LATEST:ਪਠਾਨਕੋਟ ਵਿੱਚ “SADAK SURAKSHA JEEVAN RAKSHA” ਮੁਹਿੰਮ ਚਲਾਈ

ਪਠਾਨਕੋਟ, 12 ਫਰਵਰੀ 2021 ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ):– ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਚੰਡੀਗੜ੍ਹ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਟ੍ਰਾਂਸਪੋਰਟ ਮੰਤਰੀ ਪੰਜਾਬ ਵਲੋਂ ਪ੍ਰਾਪਤ ਹੋਏ ਅਦੇਸ਼ਾਂ ਅਨੁਸਾਰ ਪੰਜਾਬ ਰਾਜ ਵਿੱਚ “SADAK SURAKSHA JEEVAN RAKSHA” ਮੁਹਿੰਮ ਚਲਾਈ ਜਾ ਰਹੀ ਹੈ।

ਜਿਸ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ, ਜਿਲ੍ਹਾ ਸਿੱਖਿਆ ਵਿਭਾਗ ਪਠਾਨਕੋਟ, ਟ੍ਰੈਫਿਕ ਪੁਲਿਸ ਪਠਾਨਕੋਟ ਵਲੋਂ ਸੰਯੁਕਤ ਰੂਪ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਦੇ ਅਧੀਨ ਵੱਖ-ਵੱਖ ਸਕੂਲਾਂ ਜਿਵੇ ਕਿ ਡੀ.ਪੀ.ਐੱਸ. ਬਧਾਨੀ ਸਕੂਲ, ਸਾਵਣ ਸਕੂਲ ਹਰਿਆਲ, ਇੰਡੀਅਨ ਹੈਰੀਟੇਜ਼ ਸਕੂਲ, ਬੀ.ਐੱਲ.ਡੀ. ਸਕੂਲ ਬੂੰਗਲ, ਸੰਦੀਪਨੀ ਸਕੂਲ, ਕੇ.ਐੱਲ.ਐਮ.ਸਕੂਲ, ਐਸ.ਆਰ.ਕੇ.ਪੀ.ਸਕੂਲ, ਬੂੰਗਲ ਆਦਿ ਦੇ ਵਾਹਨਾਂ ਦੀ ਮਾਪਦੰਡ ਦੀ ਚੈੱਕਿੰਗ ਕੀਤੀ ਗਈ ਅਤੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਨੂੰ ਸਖਤੀ ਨਾਲ ਪਾਲਣਾ ਕਰਨ ਲਈ ਜਾਣਕਾਰੀ ਦਿੱਤੀ ਗਈ। 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply