰਨਾਂ ਪਾਰਟੀਆਂ ਲਈ ਸੰਭਵ ਨਹੀਂ। ਇਸ ਲਈ ਵੋਟ ਖ਼ਰਾਬ ਕਰਨ ਦਾ ਕੋਈ ਫਾਇਦਾ ਨਹੀਂ , ਵੋਟ ਉਹ ਸੁੰਦਰ ਸ਼ਾਮ ਕਰਕੇ ਹੀ ਦੇਣਗੇ ਕਿਓਂਕਿ ਕਿਸਾਨੀ ਪਿਛੋਕੜ ਹੋਣ ਕਰਕੇ ਉਹ ਕਿਸਾਨਾਂ ਦਾ ਹੀ ਨਹੀਂ ਆਮ ਸ਼ਹਿਰ ਨਿਵਾਸੀਆਂ ਦਾ ਦੁੱਖ ਦਰਦ ਵੀ ਸਮਝਦੇ ਹਨ । ਇਹ ਸਭ ਤਰਕ ਇਸ ਗੱਲ ਵੱਲ ਜਾਂਦੇ ਦਿਖਦੇ ਹਨ ਕੇ ਹੁਸ਼ਿਆਰਪੁਰ ਦੇ ਮਿਸ਼ਨ 50 ਚ ਉਹ ਕਾਮਯਾਬ ਹੋ ਸਕਦੇ ਹਨ ਬਲਕਿ ਗੜ੍ਹਦੀਵਾਲਾ ਚ ਵੀ ਓਹਨਾ ਦਾ ਅਸਰ ਦਿਖਾਈ ਦੇਵੇਗਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp