ਬੇਸਹਾਰਾ ਗਊਧਨ ਨੂੰ ਨਹਿਰ ’ਚ ਛੱਡਣਾ ਨਿੰਦਣਯੋਗ ਘਟਨਾ- ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ

ਬੇਸਹਾਰਾ ਗਊਧਨ ਨੂੰ ਨਹਿਰ ’ਚ ਛੱਡਣਾ ਨਿੰਦਣਯੋਗ ਘਟਨਾ- ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ
ਬੇਸਹਾਰਾ ਗਊਧਨ ਦੀ ਸਮੱਸਿਆ ਦੇ ਹੱਲ ਲਈ ਗਊਸ਼ਾਲਾਵਾਂ ਦਾ ਆਤਮ ਨਿਰਭਰ ਹੋਣਾ ਜਰੂਰੀ  
ਜਲੰਧਰ 16 ਫਰਵਰੀ 2021
ਬੇਸਹਾਰਾ ਗਊ ਧਨ ਨੂੰ ਅਚਾਨਕ ਪਿੰਡ ਗੁਰੇਆਨ ਦੀ ਅਟਾਰ ਨਹਿਰ ਵਿੱਚ ਛੱਡਣ ਦੀ ਘਟਨਾ ਦੀ ਨਿਖੇਧੀ ਕਰਦਿਆਂ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਸਚਿਨ ਸ਼ਰਮਾ ਨੇ ਦੱਸਿਆ ਕਿ ਸਥਾਨਕ ਲੋਕਾਂ ਵਲੋਂ ਉਨਾਂ ਦੇ ਧਿਆਨ ਵਿੱਚ ਇਹ ਘਟਨਾ ਲਿਆਂਦੀ ਗਈ ਸੀ ਜਿਸ ’ਤੇ ਉਨ੍ਹਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ’ਤੇ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਚੇਅਰਮੈਨ ਗਊ ਸੇਵਾ ਕਮਿਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਨਿਖੇਧੀ ਕਰਨ। ਉਨ੍ਹਾਂ ਕਿਹਾ ਕਿ ਗਾਵਾਂ ਜਦੋਂ ਦੁੱਧ ਦੇਣਾ ਬੰਦ ਕਰ ਦਿੰਦੀਆਂ ਹਨ ਤਾਂ ਉਨਾਂ ਨੂੰ ਬੇਸਹਾਰਾ ਛੱਡਣਾ ਸਭਿਅਕ ਸਮਾਜ ਲਈ ਚੰਗੀ ਗੱਲ ਨਹੀਂ ਹੈ ਅਤੇ ਕਮਿਸ਼ਨ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦਾ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
  ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਮੌਜੂਦਾ ਪੰਜਾਬ ਸਰਕਾਰ ਗਊਧਨ ਦੀ ਬਹਿਤਰੀ ਲਈ ਬਹੁਤ ਹੀ ਸ਼ਲਾਘਾ ਯੋਗ ਉਪਰਾਲੇ ਕਰ ਰਹੀ ਹੈ ਜਿਸ ਤਹਿਤ ਸੂਬੇ ਦੀਆਂ ਸਾਰੀਆਂ ਗਊਸ਼ਲਾਵਾਂ ਵਿੱਚ ਟੈਗਿੰਗ ਦਾ ਕੰਮ ਪ੍ਰਗਤੀ ਅਧੀਨ ਹੈ ਅਤੇ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਗਊ ਪਾਲਕਾਂ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟੈਗਿੰਗ ਹੋਣ ਨਾਲ ਜੇਕਰ ਟੈਗ ਵਾਲੀ ਗਾਂ ਬੇਸਹਾਰਾ ਸੜਕ ’ਤੇ ਪਾਈ ਜਾਂਦੀ ਹੈ ਤਾਂ ਟੈਗ ਨਾਲ ਸਬੰਧਿਤ ਗਊਸ਼ਾਲਾ ਦਾ ਪਤਾ ਲੱਗ ਸਕੇਗਾ ਅਤੇ ਇਸ ਤਰ੍ਹਾਂ ਦੀ ਅਣਗਹਿਲੀ ਕਰਨ ਵਾਲੀਆਂ ਗਊਸ਼ਾਲਾਵਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਮਿਸ਼ਨ ਵਲੋਂ ਗਊਧਨ ਲਈ ਹਰੇ ਚਾਰੇ, ਸਾਫ਼ ਪਾਣੀ, ਗਊ ਮੈਡੀਕਲ ਤੰਦਰੁਸਤੀ ਕੈਂਪ, ਟੀਕਾਕਰਨ, ਸੇਵਾ ਦੇਸੀ ਨਸਲ ਦੀਆਂ ਗਾਵਾਂ ਨੂੰ ਬੜਾਵਾ ਦੇਣਾ ਅਤੇ ਗਊ ਗੋਬਰ ਤੋਂ ਖਾਦ, , ਬਾਇਓ ਗੈਸ ਅਤੇ ਗਊ ਦੇ ਗੋਹੇ ਤੋਂ ਹਵਨ ਸਮੱਗਰੀ ਬਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਚੇਅਰਮੈਨ ਗਊ ਸੇਵਾ ਕਮਿਸ਼ਨ ਨੇ ਅੱਗੇ ਦੱਸਿਆ ਕਿ ਸਾਡੇ ਜਨਮ ਤੋਂ ਲੈ ਕੇ ਬੁਢਾਪੇ ਤੱਕ ਸਾਰੇ ਧਰਮਾਂ ਦੇ ਲੋਕਾਂ ਲਈ ਗਾਂ ਦਾ ਦੁੱਧ ਅੰਮ੍ਰਿਤ ਰੂਪ ਵਿੱਚ ਪਾਲਣ ਪੋਸ਼ਣ ਕਰਦਾ ਹੈ, ਜੋ ਕਿ ਸਾਡੇ ਲਈ ਪੂਜਨੀਕ ਹੈ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਬੇਸਹਾਰਾ ਪਸ਼ੂ ਧਨ ਦੀ ਸਮੱਸਿਆ ਨਾਲ ਨਿਪਟਣ ਲਈ ਸਾਰੀਆਂ ਗਊਸ਼ਾਲਾਵਾਂ ਨੂੰ ਆਤਮ ਨਿਰਭਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਊ ਸ਼ਾਲਾਵਾਂ ਦੇ ਆਤਮ ਨਿਰਭਰ ਬਣਨ ਨਾਲ ਸਾਰੇ ਪਸ਼ੂਆਂ ਨੂੰ ਰਹਿਣ ਲਈ ਥਾਂ ਮਿਲ ਜਾਵੇਗੀ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply