LETEST..ਗੜ੍ਹਦੀਵਾਲਾ ਚ ਬੀਜੇਪੀ,ਅਕਾਲੀ ਦਲ,ਆਪ,ਬਸਪਾ ਦਾ ਸਫਾਇਆ,11 ਵਾਰਡਾਂ ਚੋਂ 10 ਤੇ ਕਾਂਗਰਸ ਅਤੇ ਇੱਕ ਤੇ ਆਜਾਦ ਦਾ ਕਬਜਾ


(11 ਵਾਰਡਾਂ ਵਿਚੋਂ ਜਿੱਤ 10 ਕਾਂਗਰਸ ਉਮੀਦਵਾਰ ਅਤੇ ਇੱਕ ਅਜਾਦ ਉਮੀਦਵਾਰ ਦੀ ਗਰੁੱਪ ਫੋਟੋ)

ਇਹ ਜਿੱਤ ਕਾਂਗਰਸ ਦੀ ਜਿੱਤ ਨਹੀਂ ਸ਼ਹਿਰ ਨਿਵਾਸੀਆਂ ਅਤੇ ਵਿਕਾਸ ਕਾਰਜਾਂ ਜਿੱਤ : ਜੋਗਿੰਦਰ ਗਿਲਜੀਆਂ 

ਗੜ੍ਹਦੀਵਾਲਾ 17 ਫਰਵਰੀ (CHOUDHARY /PARDEEP SHARMA) :  ਨਗਰ ਕੌਂਸਲ ਚੋਣਾਂ ਗੜ੍ਹਦੀਵਾਲਾ ਦੇ 11 ਵਾਰਡਾਂ ਦੇ ਨਤੀਜੇ ਪੂਰੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਨਿਗਰਾਨੀ ਹੇਠ ਘੋਸ਼ਿਤ ਕੀਤੇ ਗਏ ਹਨ।ਜਿਨ੍ਹਾਂ ਵਿਚ ਕਾਂਗਰਸ ਦੇ 11 ਉਮੀਦਵਾਰਾਂ ਦੀ ਵੱਡੀ ਜਿੱਤ ਹੋਈ ਹੈ ਅਤੇ ਇਕ ਉਮੀਦਵਾਰ ਆਜਾਦ ਜਿਤਿਆ ਹੈ। ਇਸ ਮੌਕੇ ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ ਨੇ ਸਾਰੇ ਜਿੱਤੇ ਉਮੀਦਵਾਰ ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਜਿੱਤ ਕਾਂਗਰਸ ਦੀ ਜਿੱਤ ਨਹੀਂ ਸ਼ਹਿਰ ਨਿਵਾਸੀਆਂ ਅਤੇ ਵਿਕਾਸ ਕਾਰਜਾਂ ਦੀ ਜਿੱਤ ਹੈ।ਉਨਾਂ ਕਿਹਾ ਕਿ ਸ਼ਹਿਰ ਨਿਵਾਸੀ ਜਿੱਥੇ ਵੀ ਗਿਲਜੀਆਂ ਪਰਿਵਾਰ ਦੀ ਡਿਊਟੀ ਲਗਾਉਣਗੇ ਉਹ ਉਸ ਡਿਊਟੀ ਨੂੰ ਪੁਰੀ ਤਨਦੇਹੀ ਨਾਲ ਨਿਭਾਉਣਗੇ।

(ਦੇਵੀ ਮੰਦਰ ਗੜ੍ਹਦੀਵਾਲਾ ਵਿਖੇ ਨਤਮਸਤਕ ਹੁੰਦੇ ਹੋਏ ਸਰਦਾਰ ਗਿਲਜੀਆਂ ਅਤੇ ਕਾਂਗਰਸ ਦੇ ਜਿੱਤੇ ਉਮੀਦਵਾਰ)

ਸਾਰੇ ਕਾਂਗਰਸ ਦੇ ਜਿੱਤੇ ਉਮੀਦਵਾਰਾਂ ਨੇ ਸਰਦਾਰ ਜੋਗਿੰਦਰ ਸਿੰਘ ਗਿਲਜੀਆਂ ਦੀ ਅਗਵਾਈ ਹੇਠ ਦੇਵੀ ਮੰੰਦ ਗੜ੍ਹਦੀਵਾਲਾ ਵਿਖੇ ਮੱਥਾਾ ਟੇਕਿਆ।ਸ਼ਹਿਰ ਦੇ ਵਾਰਡ ਨੰਬਰ 1 ਸਭ ਤੋਂ ਵੱਡਾ ਮੁਕਾਬਲਾ ਮੰਨਿਆ ਜਾ ਰਿਹਾ। ਜਿਸ ਤੇ ਸ਼ਹਿਰ ਵਾਸੀਆਂ ਦੀ ਅੱਖ ਸੀ।ਜਿਸ ਵਿਚ ਕਾਂਗਰਸ ਉਮੀਦਵਾਰ ਤੇ ਮਹਿਲਾ ਵਿੰਗ ਸ਼ਹਿਰੀ ਪ੍ਰਧਾਨ ਬੀਬੀ ਸਰੋਜ ਮਨਹਾਸ ਨੇ ਅਕਾਲੀ ਦਲ ਦੀ ਦਿਗਜ ਤੇ ਸਾਬਕਾ ਨਗਰ ਕੌਂਸਲਰ ਪ੍ਰਧਾਨ ਬੀਬੀ ਇੰਦਰਜੀਤ ਕੌਰ ਬੁੱਟਰ ਨੂੰ 73 ਵੋਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।

(ਕਾਂਗਰਸ ਦੇ ਜਿੱਤੇ 10 ਉਮੀਦਵਾਰ ਜਿੱਤ ਦੀ ਖੁੁਸ਼ੀ ਚ)
ਵਾਰਡ ਨੰਬਰ 2 ਤੋਂ ਸ਼ੁਦੇਸ ਕੁਮਾਰ ਟੋਨੀ ਨੇ ਸਭ ਤੋਂ ਵੱਧ 282 ਵੋਟਾਂ ਲੈ ਕੇ ਵੱਡੀ ਜਿੱਤ ਕੀਤੀ ਹੈ। ਵਾਰਡ ਨੰਬਰ 3 ਤੋਂ ਕਮਲਜੀਤ ਕੌਰ ਨੇ 138 ਵੋਟਾਂ, ਵਾਰਡ ਨੰਬਰ 4 ਤੋਂ ਹਰਵਿੰਦਰ ਸਿੰਘ ਨੇ 239 ਵੋਟਾਂ ਵੱਧ ਪ੍ਰਾਪਤ ਕਰਕੇ ਭਾਜਪਾ ਦੇ ਦਿਗਜ ਸ਼ਿਵ ਦਿਆਲ ਨੂੰ ਹਰਾਇਆ, ਵਾਰਡ ਨੰਬਰ 5 ਤੋਂ ਅਨੁਰਾਧਾ ਰਾਣੀ 109,ਵਾਰਡ ਨੰਬਰ 6 ਤੋਂ ਜਸਵਿੰਦਰ ਸਿੰਘ ਜੱਸਾ ਕਾਂਗਰਸ ਸ਼ਹਿਰੀ ਪ੍ਰਧਾਨ ਕਾਂਗਰਸ 47 ਵੋਟਾਂ, ਵਾਰਡ ਨੰਬਰ 7 ਤੋਂ ਆਜਾਦ ਉਮੀਦਵਾਰ ਬੀਬੀ ਪਰਮਜੀਤ ਕੌਰ 123 ਵੋਟਾਂ, ਵਾਰਡ ਨੰਬਰ 8 ਤੋਂ  ਕਾਂਗਰਸ ਉਮੀਦਵਾਰ ਸੰਦੀਪ ਜੈਨ 29 ਵੋਟਾਂ, ਵਾਰਡ ਨੰਬਰ 9 ਤੋਂ ਕਾਂਗਰਸ ਉਮੀਦਵਾਰ ਸੁਨੀਤਾ ਦੇਵੀ ਨੇ 167 ਵੋਟਾਂ, ਵਾਰਡ ਨੰਬਰ 10 ਤੋਂ ਕਾਂਗਰਸ ਉਮੀਦਵਾਰ ਬਿੰਦਰਪਾਲ ਬਿੱਲਾ 163 ਵੋਟਾਂ ਅਤੇ ਵਾਰਡ ਨੰਬਰ 11 ਤੋਂ ਕੈਪਟਨ ਰੇਸ਼ਮ ਸਿੰਘ ਨੇ 18 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।

(ਜਿੱਤਣ ਤੋਂ ਬਾਅਦ ਵਿਕਟਰੀ ਸਾਇਨ ਦਿਖਾਇਆ ਹੋਏ ਆਜਾਦ ਉਮੀਦਵਾਰ ਬੀਬੀ ਪਰਮਜੀਤ ਕੌਰ ਅਤੇ ਉਨ੍ਹਾਂ ਦੇ ਸਮਰਥਕ)

ਇਸ ਮੌਕੇ ਪੁਲਿਸ ਪ੍ਰਸਾਸ਼ਨ ਵਲੋਂ ਵੀ ਵਧਿਆ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਭਾਰੀ ਗਿਣਤੀ ਵਿਚ ਕਾਂਗਰਸ ਵਰਕਰ ਹਾਜਰ ਸਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply