LETEST..ਕਿਸਾਨ ਜਥੇਬੰਦੀਆਂ ਨੇ ਨਗਰ ਕੌਂਸਲ ਚੋਣਾਂ ਵਿਚ ਬੀਜੇਪੀ ਦਾ ਬਾਈਕਾਟ ਕਰਨ ਸਬੰਧੀ ਗੜ੍ਹਦੀਵਾਲਾ ‘ਚ ਕੱਢਿਆ ਪੈਦਲ ਮਾਰਚ

ਗੜ੍ਹਦੀਵਾਲਾ 11 ਫਰਵਰੀ (CHOUDHARY / PARDEEP SHARMA) : ਦਿੱਲੀ ਬਾਰਡਰ ਅਤੇ ਮਾਨਗੜ੍ਹ ਟੋਲ ਪਲਾਜਾ ਤੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਕਿਸਾਨ ਗੰਨਾ ਸੰਘਰਸ਼ ਕਮੇਟੀ ਰੰਧਾਵਾ ਦਸੂਹਾ ਦੇ ਕਿਸਾਨਾਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ ਅੱਜ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੇ ਮੁਖ ਸੇਵਾਦਾਰ ਸੰਤ ਬਾਬਾ ਸੇਵਾ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਟਾਂਡਾ ਮੌੜ ਗੜ੍ਹਦੀਵਾਲਾ ਵਿਖੇ ਇਕੱਠ ਕੀਤਾ ਗਿਆ। ਇਸ ਮੌਕੇ ਦਵਿੰਦਰ ਸਿੰਘ ਚੌਹਕਾ,ਮਨਜੋਤ ਸਿੰਘ ਤਲਵੰਡੀ ਜੱਟਾ,ਤੀਰਥ ਸਿੰਘ ਦਾਤਾ,ਜਗਤਾਰ ਸਿੰਘ ਬਲਾਲਾ , ਗੁਰਮੀਤ ਸਿੰਘ, ਅਮਰਜੀਤ ਸਿੰਘ ਮਾਹਲ, ਮਾਸਟਰ ਗੁਰਚਰਨ ਸਿੰਘ ਕਾਲਰਾ ਮਨਜੀਤ ਸਿੰਘ ਰੋਬੀ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਵਲੋਂ ਬਣਾਏ ਗਏ  ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ‘ਚ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਸਲ ਚੋਣਾਂ ਦੌਰਾਨ ਭਾਜਪਾ ਦਾ ਬਾਈਕਾਟ ਕੀਤਾ ਜਾਵੇ। ਸਮੂਹ ਇਕੱਠ ਵਿਚ ਸ਼ਾਮਿਲ ਆਗੂਆਂ ਵਲੋਂ ਸ਼ਾਤਮਈ ਪੈਦਲ ਮਾਰਚ ਕੱਢਣ ਦੀ ਅਪੀਲ ਕਰਨ ਤੋਂ ਬਾਅਦ ਪੈਦਲ ਮਾਰਚ ਟਾਂਡਾ ਮੌੜ ਤੋਂ ਸ਼ੁਰੂ ਕਰ ਮੇਨ ਰੋੜ ਤੋਂ ਹੁੰਦੇ ਹੋਏ ਸ਼ਹਿਰ ਦੇ ਬਜਾਰਾਂ ਵਿਚੋਂ ਲੰਘਦਾ ਮੁੜ ਬਜਾਰ ਵਿਚ ਪਹੁੰਚਿਆ ਅਤੇ ਮੁੜ ਟਾਂਡਾ ਮੋੜ ਤੇ ਸਮਾਪਤ ਹੋਇਆ

(ਸਮੂਹ ਇਕੱਠ ਨੂੰ ਸੰਬੋਧਨ ਕਰਦੇ ਹੋਏ ਮਨਜੋਤ ਸਿੰਘ ਤਲਵੰਡੀ)

ਇਸ ਪੈਦਲ ਮਾਰਚ ਦੌਰਾਨ ਸਮੂਹ ਕਿਸਾਨਾਂ ਵਲੋਂ ਦਕਾਨਦਾਰਾਂ ਨੂੰ ਬੀਜੇਪੀ ਦੇ ਉਮੀਦਵਾਰਾਂ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਗਈ। ਇਸ ਮੌਕੇ ਦੁਕਾਨਦਾਰਾਂ ਨੂੰ ਪਰਚੇ ਵੀ ਵੰਡੇ ਗਏ ਜਿਸ ਵਿਚ ਲਿਖਿਆ ਗਿਆ ਸੀ ਕਿ ਵੀਜੇਪੀ ਦੇ ਉਮੀਦਵਾਰਾਂ ਦਾ ਬਾਈਕਾਟ ਕਰਨ ਕਿਉਂਕਿ 170 ਤੋਂ ਵੱਧ ਕਿਸਾਨ ਦਿੱਲੀ ਵਿਖੇ ਸੰਘਰਸ਼ ਦੌਰਾਨ ਆਪਣੀ ਜਾਨ ਗਵਾ ਚੁੱਕੇ ਹਨ, ਪਰ ਕੇਂਦਰ ਸਰਕਾਰ ਤੇ ਇਸਦਾ ਕੋਈ ਅਸਰ ਨਹੀਂ ਹੋਇਆ। ਉਨਾਂ ਕਿਹਾ ਕਿ ਇਹ ਲੜਾਈ ਇੱਕਲੇ ਕਿਸਾਨਾਂ ਦੀ ਹੀ ਨਹੀਂ ਬਲਕਿ ਇਸ ਨਾਲ ਸਾਰੇ ਵਰਗਾਂ ਦੇ ਲੋਕ ਪ੍ਰਭਾਵਿਤ ਹੋਣਗੇ।

(ਮਾਨਗੜ੍ਹ ਟੋਲਪਲਾਜਾ ਤੇ ਇਕੱਠੇ ਸਮੂਹ ਕਿਸਾਨ)

ਇਸ ਮੌਕੇ ਦਿਲਬਾਗ ਸਿੰਘ ਬਾਹਗਾ,ਅਮਰਜੀਤ ਸਿੰਘ ਮਾਹਲ ,ਹਰਕਮਲਜੀਤ ਸਿੰਘ ਸਹੋਤਾ,ਹਰਜਿੰਦਰ ਸਿੰਘ,ਮਨਦੀਪ ਸਿੰਘ ਭਾਨਾ, ਗੁਰਮੀਤ ਸਿੰਘ ਗੋਂਦਪੁਰ, ਮਨਜੀਤ ਸਿੰਘ ਮੱਲੇਵਾਲ, ਜਗਦੀਪ ਸਿੰਘ ਰਮਦਾਸਪੁਰ, ਜੈਲਦਾਰ ਕੁਲਵਿੰਦਰ ਸਿੰਘ, ਗੁਰਮੀਤ ਸਿੰਘ ਜੀਆ ਸਹੋਤਾ, ਕੁਲਵੰਤ ਸਿੰਘ ਬਾਹਗਾ, ਹਰਜੀਤ ਸਿੰਘ ਮਿਰਜਾਪੁਰ, ਸੁਖਦੇਵ ਸਿੰਘ ਮਾਂਗਾ, ਮਨਜਿੰਦਰਪਾਲ ਚੋਹਕਾ ਸਹਿਤ ਭਾਰੀ ਗਿਣਤੀ ਵਿਚ ਵੱਖ ਵੱਖ ਜਥੇਬੰਦੀਆਂ ਦੇ ਲੋਕ ਕਿਸਾਨ ਹਾਜਰ ਸਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply