ਗੁਰਦਾਸਪੁਰ 18 ਫ਼ਰਵਰੀ ( ਅਸ਼ਵਨੀ ) :- ਗੁਰਦਾਸਪੁਰ ਵਿੱਚ ਭਾਜਪਾ ਦਾ ਇਕ ਵੀ ਉਮੀਦਵਾਰ ਨਹੀਂ ਜਿੱਤ ਸਕਿਆ, ਕੈਪਟਨ ਅਮਰਿੰਦਰ ਸਿੰਘ ਨੇ ਸਨੀ ਦਿਓਲ ਦੇ ਢਾਈ ਕਿਲੋ ਹੱਥ ਤੇ ਮਾਰਿਆ ਹਥੌੜਾ ਮਾਰ ਕੇ , ਚਾਰੋ ਖਾਨੇ ਚਿੱਤ ਕਰ ਦਿੱਤਾ ਹੈ । ਸ਼ਹਿਰੀ ਅਧਾਰ ਵਾਲੀ ਭਾਜਪਾ ਤੀਜੇ ਨੰਬਰ ਤੇ ਰਹੀ ਅਕਾਲੀ ਦਲ ਨੇ ਭਾਜਪਾ ਨੂੰ ਪਛਾੜ ਕੇ ਦੂਜਾ ਸਥਾਨ ਹਾਸਲ ਕੀਤਾ । ਪ੍ਰਤਾਪ ਸਿੰਘ ਬਾਜਵਾ ਦੇ ਗੜ ਵਿੱਚ ਵਿੱਚ ਸੇਂਧ ਲਾਉਣ ਵਿੱਚ ਸਫਲ ਰਹੇ ਅਕਾਲੀ ਜਦੋਕਿ ਭਾਜਪਾ ਦੇ ਕਈ ਬਹੁਗਿਣਤੀ ਦੇ ਤੋਰ ਤੇ ਜਾਣੇ ਜਾਂਦੇ ਇਲਾਕਿਆ ਵਿੱਚ ਵੀ ਨਹੀਂ ਖੁਲਿਆ ਭਾਜਪਾ ਦਾ ਖਾਤਾ ।
ਨਗਰ ਕੌਂਸਲ ਗੁਰਦਾਸਪੁਰ ਦੇ 29 ਵਾਰਡਾਂ ਵਿੱਚ ਕਾਂਗਰਸ ਦੀ ਚਲੀ ਜ਼ੋਰਦਾਰ ਹਨੇਰੀ ਕਾਰਨ ਅਕਾਲੀ ਅਤੇ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ ਸਕੇ ਸਗੌ ਕੁਝ ਵਾਰਡਾਂ ਵਿੱਚ ਅਕਾਲੀ ਭਾਜਪਾ ਉਮੀਦਵਾਰਾਂ ਦੀਆ ਜ਼ਮਾਨਤਾਂ ਤੱਕ ਜ਼ਬਤ ਹੋ ਗਈਆਂ ਜਦੋਕਿ ਕਾਂਗਰਸ ਸਾਰੇ 29 ਵਾਰਡਾਂ ਤੋਂ ਜੈਤੂ ਰਹੀ । ਮਾਝੇ ਦੇ ਜਰਣੈਲ ਦੇ ਤੋਰ ਤੇ ਜਾਣੇ ਜਾਂਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਆਪਣੇ ਸ਼ਹਿਰ ਕਾਦੀਆ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੇ ਆਪਣੇ ਪੈਰ ਜਮਾਏ ।
ਨਗਰ ਕੌਂਸਲ ਗੁਰਦਾਸਪੁਰ ਦੇ 28 ਵਾਰਡਾਂ ਲਈ 41558 ਲੋਕਾਂ ਨੇ ਵੋਟ ਪਾਈ ਸੀ ਇਹਨਾਂ ਵਿੱਚੋਂ ਕਾਂਗਰਸ ਪਾਰਟੀ ਨੂੰ 25478 ਵੋਟਾਂ ਪਈਆਂ ਜਦੋਕਿ ਦੂਜੇ ਨੰਬਰ ਤੇ ਰਹੇ ਅਕਾਲੀ ਦਲ ਨੂੰ 7885 ਵੋਟ ਮਿਲੇ ਪਰ ਸ਼ਹਿਰਾਂ ਵਿੱਚ ਵੋਟ ਅਧਾਰ ਲਈ ਜਾਣੀ ਜਾਂਦੀ ਭਾਜਪਾ ਨੂੰ 4968 ਵੋਟ ਹਾਸਲ ਹੋਏ ਜਦੋਕਿ ਆਮ ਆਦਮੀ ਪਾਰਟੀ ਨੂੰ 1348 ਵੋਟ ਮਿਲੇ ਅਜ਼ਾਦ ਉਮੀਦਵਾਰਾਂ ਨੂੰ 825 ਅਤੇ 558 ਵੋਟ ਬਹੁਜਨ ਸਮਾਜ ਪਾਰਟੀ ਨੂੰ ਮਿਲੇ ਅਤੇ 396 ਵੋਟਰਾਂ ਨੇ ਨੋਟਾਂ ਦਾ ਬਟਨ ਦੱਬ ਕੇ ਆਪਣੀ ਰਾਏ ਦੱਸੀ ।
ਇਸ ਆਕੜੇ ਤੋਂ ਪਤਾ ਲੱਗ ਜਾਂਦਾ ਹੈ ਕਿ ਨਗਰ ਕੋਸਲ ਚੋਣਾਂ ਦੋਰਾਨ ਸਭ ਤੋਂ ਵੱਧ ਨੁਕਸਾਨ ਭਾਜਪਾ ਦਾ ਹੋਇਆਂ ਹੈ । ਭਾਜਪਾ ਨੇ ਬਹੁਤ ਸਾਰੇ ਵਾਰਡਾਂ ਤੋਂ ਨਵੇਂ ਚੇਹਰੇ ਮੈਦਾਨ ਵਿੱਚ ਉਤਾਰੇ ਸਨ । ਜਦੋਕਿ ਕਈ ਪੁਰਾਣੇ ਚੇਹਰੇ ਤੇ ਸੀਨੀਅਰ ਭਾਜਪਾ ਆਗੂ ਚੋਣ ਮੈਦਾਨ ਵਿੱਚ ਨਹੀਂ ਉਤਰੇ ਸਨ । ਜਦੋਕਿ ਅਕਾਲੀ ਦਲ ਨੇ ਸ਼ਹਿਰ ਵਿੱਚ ਪੈਰ ਪਸਾਰੇ ਹਨ ਅਕਾਲੀ ਦਲ ਨੇ 27 ਵਾਰਡਾਂ ਵਿੱਚ ਆਪਣੇ ਉਮੀਦਵਾਰ ਉਤਾਰੇ ਸਨ ਜਦੋਕਿ ਭਾਜਪਾ ਨੇ 20 ਵਾਰਡਾਂ ਵਿੱਚ ਚੋਣ ਲੜੀ ਸੀ ।
ਅਕਾਲੀ ਦਲ ਦੇ ਜਿਲਾ ਪ੍ਰਧਾਨ ਲਈ ਕੁਝ ਚੰਗੀ ਖ਼ਬਰ ਇਹ ਰਹੀ ਕਿ ਜਿਲੇ ਵਿੱਚ ਅਕਾਲੀ ਦਲ ਦੇ 18 ਉਮੀਦਵਾਰ ਜੈਤੂ ਰਹੇ ਜਿਨਾ ਵਿੱਚ ਬਟਾਲਾ ਵਿੱਚ 6 , ਧਾਰੀਵਾਲ ਵਿੱਚ 2 , ਫਤਿਹਗੜ ਚੂੜੀਆਂ ਵਿੱਚ 1 , ਕਾਦੀਆ ਵਿੱਚ 7 ਅਤੇ ਸ਼੍ਰੀ ਹਰਗੋਬਿੰਦਪੁਰ ਵਿੱਚ 2 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ।ਕਾਦੀਆ ਨਗਰ ਕੌਂਸਲ ਵਿੱਚ ਅਕਾਲੀ ਦਲ 7 ਕਾਂਗਰਸ 6 ਸੀਟਾਂ ਤੇ ਜੈਤੂ ਰਹੀ ਜਦੋਕਿ 2 ਅਜ਼ਾਦ ਜੈਤੂ ਰਹੇ । ਭਾਜਪਾ ਜਿਲਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਦੀ ਗੱਲ ਕੀਤੀ ਜਾਵੇ ਤਾਂ ਉਹ ਜਿਲੇ ਵਿੱਚ ਇਕ ਵੀ ਸੀਟ ਹਾਸਲ ਨਹੀਂ ਕਰ ਸਕੇ ਜਦੋਕਿ ਜਿਲਾ ਵਿੱਚ ਕਈ ਇਲਾਕੇ ਜਿਨਾ ਵਿੱਚ ਭਾਜਪਾ ਦੇ ਉਮੀਦਵਾਰ ਹਾਰ ਗਏ ਜਿਹੜੇ ਇਲਾਕੇ ਭਾਜਪਾ ਦੇ ਗੜ ਦੇ ਤੋਰ ਤੇ ਜਾਣੇ ਜਾਂਦੇ ਹਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp