ਨਗਰ ਕੌਂਸਲ ਉੜਮੁੜ ਟਾਂਡਾ ਦੀਆਂ ਚੋਣਾਂ ’ਚ ਕਾਂਗਰਸ ਵਲੋਂ 12 ਵਾਰਡਾਂ ’ਚ ਜਿੱਤ ਦਰਜ
2 ਵਾਰਡਾਂ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਇਕ ’ਚ ਆਜ਼ਾਦ ਉਮੀਦਵਾਰ ਜੇਤੂ
ਉੜਮੁੜ ਟਾਂਡਾ, 17 ਫਰਵਰੀ (ਆਦੇਸ਼ ਚੌਧਰੀ ): ਨਗਰ ਕੌਂਸਲ ਦੀਆਂ ਚੋਣਾਂ ਲਈ 15 ਵਾਰਡਾਂ ਦੇ ਆਏ ਨਤੀਜਿਆਂ ਵਿੱਚ 12 ਵਾਰਡਾਂ ਵਿੱਚ ਕਾਂਗਰਸ ਪਾਰਟੀ ਨੇ ਜਿੱਤ ਦਰਜ ਕੀਤੀ ਜਦਕਿ 2 ਵਾਰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਇਕ ਵਾਰਡ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਿਹਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਾਰਡ ਨੰਬਰ 1,2,3,4,7,8,9,10,12,13,14 ਅਤੇ 15 ਵਿੱਚ ਕਾਂਗਰਸੀ ਉਮੀਦਵਾਰ ਜੇਤੂ ਰਹੇ ਜਦਕਿ ਵਾਰਡ ਨੰ: 5 ਅਤੇ 11 ਵਿੱਚ ਅਕਾਲੀ ਦਲ ਅਤੇ ਵਾਰਡ ਨੰਬਰ 6 ਵਿੱਚ ਆਜਾਦ ਉਮੀਦਵਾਰ ਨੇ ਚੋਣ ਜਿੱਤੀ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ ਇਕ ਵਿੱਚ ਕੁੱਲ ਯੋਗ 890 ਵੋਟਾਂ ਪਈਆਂ ਜਿਨ੍ਹਾਂ ਵਿੱਚ ਕਾਂਗਰਸ ਪਾਰਟੀ ਦੀ ਕੁਲਜੀਤ ਕੌਰ ਨੂੰ 607 ਵੋਟਾਂ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨੂਰਾਧਾ ਨੂੰ 273 ਵੋਟਾਂ ਮਿਲੀਆਂ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਰਜਨੀ ਨੂੰ 4 ਵੋਟਾਂ ਅਤੇ ਨੋਟਾ ਦੀਆਂ 6 ਵੋਟਾਂ ਹੋਈਆਂ। ਵਾਰਡ ਨੰਬਰ 2 ਵਿੱਚ ਪਈਆਂ 1424 ਵੋਟਾਂ ਵਿੱਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਸੇਵਕ ਸਿੰਘ ਨੂੰ 583, ਆਜ਼ਾਦ ਉਮੀਦਵਾਰ ਗੁਰਮੀਤ ਸਿੰਘ ਨੂੰ 322 ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪ੍ਰੇਮ ਕੁਮਾਰ ਨੂੰ 86 ਵੋਟਾਂ ਮਿਲੀਆਂ ਜਦਕਿ 3 ਵੋਟਾਂ ਨੋਟਾ ਨੂੰ ਪਈਆਂ। ਵਾਰਡ ਨੰਬਰ 3 ਵਿੱਚ ਕੁੱਲ ਯੋਗ 746 ਵੋਟਾਂ ਵਿੱਚੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਗੁਰਪ੍ਰੀਤ ਕੌਰ ਨੂੰ 598, ਭਾਰਤੀ ਜਨਤਾ ਪਾਰਟੀ ਦੀ ਅਲੀਸ਼ਾ ਅਰੋੜਾ ਨੂੰ 132, ਆਮ ਆਦਮੀ ਪਾਰਟੀ ਦੀ ਅਨੀਤਾ ਰਾਣੀ ਨੂੰ 13 ਅਤੇ 3 ਵੋਟਾਂ ਨੋਟਾ ਨੂੰ ਪਈਆਂ। ਵਾਰਡ ਨੰਬਰ 4 ਵਿੱਚ ਪਈਆਂ ਕੁੱਲ ਯੋਗ 1132 ਵੋਟਾਂ ਵਿੱਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰਜੀਤ ਸਿੰਘ 723, ਆਮ ਆਦਮੀ ਪਾਰਟੀ ਦੇ ਲਛਮਣ ਸਿੰਘ ਨੂੰ 392, ਭਾਜਪਾ ਦੇ ਗੁਰਪ੍ਰੀਤ ਸਿੰਘ ਨੂੰ 12 ਅਤੇ ਨੋਟਾ ਨੂੰ 5 ਵੋਟਾਂ ਪਈਆਂ। ਵਾਰਡ ਨੰਬਰ 7 ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸਤਵੰਤ ਜੱਗੀ ਨੂੰ 570, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਮਨਦੀਪ ਕੌਰ ਨੂੰ 118, ਆਮ ਆਦਮੀ ਪਾਰਟੀ ਦੇ ਕਮਲਜੀਤ ਕੌਰ ਨੂੰ 78, ਭਾਜਪਾ ਦੀ ਜਸਵਿੰਦਰ ਕੌਰ ਨੂੰ 3 ਅਤੇ ਆਜ਼ਾਦ ਉਮੀਦਵਾਰ ਮੀਨਾ ਕੁਮਾਰ 318 ਵੋਟਾਂ ਦੇ ਨਾਲ ਨੋਟਾ ਨੂੰ 4 ਵੋਟਾਂ ਪਈਆਂ।
ਵਾਰਡ ਨੰਬਰ 8 ਵਿੱਚ ਕਾਂਗਰਸੀ ਉਮੀਦਵਾਰ ਦਲਜੀਤ ਸਿੰਘ ਨੂੰ 424, ਅਕਾਲੀ ਦਲ ਦੇ ਮਹਿੰਦਰ ਸਿੰਘ ਨੂੰ 157, ਆਜ਼ਾਦ ਉਮੀਦਵਾਰ ਬਲਜਿੰਦਰ ਕੌਰ ਨੂੰ 91, ਆਮ ਆਦਮੀ ਪਾਰਟੀ ਦੇ ਜਸਪਾਲ ਰਾਏ ਨੂੰ 38, ਆਜ਼ਾਦ ਉਮੀਦਵਾਰ ਸਵਰਨ ਸਿੰਘ ਨੂੰ 26, ਭਾਜਪਾ ਦੇ ਬਲਜੀਤ ਸਿੰਘ ਨੂੰ 4 ਅਤੇ ਨੋਟਾ ਨੂੰ 3 ਵੋਟਾਂ ਪਈਆਂ। ਇਸੇ ਤਰ੍ਹਾਂ ਵਾਰਡ ਨੰਬਰ 9 ਵਿੱਚ ਕਾਂਗਰਸੀ ਉਮੀਦਵਾਰ ਕ੍ਰਿਸ਼ਨ ਲਾਲ ਨੂੰ 584, ਸ੍ਰੋਮਣੀ ਅਕਾਲੀ ਦੀ ਬਲਬੀਰ ਕੌਰ ਨੂੰ 252, ਆਪ ਦੇ ਕਮਲ ਧੀਰ ਨੂੰ 23, ਭਾਜਪਾ ਦੇ ਅਮਨਦੀਪ ਸਿੰਘ ਨੂੰ 8 ਵੋਟਾਂ ਪਈਆਂ ਜਦਕਿ 2 ਵੋਟਾਂ ਨੋਟਾ ਨੂੰ ਪਈਆਂ। ਇਸੇ ਤਰ੍ਹਾਂ ਵਾਰਡ ਨੰਬਰ 10 ਵਿੱਚ ਕਾਂਗਰਸੀ ਉਮੀਦਵਾਰ ਹਰੀ ਕ੍ਰਿਸ਼ਨ ਨੂੰ 821, ਆਜ਼ਾਦ ਉਮੀਦਵਾਰ ਨਿਰਮਲ ਕੌਰ ਨੂੰ 299 ਅਤੇ ਨੋਟਾ ਨੂੰ 3 ਵੋਟਾਂ ਪਈਆਂ। ਵਾਰਡ ਨੰਬਰ 12 ਵਿੱਚ ਕਾਂਗਰਸ ਉਮੀਦਵਾਰ ਰਾਜੇਸ਼ ਕੁਮਾਰ ਨੂੰ 478, ਸ੍ਰੋਮਣੀ ਅਕਾਲੀ ਦਲ ਦੇ ਪੰਕਜ ਕੁਮਾਰ ਵਰਮਾ ਨੂੰ 233, ਆਜ਼ਾਦ ਉਮੀਦਵਾਰ ਦੇਸ ਰਾਜ ਨੂੰ 96, ਆਪ ਦੇ ਨਰਿੰਦਰ ਸਿੰਘ ਨੂੰ 15 ਅਤੇ ਭਾਜਪਾ ਦੇ ਸੰਜੀਵ ਕੁਮਾਰ ਨੂੰ ਅਤੇ ਨੋਟਾ ਨੂੰ 4-4 ਵੋਟਾਂ ਗਈਆਂ। ਵਾਰਡ ਨੰਬਰ 13 ਵਿੱਚ ਕਾਂਗਰਸੀ ਉਮੀਦਵਾਰ ਨਰਿੰਦਰ ਕੌਰ ਨੂੰ 733, ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਨੂੰ 289, ਭਾਜਪਾ ਦੀ ਸੁਨੀਤਾ ਰਾਣੀ ਨੂੰ 39 ਅਤੇ ਨੋਟਾ ਨੂੰ 6 ਵੋਟਾ ਗਈਆਂ। ਵਾਰਡ ਨੰਬਰ 14 ਵਿੱਚ ਕਾਂਗਰਸ ਦੇ ਹਿੰਮਾਂਸ਼ੂ ਵੈਦ ਨੂੰ 539, ਆਜ਼ਾਦ ਉਮੀਦਵਾਰ ਰਾਜਨ ਸੋਂਧੀ ਨੂੰ 377, ਆਪ ਦੇ ਪ੍ਰੇਮ ਕੁਮਾਰ ਜੈਨ ਨੂੰ 92, ਸ੍ਰੋ੍ਰਮਣੀ ਅਕਾਲੀ ਦਲ ਦੇ ਨਿਖਲੇਸ਼ ਨੂੰ 55 ਅਤੇ 8 ਵੋਟਾਂ ਨੋਟਾ ਨੂੰ ਗਈਆਂ। ਵਾਰਡ ਨੰਬਰ 15 ਵਿੱਚ ਕਾਂਗਰਸੀ ਉਮੀਦਵਾਰ ਕਮਲੇਸ਼ ਕੁਮਾਰ ਨੂੰ 494, ਆਜ਼ਾਦ ਉਮੀਦਵਾਰ ਜਸਵੀਰ ਕੌਰ ਨੂੰ 129, ਅਕਾਲੀ ਦਲ ਦੀ ਉਮੀਦਵਾਰ ਸਕੀਨਾ ਭੱਟੀ ਨੂੰ 122, ਆਪ ਦੇ ਉਮੀਦਵਾਰ ਰੇਖਾ ਰਾਣੀ ਨੂੰ 41 ਅਤੇ 6 ਵੋਟਾਂ ਨੂੰ ਨੋਟਾ ਨੂੰ ਗਈਆਂ।
ਵਾਰਡ ਨੰਬਰ 5 ਵਿੱਚ ਅਕਾਲੀ ਉਮੀਦਵਾਰ ਮੰਜੂ ਬਾਲਾ ਨੂੰ 257, ਆਪ ਦੀ ਉਮੀਦਵਾਰ ਹਰਪ੍ਰੀਤ ਕੌਰ ਨੂੰ 149, ਕਾਂਗਰਸੀ ਉਮੀਦਵਾਰ ਏਕਤਾ ਪੁਰੀ ਨੂੰ 132 ਅਤੇ 6 ਵੋਟਾਂ ਨੂੰ ਨੋਟਾ ਨੂੰ ਗਈਆਂ। ਵਾਰਡ ਨੰਬਰ 6 ਵਿੱਚ ਆਜ਼ਾਦ ਉੂਮੀਦਵਾਰ ਸੁਮਨ ਰਾਣੀ ਨੂੰ 344, ਕਾਂਗਰਸੀ ਉਮੀਦਵਾਰ ਵਿਨੋਦ ਕੁਮਾਰ ਨੂੰ 311, ਆਪ ਦੇ ਉਮੀਦਵਾਰ ਦੀਦਾਰ ਸਿੰਘ ਨੂੰ 50, ਭਾਜਪਾ ਦੇ ਅੰਕੁਰ ਮਲਹੋਰਤਾ ਨੂੰ 17 ਅਤੇ 22 ਵੋਟਾਂ ਨੋਟਾ ਨੂੰ ਗਈਆਂ। ਵਾਰਡ ਨੰਬਰ 11 ਵਿੱਚ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜਸਵੰਤ ਕੌਰ ਨੂੰ 425, ਕਾਂਗਰਸੀ ਉਮੀਦਵਾਰ ਰਾਧਾ ਨੂੰ 320 ਅਤੇ 10 ਵੋਟਾਂ ਨੋਟਾ ਨੂੰ ਗਈਆਂ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp