BREKING..ਗੜ੍ਹਦੀਵਾਲਾ ‘ਚ ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦੇ ਝੰਡੇ ਥੱਲੇ ਕਿਸਾਨਾਂ ਨੇ ਬੀਜੇਪੀ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ



ਗੜ੍ਹਦੀਵਾਲਾ 14 ਫਰਵਰੀ(CHOUDHARY /PARDEEP SHARMA) : ਅੱਜ ਕਿਸਾਨ ਮਜਦੂਰ ਯੂਨੀਅਨ ਵਲੋਂ ਯੂਨੀਅਨ ਦੇ ਪ੍ਰਧਾਨ ਜੁਝਾਰ ਸਿੰਘ ਕੇਸੋਪੁਰ,ਮਨਜੋਤ ਸਿੰਘ ਤਲਵੰਡੀ ਅਤੇ ਹੋਰ ਕਿਸਾਨ ਆਗੂਆ ਦੀ ਅਗਵਾਈ ਵਿਚ ਕਿਸਾਨਾ ਵਲੋਂ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਗੜ੍ਹਦੀਵਾਲਾ ਵਿਖੇ ਰੈਲੀ ਕੱਢੀ ਗਈ। ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਮਜਦੂਰ ਯੂਨੀਅਨ ਦੇ ਪ੍ਰਧਾਨ ਜੁਝਾਰ ਸਿੰਘ, ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਪ੍ਰਧਾਨ ਸਰਦਾਰ ਮਨਜੋਤ ਸਿੰਘ ਤਲਵੰਡੀ, ਭਾਈ ਘਨਈਆ ਸਿਮਰਨ ਸੇਵਾ ਸੁਸਾਇਟੀ ਡੱਫਰ ਵਲੋਂ ਡਾ ਮਨਦੀਪ ਸਿੰਘ ਮੰਨਾ, ਜਗਤਾਰ ਸਿੰਘ ਬਲਾਲਾ ਆਦਿ ਨੇ ਸੰਯੁਕਤ ਤੌਰ ਤੇ ਕਿਹ ਕਿ ਜੱਦ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਤੱਦ ਤੱਕ ਕਿਸਾਨਾਂ ਵਲੋਂ ਸੰਘਰਸ਼ ਇਸੇ ਤਰਾਂ ਜਾਰੀ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਕਿਸਾਨਾਂ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਵਿਖੇ ਸੰਘਰਸ਼ ਕਰ ਰਹੇ ਹਨ ਅਤੇ 170 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਮੋਦੀ ਸਰਕਾਰ ਤੇ ਅਜੇ ਤੱਕ ਕੋਈ ਅਸਰ ਨਹੀਂ ਹੋਇਆ। ਇਸ ਮੌਕੇ ਉਨਾਂ ਨਗਰ ਕੌਂਸਲ ਚੋਣਾਂ ਵਿਚ ਬੀਜੇਪੀ ਦੇ ਉਮੀਦਵਾਰ ਦਾ ਵੀ ਬਾਈਕਾਟ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ। ਪ੍ਰੀਤਮੋਹਨ ਸਿੰਘ ਝੰਜੀਪਿੰਡ ਨੂੰ ਚੇਅਰਮੈਂਨ,ਗੁਰਦੀਪ ਸਿੰਘ ਦੀਪ ਬਰਿਆਣਾ ਮਾਂਗਾ ਨੂੰ ਸੀਨੀਅਰ ਮੀਤ ਪ੍ਰਧਾਨ ਕਿਸਾਨ ਮਜਦੂਰ ਯੂਨੀਅਨ ਗੜ੍ਹਦੀਵਾਲਾ , ਅਮਰਜੀਤ ਸਿਘ ਧੁੱਗਾ ,ਲਖਵਿੰਦਰ ਸਿੰਘ ਚੋਹਕਾ,ਰਾਜਵੀਰ ਸਿੰਘ ,ਹਰਕਮਲਜੀਤ ਸਿੰਘ ਸਹੋਤਾ, ਮਨਜੀਤ ਸਿੰਘ ਰੋਬੀ ਨੂੰ ਮੀਤ ਅਮਰਜੀਤ ਸਿੰਘ ਖਿਆਲਾ, ਅਮਰਜੀਤ ਸਿੰਘ ਮੂਨਕਾਂ ਸਟੇਜ਼ ਸਕੱਤਰ, ਅਵਤਾਰ ਸਿੰਘ ਸਕੱਤਰ, ਦਿਲਵਾਗ ਸਿੰਘ ਬਾਹਗਾ,ਸਿਮਰਜੀਤ ਸਿੰਘ ਸਹਿਤ ਭਾਰੀ ਗਿਣਤੀ ਵਿੱਚ ਕਿਸਾਨ ਹਾਜਰ ਸਨ 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply