Updated in Punjabi: ਨਗਰ ਕੌਂਸਲ ਗੜ੍ਹੀਦਵਾਲਾ ਦੇ 11 ਵਾਰਡਾਂ ’ਚੋਂ 10 ’ਤੇ ਕਾਂਗਰਸੀ ਉਮੀਦਵਾਰਾਂ ਦੀ ਜਿੱਤ

ਨਗਰ ਕੌਂਸਲ ਗੜ੍ਹੀਦਵਾਲਾ ਦੇ 11 ਵਾਰਡਾਂ ’ਚੋਂ 10 ’ਤੇ ਕਾਂਗਰਸੀ ਉਮੀਦਵਾਰਾਂ ਦੀ ਜਿੱਤ
ਗੜ੍ਹਦੀਵਾਲਾ, 17 ਫਰਵਰੀ (ਚੌਧਰੀ ): ਨਗਰ ਕੌਂਸਲ ਗੜ੍ਹਦੀਵਾਲਾ ਦੇ 11 ਵਾਰਡਾਂ ਦੇ ਨਤੀਜਿਆਂ ਵਿੱਚ 10 ਵਾਰਡਾਂ ਅੰਦਰ ਕਾਂਗਰਸ ਪਾਰਟੀ ਅਤੇ ਇਕ ਵਾਰਡ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ 7 ਨੰਬਰ ਵਾਰਡ ਵਿੱਚੋਂ ਆਜ਼ਾਦ ਉਮੀਦਵਾਰ ਜਦਕਿ ਬਾਕੀ ਸਾਰੇ ਵਾਰਡਾਂ ਵਿੱਚ ਕਾਂਗਰਸੀ ਉਮੀਦਵਾਰ ਜੇਤੂ ਰਹੇ।
ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੋਟਾਂ ਦੀ ਗਿਣਤੀ ਦੌਰਾਨ ਆਏ ਨਤੀਜਿਆਂ ਵਿੱਚ ਵਾਰਡ ਨੰਬਰ 1 ਤੋਂ ਕਾਂਗਰਸੀ ਉਮੀਦਵਾਰ ਸਰੋਜ ਕੁਮਾਰੀ ਨੇ 246, ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਇੰਦਰਜੀਤ ਕੌਰ ਨੂੰ 170 ਵੋਟਾਂ ਪਈਆਂ ਜਦਕਿ 3 ਵੋਟਾਂ ਨੋਟਾ ਨੂੰ ਗਈਆਂ। ਇਸੇ ਤਰ੍ਹਾਂ ਵਾਰਡ ਨੰਬਰ 2 ਵਿੱਚ ਕਾਂਗਰਸੀ ਉਮੀਦਵਾਰ ਸੁਦੇਸ਼ ਕੁਮਾਰ ਨੂੰ 322, ਬਸਪਾ ਦੇ ਗੁਰਦੀਪ ਸਿੰਘ ਨੂੰ 32, ਭਾਜਪਾ ਦੇ ਪੰਕਜ ਸੈਣੀ ਨੂੰ 7 ਅਤੇ ਨੋਟਾ ਨੂੰ ਇਕ ਵੋਟ ਗਈ। ਵਾਰਡ ਨੰਬਰ 3 ਵਿੱਚ ਕਾਂਗਰਸੀ ਉਮੀਦਵਾਰ ਕਮਲਜੀਤ ਕੌਰ ਨੂੰ 265, ਆਜ਼ਾਦ ਉਮੀਦਵਾਰ ਜੋਗਿੰਦਰ ਕੌਰ ਨੂੰ 106, ਅਕਾਲੀ ਉਮੀਦਵਾਰ ਕੁੰਦਨ ਕੌਰ ਨੂੰ 20 ਵੋਟਾਂ ਪਈਆਂ ਅਤੇ ਨੋਟਾ ਨੂੰ ਇਕ ਵੋਟ ਗਈ। ਇਸੇ ਤਰ੍ਹਾਂ ਵਾਰਡ ਨੰਬਰ 4 ਵਿੱਚ ਕਾਂਗਰਸੀ ਉਮੀਦਵਾਰ ਹਰਵਿੰਦਰ ਕੁਮਾਰ ਨੂੰ 359, ਭਾਜਪਾ ਦੇ ਸ਼ਿਵਦਿਆਲ ਨੂੰ 79, ਆਪ ਦੇ ਪਰਮਜੀਤ ਸਿੰਘ ਨੂੰ 31 ਅਤੇ 10 ਵੋਟਾਂ ਨੋਟਾ ਨੂੰ ਪਈਆਂ। ਵਾਰਡ ਨੰਬਰ 5 ਵਿੱਚ ਕਾਂਗਰਸੀ ਉਮੀਦਵਾਰ ਅਨੁਰਾਧਾ ਨੂੰ 283, ਭਾਜਪਾ ਦੀ ਉਮੀਦਵਾਰ ਸੰਤੋਸ਼ ਕੁਮਾਰੀ ਨੂੰ 172 ਅਤੇ ਨੋਟਾ ਨੂੰ 2 ਵੋਟਾਂ ਗਈਆਂ। ਵਾਰਡ ਨੰਬਰ 6 ਵਿੱਚ ਕਾਂਗਰਸੀ ਉਮੀਦਵਾਰ ਜਸਵਿੰਦਰ ਸਿੰਘ ਨੂੰ 199, ਆਜ਼ਾਦ ਉਮੀਦਵਾਰ ਰਛਪਾਲ ਸਿੰਘ ਨੂੰ 151 ਅਤੇ ਇਕ ਵੋਟ ਨੋਟਾ ਨੂੰ ਗਈ। ਵਾਰਡ ਨੰਬਰ 8 ਵਿੱਚ ਕਾਂਗਰਸ ਦੇ ਸੰਦੀਪ ਜੈਨ ਨੂੰ 224 ਅਤੇ ਭਾਜਪਾ ਦੇ ਗੋਪਾਲ ਸ਼ਰਮਾ ਨੂੰ 193 ਵੋਟਾਂ ਪਈਆਂ ਜਦਕਿ 2 ਵੋਟਾਂ ਨੋਟਾ ਨੂੰ ਗਈਆਂ। ਵਾਰਡ ਨੰਬਰ 9 ਵਿੱਚ ਕਾਂਗਰਸੀ ਉਮੀਦਵਾਰ ਸੁਨੀਤਾ ਨੇ 271 ਵੋਟਾਂ ਪ੍ਰਾਪਤ ਕੀਤੀਆਂ ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸ਼ੋਭਾ ਰਾਣੀ ਨੂੰ 84, ਆਪ ਉਮੀਦਵਾਰ ਮਮਤਾ ਰਾਣੀ ਨੂੰ 17 ਅਤੇ ਤਿੰਨ ਵੋਟਾਂ ਨੋਟਾ ਨੂੰ ਗਈਆਂ। ਵਾਰਡ ਨੰਬਰ 10 ਵਿੱਚ ਕਾਂਗਰਸੀ ਉਮੀਦਵਾਰ ਬਿੰਦਰ ਪਾਲ ਨੂੰ 307, ਬਸਪਾ ਦੇ ਨਰਿੰਦਰ ਸਿੰਘ ਨੂੰ 78 ਅਤੇ ਆਪ ਉਮੀਦਵਾਰ ਸੁਰਿੰਦਰ ਪਾਲ ਨੂੰ 63 ਵੋਟਾਂ ਪਈਆਂ ਜਦਕਿ 3 ਵੋਟਾਂ ਨੋਟਾ ਨੂੰ ਗਈਆਂ। ਇਸੇ ਤਰ੍ਹਾਂ ਵਾਰਡ ਨੰਬਰ 11 ਵਿੱਚ ਕਾਂਗਰਸੀ ਉਮੀਦਵਾਰ ਰੇਸ਼ਮ ਸਿੰਘ ਨੇ 148 ਵੋਟਾਂ ਪ੍ਰਾਪਤ ਕੀਤੀਆਂ ਜਦਕਿ ਅਕਾਲੀ ਉਮੀਦਵਾਰ ਬੀਰਬਲ ਨੂੰ 130, ਆਪ ਉਮੀਦਵਾਰ ਗੁਰਮੁੱਖ ਸਿੰਘ ਨੂੰ 65, ਆਜ਼ਾਦ ਉਮੀਦਵਾਰ ਕਮਲੇਸ਼ ਰਾਣੀ ਨੂੰ 40 ਵੋਟਾਂ ਪੈਣ ਦੇ ਨਾਲ-ਨਾਲ ਇਕ ਵੋਟ ਨੋਟਾ ਨੂੰ ਗਈ।
ਬੁਲਾਰੇ ਨੇ ਦੱਸਿਆ ਕਿ ਵਾਰਡ ਨੰਬਰ 7 ਵਿੱਚੋਂ ਆਜ਼ਾਦ ਉਮੀਦਵਾਰ ਪਰਮਜੀਤ ਕੌਰ ਨੂੰ 290 ਅਤੇ ਕਾਂਗਰਸੀ ਉਮੀਦਵਾਰ ਪਰਮੋਦ ਕੁਮਾਰੀ ਨੂੰ 160 ਵੋਟਾਂ ਪਈਆਂ। ਨੋਟਾ ਨੂੰ 7 ਵੋਟਾਂ ਗਈਆਂ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply