LETEST..ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਦਸੂਹਾ ਵਲੋਂ ਜੀਓ ਦਫਤਰ ਦਸੂਹਾ ਮੋਹਰੇ ਧਰਨਾ 100 ਦਿਨ ਚ ਪ੍ਰਵੇਸ਼


ਦਸੂਹਾ 12 ਫਰਵਰੀ ( CHOUDHARY ) : ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਦਸੂਹਾ,ਖੇਤ ਮਜਦੂਰ ਯੁਨੀਅਨ ਸੀਟੂ ਵਲੋਂ ਚੈਂਚਲ ਸਿੰਘ ਪਵਾ,ਕਾਮਰੇਡ ਚਰਨਜੀਤ ਸਿੰਘ ਚਠਿਆਲ ਦੀ ਅਗਵਾਈ ਵਿੱਚ ਮੋਦੀ ਵਲੋਂ ਬਣਾਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਦਸੂਹਾ ਵਿਖੇ ਜੀਓ ਦੇ ਦਫਤਰ ਸਾਹਮਣੇ ਲਗਾਤਾਰ ਧਰਨਾ  ਲਗਾਤਾਰ ਜਾਰੀ 100 ਵੇਂ ਦਿਨ ਚ ਪ੍ਰਵੇਸ਼ ਕਰ ਗਿਆ। ਇਸ ਮੌਕੇ   ਉਨਾਂ ਮੋਦੀ ਸਰਕਾਰ ਵਲੋਂ ਬਣਾਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਦਿੱਲੀ ਦੀਆਂ ਸੜਕਾਂ ਤੇ ਕਿਸਾਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਡੱਟੇ ਹੋਏ ਹਨ। ਜਿਸ ਵਿੱਚ ਲਗਭਗ 170 ਦੇ ਕਰੀਬ ਕਿਸਾਨ ਸ਼ਹੀਦ ਵੀ ਹੋ ਚੁੱਕੇ ਹਨ ਪਰ ਕੇਂਦਰ ਸਰਕਾਰ ਤੇ ਅਜੇ ਵੀ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਹੈ। ਉਨਾਂ ਕਿਹਾ ਜੱਦ ਤੱਕ ਕੇਂਦਰ ਸਰਕਾਰ ਵਲੋਂ  ਇਨਾਂ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦਾ ਤੱਦ ਤੱਕ ਇਹ ਸੰਘਰਸ਼ ਇਸੇ ਤਰਾਂ ਜਾਰੀ ਰਹੇਗਾ ਅਤੇ ਕਿਸੇ ਵੀ ਜੀ ਓ ਦਫਤਰ ਨੂੰ ਖੋਲਣ ਨਹੀਂ ਦਿੱਤਾ ਜਾਵੇਗਾ।। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕਿਸਾਨਾਂ ਦਾ ਗਲਾ ਘੁੱਟ ਰਹੀ ਹੈ ਜੋ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ।ਇਸ ਮੌਕੇ ਚੈਂਚਲ ਸਿੰਘ ਪਵਾਂ, ਰਘਬੀਰ ਸਿੰਘ ਤੋਏ, ਹਰਪਾਲ ਸਿੰਘ ਸ਼ਾਹੁ, ਵਰਿੰਦਰ ਸਿੰਘ ਮੀਆਂ ਦਾ ਪਿੰਡ, ਮਨੋਹਰ ਸਿੰਘ ਭੀਖੋਵਾਲ, ਬਾਬਾ ਨਾਹਰ ਸਿੰਘ, ਮਨਿੰਦਰ ਸੰਧਰ, ਭਰਪੂਰ ਸਿੰਘ, ਰਵਜੀਤ ਸਿੰਘ, ਗੌਰਵ ਰਾਜਪੁਤ, ਦੀਪੂ ਰਾਜਪੁਤ, ਸਿਮਰਨ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਰਮਨ ਮਨਦੀਪ ਸਿੰਘ, ਰੋਹਿਤ ਕੁਮਾਰ, ਸ਼ੀਤਲ ਸਿੰਘ, ਜਸਕਰਨ ਸਿੰਘ ਆਦਿ ਹਾਜਰ ਸਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply