Latest :- ਵਿਧਾਇਕ ਡਾ. ਰਾਜ ਦੀ ਅਗਵਾਈ ਚ ਵੱਖ-ਵੱਖ ਪਾਰਟੀਆਂ ਦੇ ਨੇਤਾ ਅਤੇ ਵਰਕਰ ਕਾਂਗਰਸ ਪਾਰਟੀ ਚ ਸ਼ਾਮਲ

ਪਿੰਡ ਮਹਿਰੋਵਾਲ ਦੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਅਤੇ ਵਰਕਰ ਕਾਂਗਰਸ ਪਾਰਟੀ ਚ ਹੋਏ ਸ਼ਾਮਲ, ਡਾ. ਰਾਜ ਕੁਮਾਰ ਨੇ ਕੀਤਾ ਸਵਾਗਤ
ਹੁਸ਼ਿਆਰਪੁਰ/ਚੱਬੇਵਾਲ (ਆਦੇਸ਼, ਕਰਨ ਲਾਖਾ) :– ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਅਤੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਹਲਕਾ ਚੱਬੇਵਾਲ ਦੇ ਵਿਕਾਸ ਲਈ ਕਰਵਾਏ ਜਾ ਰਹੇ ਕੰਮਾਂ ਤੋਂ ਪ੍ਰਭਾਵਤ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ ਅਤੇ ਜਨ ਵਿਰੋਧੀ ਨੀਤੀਆਂ ਤੋਂ ਨਿਰਾਸ਼ ਹੋ ਕੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਕਾਂਗਰਸ ਦਾ ਲੱੜ ਫੜਿਆ। ਕਾਂਗਰਸ ਵਿੱਚ ਸ਼ਾਮਲ ਹੋਣ ਤੇ ੳੁਹਨਾਂ ਦਾ ਸਵਾਗਤ ਕਰਦੇ ਹੋਏ ਵਿਧਾਇਕ ਡਾ. ਰਾਜ ਕੁਮਾਰ ਨੇ ਕਿਹਾ ਕਿ ਪਾਰਟੀ ਵਿੱਚ ੳੁਹਨਾਂ ਨੂੰ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ। ੳੁਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਦਾ ਇਕ ਹੀ ੳੁਦੇਸ਼ ਹੈ ਕਿ ਬਿਨਾ ਭੇਦਭਾਵ ਦੇ ਵਿਕਾਸ ਕੰਮ ਕਰਵਾੳੁਣਾ ਅਤੇ ਪ੍ਰਦੇਸ਼ ਦੇ ਹਰ ਧਰਮ, ਵਰਗ ਅਤੇ ਸਮੁਦਾਏ ਲਈ ਭਲਾਈ ਯੋਜਨਾਵਾਂ ਲਾਗੂ ਕਰਨਾ। ਡਾ. ਰਾਜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਬਿਲ ਲਿਆ ਕੇ ਜਿੱਥੇ ਕਿਸਾਨਾਂ ਨੂੰ ਬੇਘਰ ਕਰਨ ਦੀ ਯੋਜਨਾ ਬਣਾ ਲਈ ਹੈ ੳੁੱਥੇ ਹੀ ਮਜਦੂਰ ਅਤੇ ਕਿਸਾਨੀ ਨਾਲ ਜੁੜੇ ਹਰ ਵਰਗ ਨੂੰ ਬੇਰੋਜਗਾਰ ਬਣਾਨ ਲਈ ਰਸਤੇ ਖੋਲ ਦਿੱਤੇ ਹਨ। ਪਰ ਕਿਸਾਨਾਂ ਵੱਲੋਂ ਆਪਣੇ ਹੱਕਾਂ ਦੀ ਰੱਖਿਆ ਲਈ ਕੀਤੇ ਜਾ ਰਹੇ ਸੰਘਰਸ਼ ਵਿੱਚ ਕਾਂਗਰਸ ਪੂਰੀ ਤਰਾਂ ਨਾਲ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਕਿਸੇ ਵੀ ਸੂਰਤ ਵਿੱਚ ਕਿਸਾਨ ਵਿਰੋਧੀ ਇਹਨਾਂ ਬਿਲਾਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਤੇ ਪਿੰਡ ਮਹਿਰੋਵਾਲ ਦੇ ਸਾਬਕਾ ਸਰਪੰਚ ਪ੍ਰਿਥੀ ਸਿੰਘ ਅਤੇ ਪ੍ਰੀਤਮ ਸਿੰਙ, ਪੰਚ ਹਰਭਜਨ ਸਿੰਘ, ਦਵਿੰਦਰ ਸਿੰਘ, ਸ਼ੀਲਾ ਅਤੇ ਪੰਚ ਕਮਲਦੀਪ ਕੌਰ, ਹਰਮੇਸ਼ ਲਾਲ, ਜਗਦੀਪ ਸਿੰਘ, ਗੁਰਜੀਤ ਸਿੰਘ, ਕਰਮਜੀਤ ਸਿੰਙ, ਸੱਜਣ ਸਿੰਘ, ਕਰਨੈਲ ਸਿੰਘ, ਸੁਰਜੀਤ ਸਿੰਘ, ਜਗੀਰੀ ਰਾਮ, ਸੋਮਾ ਰਾਨੀ ਸਾਬਕਾ ਸਰਪੰਚ, ਹਰਬੰਸ਼ ਲਾਲ ਸਾਬਕਾ ਪੰਚ, ਨਰਿੰਦਰ ਸਿੰਘ, ਅਮਰੀਕ ਸਿੰਘ, ਰਾਮਪਾਲ, ਰਾਮ ਲਾਲ, ਨਛੱਤਰ ਸਿੰਘ, ਚੈਨ ਰਾਮ, ਜਸਵਿੰਰ ਸਿੰਘ, ਹਰਭਜਨ ਲਾਲ, ਪਿਆਰਾ ਸਿੰਘ ਅਤੇ ਤੇਲੂ ਰਾਮ ਦੇ ਨਾਲ ਵੱਡੀ ਗਿਣਤੀ ਵਿੱਚ ੳੁਹਨਾਂ ਤੇ ਸਮੱਰਥਕ ਕਾਂਗਰਸ ਵਿੱਚ ਸ਼ਾਮਿਲ ਹੋਏ। ਇਸ ਦੌਰਾਨ ੳੁਹਨਾਂ ਨੇ ਕਿਹਾ ਕਿ ਪ੍ਰਦੇਸ਼ ਦੀ ਕਾਂਗਰਸ ਸਰਾਕਾਰ ਨੇ ਹਰ ਵਰਗ ਲਈ ਵਿਕਾਸਸ਼ੀਲ ਨੀਤੀਆਂ ਬਣਾ ਕੇ ਪੰਜਾਬ ਨੂੰ ਖੁਸ਼ਹਾਲੀ ਦੀ ਰਾਹ ਤੇ ਤੋਰਿਆ ਹੈ ਅਤੇ ਹੋਰ ਵਿਕਾਸ ਦੀਆਂ ਯੋਜਨਾਵਾਂ ਨਾਲ ਪੰਜਾਬ ਮੁੱੜ ਸਮਰਿਧ ਹੋ ਰਿਹਾ ਹੈ। ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਕਿਸਾਨ ਵਿਰੋਧੀ ਬਿਲ ਪਾਸ ਕਰਕੇ ਸਰਕਾਰ ਨੇ ਆਪਣੀ ਡੁਬਦੀ ਬੇੜੀ ਵਿੱਚ ਆਪ ਛੇਦ ਕੀਤਾ ਹੈ ਅਤੇ ਹੁਣ ਮੋਦੀ ਦੀ ਬੇੜੀ ਡੁੱਬਣ ਵਾਲੀ ਹੈ। ੳੁਹਨਾਂ ਕਿਹਾ ਕਿ ਹਲਕਾ ਚੱਬੇਵਾਲ ਦੇ ਹਰ ਪਿੰਡ ਅਤੇ ਕਸਬੇ ਵਿੱਚ ਚਲ ਰਹੀ ਵਿਕਾਸ ਕਾਰਜਾਂ ਦੀ ਹਨੇਰੀ ਦੇ ਪਿੱਛੇ ਡਾ. ਰਾਜ ਦੀ ਮਿਹਨਤ ਅਤੇ ਯਤਨ ਸਾਖ ਦਿੱਖ ਰਹੇ ਹਨ। ਜਿਸਦਾ ਹਰ ਹਲਕਾ ਨਿਵਾਸੀ ਤੇ ਪ੍ਰਭਾਵ ਹੈ। ਇਹਨਾਂ ਸਾਰਿਆਂ ਦੇ ਚਲਦੇ ਹੀ ੳੁਹਨਾਂ ਨੇ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਹੈ ਅਤੇ ੳੁਹ ਕਾਂਗਰਸ ਦੇ ਸਿਪਾਹੀ ਬਣ ਕੇ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾੳੁਣ ਦਾ ਕੰਮ ਕਰਦੇ ਰਹਿਣਗੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply