ਮਾਤ ਭਾਸ਼ਾ ਦਿਵਸ ਸਮਾਗਮਾਂ ਦੀ ਲੜੀ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਮਾਂ ਧਰਤ ਅਤੇ ਮਾਂ ਬੋਲੀ ਨੂੰ ਸਮਰਪਤ
ਜ਼ੋਨ-3 ਦੀ ‘ਪੰਜਾਬੀ ਭਾਸ਼ਾ ਚੇਤਨਾ ਕਾਨਫਰੰਸ’ ਕਿਸਾਨੀ ਸੰਘਰਸ਼ ਨੂੰ ਸਮਰਪਤ ਕੀਤੀ
ਚੰਡੀਗੜ੍ਹ (16.02.2021) ਮਾਤ ਭਾਸ਼ਾ ਦਿਵਸ ਸਮਾਗਮਾਂ ਦੀ ਲੜੀ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਮਾਂ ਧਰਤ ਅਤੇ ਮਾਂ ਬੋਲੀ ਨੂੰ ਸਮਰਪਤ ਜ਼ੋਨ-3 ਲੁਧਿਆਣਾ, ਮੋਗਾ ਅਤੇ ਫਤਹਿਗੜ੍ਹ ਸਾਹਿਬ ਜ਼ਿਿਲ੍ਹਆਂ ਦੀ ਪੰਜਾਬੀ ਭਾਸ਼ਾ ਚੇਤਨਾ ਕਾਨਫਰੰਸ ਕੀਤੀ। ਇਹ ਕਾਨਫਰੰਸ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤੀ ਗਈ ਤੇ ਵਿਸ਼ਾ ਰੱਖਿਆ ‘ਖੇਤੀ ਸਰੋਕਾਰ ਅਤੇ ਮਾਤ ਭਾਸ਼ਾ’। ਇਹ ਕਾਨਫਰੰਸ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ, ਦਾਖਾ ਵਿਖੇ ਸੰਪੰਨ ਹੋਈ।
ਪ੍ਰਧਾਨਗੀ ਮੰਡਲ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ਼੍ਰੀ ਦਰਸ਼ਨ ਬੁੱਟਰ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ, ਸਾਹਿਤ ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ, ਕਾਲਜ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸ. ਰਣਧੀਰ ਸਿੰਘ ਸੇਖੋਂ, ਕਾਲਜ ਪ੍ਰਿੰਸੀਪਲ ਡਾ. ਅਵਤਾਰ ਸਿੰਘ, ਸੈਮੀਨਾਰ ਇੰਚਾਰਜ ਡਾ. ਹਰਜੀਤ ਸਿੰਘ, ਸਮਾਗਮ ਕਨਵੀਨਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਤਰਲੋਚਨ ਝਾਂਡੇ ਸ਼ਾਮਲ ਹੋਏ। ਸਭ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਅਵਤਾਰ ਸਿੰਘ ਜੀ ਨੇ ਸਮੁੱਚੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਹਾਜ਼ਰ ਸਾਹਿਤਕਾਰਾਂ ਦੀ ਹਾਜ਼ਰੀ ਨੂੰ ਆਪਣਾ ਧੰਨਭਾਗ ਸਮਝਿਆ।
ਦੋ ਮਿੰਟ ਦਾ ਮੋਨ ਧਾਰ ਕੇ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਮਾਗਮ ਦੀ ਰੂਪਰੇਖਾ ਬਾਰੇ ਬੋਲਦਿਆਂ ਕਿਹਾ ਕਿ ਕੇਂਦਰੀ ਸਭਾ ਕਿਸਾਨ ਸੰਘਰਸ਼ ਅਤੇ ਮਾਤ ਭਾਸ਼ਾ ਲਈ ਮੁਢਲੇ ਰੂਪ ਵਿਚ ਸਮਰਪਤ ਹੈ। ਲੇਖਕ ਲਿਖਤਾਂ ਰਾਹੀਂ ਵੀ ਤੇ ਮੈਦਾਨ ਵਿਚ ਜਾ ਕੇ ਵੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਨਿੱਕੀਆਂ ਨਿੱਕੀਆਂ ਸਭਾਵਾਂ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ। ਇਸ ਗੱਲ ਦਾ ਪੰਜਾਬ ਦੇ ਸਮੁੱਚੇ ਲੇਖਕਾਂ ’ਤੇ ਸਭਾਵਾਂ ਉਤੇ ਮਾਣ ਕੀਤਾ ਜਾ ਸਕਦਾ ਹੈ।
ਉਘੇ ਵਿਦਵਾਨ ਤੇ ਕਮਾਲਪੁਰ ਕਾਲਜ ਦੇ ਪ੍ਰਿੰਸੀਪਲ ਡਾ. ਬਲਵੰਤ ਸਿੰਘ ਨੇ ਕਾਲਜ ਦੀਆਂ ਪਰੰਪਰਾਵਾਂ ਅਤੇ ਹੋਣਹਾਰ ਵਿਦਆਰਥੀਆਂ ਦੀਆਂ ਭਾਸ਼ਾ ਅਤੇ ਪੇਡੂ ਵਿਰਸੇ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ।
ਸੁਖਚਰਨਜੀਤ ਕੌਰ ਗਿੱਲ ਅਤੇ ਹਰਬੰਸ ਮਾਲਵਾ ਨੇ ਆਪਣੇ ਇਨਕਲਾਬੀ ਗੀਤ ਸਾਂਝੇ ਕੀਤੇ।
ਡਾ. ਜੋਗਾ ਸਿੰਘ ਨੇ ਮੁੱਖ ਭਾਸ਼ਨ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਨੇ ਸਾਡੀ ਭਾਸ਼ਾ ਦੇ ਕਈ ਮਸਲਿਆਂ ਨੂੰ ਵਿਹਾਰਕ ਰੂਪ ਵਿਚ ਹੱਲ ਕਰਦਿਆਂ ਸੰਪਰਕ ਭਾਸ਼ਾ ਵੀ ਵਿਹਾਰਕ ਰੂਪ ਵਿਚ ਵੱਖ ਵੱਖ ਖਿਿਤਆਂ ਦੇ ਲੋਕਾਂ ਦੇ ਸੰਪਰਕ ਵਿਚ ਆਉਣ ਨਾਲ ਨਵੇਂ ਰੂਪ ਵਿਚ ਪੈਦਾ ਹੋਈ ਹੈ। ਲੋਕ ਸਿਆਣਪਾਂ ਸਾਡੇ ਵੱਡੇ ਵੱਡੇ ਵਿਸ਼ੇਸ਼ੱਗਾਂ ਦੇ ਸੰਕਲਪਾਂ ਨੂੰ ਮਾਤ ਪਾਉਂਦੀਆਂ ਹਨ। ਮੁੱਖ ਭਾਸ਼ਨ ਤੇ ਚਰਚਾ ਵਿਚ ਭਾਗ ਲੈਂਦਿਆਂ। ਡਾ. ਸੁਰਜੀਤ ਬਰਾੜ, ਦੀਪ ਦਿਲਬਰ, ਸੁਖਚਰਨਜੀਤ ਕੌਰ ਗਿੱਲ, ਮਲਕੀਤ ਸਿੰਘ ਬਰ੍ਹਮੀ ਅਤੇ ਹਰਬਖਸ਼ ਸਿੰਘ ਗਰੇਵਾਲ ਆਦਿ ਸ਼ਾਮਲ ਹੋਏ।
ਕੇਂਦਰੀ ਸਭਾ ਦੇ ਮੀਤ ਪ੍ਰਧਾਨ ਕਰਮ ਸਿੰਘ ਵਕੀਲ ਨੇ ਜਥੇਬੰਦਕ ਜਰੂਰਤਾਂ ਉਤੇ ਜ਼ੋਰ ਦਿੰਦਿਆਂ ਸਭਾਵਾਂ ਨੂੰ ਹੋਰ ਪੱਕੇ ਪੈਰੀਂ ਕਰਨ ਲਈ ਸੁਝਾ ਦਿੱਤੇ। ਉਨ੍ਹਾਂ ਸਭਾਵਾਂ ਦੇ ਪ੍ਰਤੀਨਿਧਾਂ ਨੂੰ ਕੇਂਦਰੀ ਸਭਾ ਨਾਲ ਹੋਰ ਬਿਹਤਰ ਤਾਲਮੇਲ ਰੱਖਣ ਉਤੇ ਜ਼ੋਰ ਦਿਤਾ।
ਉਘੇ ਰੰਗਕਰਮੀ ਸੋਮ ਪਾਲ ਹੀਰਾ ਨੇ ਇਕ ਪਾਤਰੀ ਨਾਟਕ ‘ਗੋਦੀ ਮੀਡੀਆ ਝੂਠ ਬੋਲਦਾ ਹੈ’ ਨੇ ਸਮਾਗਮ ਦੀ ਸ਼ਾਨ ਵਿਚ ਹੋਰ ਵਾਧਾ ਕੀਤਾ। ਇਸ ਮੌਕੇ ਡਾ. ਸੁਰਜੀਤ ਬਰਾੜ ਦੀ ਸੰਪਾਦਕੀ ਹੇਠ ਛਪਦਾ ਤਿਮਾਹੀ ਰਸਾਲਾ ‘ਲੋਹਮਣੀ’ ਅਤੇ ਉਨ੍ਹਾਂ ਦੀ ਕਿਸਾਨੀ ਸੰਕਟ ਬਾਰੇ ਛਪੀ ਪੁਸਤਕ ‘ਪੂੰਜੀਵਾਦੀ ਵਿਸ਼ਵੀਕਰਨ ਕਿਸਾਨੀ-ਖੇਤੀ ਸੰਕਟ ਅਤੇ ਖੇਤੀ ਕਾਨੂੰਨ’ ਦਾ ਲੋਕ-ਅਰਪਣ ਕੀਤਾ ਗਿਆ।
ਸ਼੍ਰੀ ਦਰਸ਼ਨ ਬੁੱਟਰ ਨੇ ਪ੍ਰਧਾਨਗੀ ਵਿਚਾਰ ਪੇਸ਼ ਕਰਦੇ ਹੋਏ ਕਾਲਜ ਦੇ ਵਿਦਆਰਥੀਆਂ, ਪ੍ਰਬੰਧਕੀ ਟੀਮ, ਕਾਲਜ ਪ੍ਰਸ਼ਾਸਨ ਅਤੇ ਸਭਾਵਾਂ ਦੇ ਨੁਮਾਂਇੰਦਿਆਂ ਵਲੋਂ ਸਖਤ ਮਿਹਨਤ ਕਰਕੇ ਕਾਨਫਰੰਸ ਨੂੰ ਸਫਲ ਅਤੇ ਅਭੁੱਲ ਬਣਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ।
ਉਘੇ ਸਮਾਜ ਸੇਵੀ ਮਲਕੀਤ ਸਿੰਘ ਬਰਮੀਂ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਕਿਸਾਨ ਅੰਦੋਲਨ ਵਿਚ ਸਿੰਘੂ ਬਾਡਰ ਉਤੇ ਜਾ ਕੇ ਕਿਸਾਨ ਸੰਘਰਸ਼ ਦਾ ਹਿਸਾ ਬਣਨ ਲਈ ਪ੍ਰੇਰਿਆ। ਇਸ ਕਾਰਜ ਲਈ ਉਨ੍ਹਾਂ ਨੇ ਇਕ ਬੱਸ ਸਿੰਘੂ ਬਾਡਰ ਲਿਜਾਣ ਲਈ ਆਰਥਿਕ ਮਦਦ 10,000/- ਰੁਪਏ ਭੇਂਤ ਕੀਤੇ।
ਕਾਨਫਰੰਸ ਵਿਚ ਵੱਖ ਵੱਖ ਸਾਹਿਤ ਸਭਾਵਾਂ ਦੇ ਨੁਮਾਇੰਦਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ ਜਿੰਨਾਂ ਵਿਚ ਜਗਦੀਸ਼ ਪ੍ਰੀਤਮ, ਜਸ਼ਨਜੀਤ ਸਮਾਲਸਰ, ਜਗੀਰ ਸਿੰਘ ਖੋਖਰ, ਰਵੀ ਰਵਿੰਦਰ, ਕੇ. ਸਾਧੂ ਸਿੰਘ, ਕਸਤੂਰੀ ਲਾਲ, ਰਜਿੰਦਰ ਮੱਲ੍ਹਾ, ਭੁਪਿੰਦਰ ਧਾਲੀਵਾਲ, ਉਜਾਗਰ ਲਲਤੋਂ, ਜਗਦੇਵ ਸਿੰਘ ਕਲਸੀ, ਕੰਵਲ ਢਿੱਲੋਂ, ਜਗਮੋਹਣ ਸਿੰਘ ਗੁਰਨੂਰ, ਰਾਜਦੀਪ ਤੂਰ, ਹਰਭਜਨ ਸਿੰਘ ਲਲਤੋਂ, ਭਗਵਾਨ ਢਿੱਲੋਂ, ਬਲਕੌਰ ਸਿੰਘ ਗਿੱਲ, ਬਲਵਿੰਦਰ ਗਲੈਕਸੀ, ਡਾ. ਸੁਨੀਤਾ ਰਾਣੀ, ਡਾ. ਸੁਖਜੀਤ ਕੌਰ, ਦਰਸ਼ਨ ਬੋਪਾਰਾਏ ਅਤੇ ਹਰਮਿੰਦਰ ਸਿੰਘ ਆਦਿ ਸਾਹਿਤਕਾਰ ਸ਼ਾਮਲ ਹੋਏ। ਕਾਨਫਰੰਸ ਦੇ ਇੰਚਾਰਜ ਡਾ. ਹਰਜੀਤ ਸਿੰਘ ਨੇ ਸੈਮੀਨਾਰ ਦੇ ਸਮੁਚੇ ਇੰਤਜਾਮ ਕਰਨ ਲਈ ਮੋਹਰੀ ਭੁਮਿਕਾ ਨਿਭਾਈ। ਕਾਲਜ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸ. ਰਣਧੀਰ ਸਿੰਘ ਸੇਖੋਂ ਨੇ ਕਾਨਫਰੰਸ ਵਿਚ ਆਏ ਮਹਿਮਾਨ ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਕਾਲਜ ਦੇ ਵਿਿਦਆਰਥੀਆਂ ਨੇ ਸਾਰੇ ਸਮਾਗਮ ਦੌਰਾਨ ਭਰਵੀ ਹਾਜਰੀ ਲਵਾਈ ਅਤੇ ਕਾਨਫਰੰਸ ਦੀ ਗੰਭੀਰਤਾ ਬਣਾਈ ਰੱਖੀ। ਮੰਚ ਸੰਚਾਲਨ ਦੀ ਕਾਰਵਾਈ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਬਾਖੂਬੀ ਨਿਭਾਈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp