LATEST: #MUNICIPAL ELECTION 2021-ਚੋਣਾਂ ਕਰਵਾਉਣ ਦੀਆਂ ਸੇਵਾਵਾਂ ਨਿਭਾਉਣ ਵਾਲ਼ੇ ਕਰਮਚਾਰੀ ਲਗਾਤਾਰ 55 ਘੰਟੇ ਤੋਂ ਵੀ ਵੱਧ ਸਮਾਂ ਲਗਾਤਾਰ ਕੰਮ ਕਰਦੇ ਹਨ, ਪੰਜਾਬ ਸਰਕਾਰ ਤੋਂ ਚੋਣਾਂ ਤੋਂ ਅਗਲੇ ਦਿਨ ਅਰਾਮ ਲਈ ਛੁੱਟੀ ਦੀ ਮੰਗ

ਚੋਣ ਅਮਲੇ ਲਈ ਉਚਿਤ ਭੋਜਨ, ਚਾਹ-ਪਾਣੀ ਅਤੇ ਸੁਰੱਖਿਆ ਦੇ ਵੀ ਹੋਣ ਇੰਤਜ਼ਾਮ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ )

ਚੋਣਾਂ ਕਰਵਾਉਣ ਦੀਆਂ ਸੇਵਾਵਾਂ ਨਿਭਾਉਣ ਵਾਲ਼ੇ ਚੋਣ ਅਮਲੇ ਦਾ ਚੋਣ ਪ੍ਰਕਿਰਿਆ ਵਿੱਚ ਬਹੁਤ ਹੀ ਅਹਿਮ ਯੋਗਦਾਨ ਹੁੰਦਾ ਹੈ ਪਰ ਹਰ ਵਾਰ ਹੀ ਚੋਣ ਅਮਲੇ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਨਾਲ਼ ਦੋ-ਚਾਰ ਹੋਣਾ ਪੈਂਦਾ ਹੈ ਇਸ ਵਾਰ ਚੋਣ ਅਮਲੇ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੋਣਾਂ ਤੋਂ ਇੱਕ ਦਿਨ ਪਹਿਲਾਂ ਤੋਂ ਲੈ ਕੇ ਚੋਣਾਂ ਕਰਵਾਉਣ ਤੋਂ ਬਾਅਦ ਦੇਰ ਰਾਤ ਤੱਕ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਜਮ੍ਹਾਂ ਕਰਵਾਉਣ ਤੱਕ ਬੂਥਾਂ ਉੱਤੇ ਤਾਇਨਾਤ ਕਰਮਚਾਰੀ ਲਗਾਤਾਰ 55 ਘੰਟੇ ਤੋਂ ਵੀ ਵੱਧ ਸਮਾਂ ਲਗਾਤਾਰ ਕੰਮ ਕਰਦੇ ਹਨ ਅਤੇ ਅੱਧੀ ਰਾਤ ਨੂੰ ਹੀ ਔਖੇ-ਸੌਖੇ ਆਪਣੇ ਘਰਾਂ ਵਿੱਚ ਪੁੱਜਦੇ ਹਨ ਜਿਸ ਕਾਰਣ ਉਹ ਅਗਲੇ ਦਿਨ ਆਪਣੀ ਡਿਊਟੀ ਉੱਤੇ ਨਹੀਂ ਪੁੱਜ ਸਕਦੇ।

ਇਸ ਕਾਰਣ ਚੋਣ ਅਮਲੇ ਵਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ-ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਚੋਣਾਂ ਤੋਂ ਅਗਲੇ ਦਿਨ ਭਾਵ 15 ਫ਼ਰਵਰੀ ਨੂੰ ਉਨ੍ਹਾਂ ਨੂੰ ਅਰਾਮ ਕਰਨ ਲਈ ਇੱਕ ਦਿਨ ਦੀ ਛੁੱਟੀ ਜ਼ਰੂਰ ਕੀਤੀ ਜਾਵੇ। ਇਸ ਸੰਬੰਧੀ ਇੱਕ ਪ੍ਰੈੱਸ ਨੋਟ ਰਾਹੀਂ ਗੱਲ ਕਰਦਿਆਂ ਮੁਲਾਜ਼ਮ ਆਗੂਆਂ ਅਜੀਬ ਦਿਵੇਦੀ, ਇੰਦਰ ਸੁਖਦੀਪ ਸਿੰਘ ਓਢਰਾ, ਮਨਜੀਤ ਸਿੰਘ ਦਸੂਹਾ, ਕੁਲਵੰਤ ਸਿੰਘ ਜਲੋਟਾ, ਨਿਰਮਲ ਸਿੰਘ ਨਿਹਾਲਪੁਰ, ਬਲਕਾਰ ਸਿੰਘ ਪੁਰੀਕਾ, ਗੁਰਜਿੰਦਰ ਸਿੰਘ ਮੰਝਪੁਰ, ਰਮੇਸ਼ ਹੁਸ਼ਿਆਰਪੁਰੀ, ਨੰਦ ਰਾਮ ਅਤੇ ਰਾਕੇਸ਼ ਕੁਮਾਰ ਆਦਿ ਨੇ ਇਹ ਵੀ ਕਿਹਾ ਕਿ ਵੋਟਾਂ ਪੈਣ ਉਪਰੰਤ ਈ.ਵੀ.ਐੱਮ. ਮਸ਼ੀਨਾਂ ਅਤੇ ਹੋਰ ਦਸਤਾਵੇਜ਼ ਜਮ੍ਹਾਂ ਕਰਵਾਉਣ ਸਮੇਂ ਚੋਣ ਅਮਲੇ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਮਾਨ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਸਰਲ ਹੋਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਚੋਣ ਅਮਲੇ ਲਈ ਭੋਜਨ, ਚਾਹ-ਪਾਣੀ, ਉਨ੍ਹਾਂ ਦੀ ਸੁਰੱਖਿਆ ਅਤੇ ਵੋਟਾਂ ਦੀ ਸਮਾਪਤੀ ਉਪਰੰਤ ਉਨ੍ਹਾਂ ਨੂੰ ਘਰਾਂ ਤੱਕ ਜਾਣ ਲਈ ਬੱਸਾਂ ਦਾ ਵੀ ਪ੍ਰਬੰਧ ਹੋਵੇ ਅਤੇ ਚੋਣਾਂ ਕਰਵਾਉਣ ਦੇ ਮਿਹਨਤਾਨੇ ਦਾ ਵੀ ਉਨ੍ਹਾਂ ਨੂੰ ਚੋਣ ਬੂਥਾਂ ਉੱਤੇ ਹੀ ਭੁਗਤਾਨ ਕੀਤਾ ਜਾਵੇ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply