(ਖੇਡ ਪ੍ਰਤੀਯੋਗਿਤਾ ਦੀ ਸ਼ੁਰੂਆਤ ਕਰਵਾਉਂਦੇ ਹੋਏ ਚੇਅਰਮੈਨ ਚੌ. ਕੁਮਾਰ ਸੈਣੀ)
ਦਸੂਹਾ 18 ਫਰਵਰੀ (CHOUDHARY) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ.ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਯੂਨੀਵਰਸਿਟੀ ਦੇ ਨਿਰਦੇਸ਼ਾਂ ਅਨੁਸਾਰ ਖੇਡ ਕੂਦ ਨੂੰ ਵਧਾਉਣ ਲਈ ਕੇ.ਐੱਮ.ਐਸ ਕਾਲਜ ਵਿਖੇ 8ਵੀਂ ਖੇਡ ਪ੍ਰਤੀਯੋਗਿਤਾ ਕਰਵਾਈ ਗਈ। ਇਸ ਪ੍ਰਤੀਯੋਗਿਤਾ ਵਿੱਚ ਚੇਅਰਮੈਨ ਚੌ. ਕੁਮਾਰ ਸੈਣੀ ਵਿਸ਼ੇਸ਼ ਅਤਿੱਥੀ ਦੇ ਤੌਰ ਤੇ ਸ਼ਾਮਲ ਹੋਏ।
(ਪ੍ਰਤੀਯੋਗਿਤਾ ਵਿੱਚ ਭਾਗ ਲੈਂਦੇ ਵਿਦਿਆਰਥੀ)
ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਦੱਸਿਆ ਕਿ ਇਸ ਪ੍ਰਤੀਯੋਗਿਤਾ ਦੌਰਾਨ 10 ਤੋਂ ਵੱਧ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਕਿੱਪਿੰਗ (ਰੱਸੀ ਟੱਪਣਾ), ਲੈਮਨ ਰੇਸ, ਥਰੀ ਲੇਗ ਰੇਸ, ਬੱਲੂਨ ਰੇਸ, ਵਾਟਰ ਬੈਲੂਨ ਪ੍ਰਤੀਯੋਗਿਤਾ, ਪੁਸ਼ ਅੱਪ (ਡੰਡ ਪੇਲਣਾ), ਟੈਗ ਆਫ ਵਾਰ (ਰੱਸਾ ਕਸ਼ੀ), ਮਿਊਜ਼ੀਕਲ ਚੇਅਰਜ਼ ਅਤੇ ਸਟਿੱਕ ਰੇਸ ਆਦਿ ਖੇਡਾਂ ਕਰਵਾਈਆਂ ਗਈਆਂ। ਇਹਨਾ ਖੇਡਾਂ ਵਿੱਚ ਰੱਸੀ ਟੱਪਣ ਪ੍ਰਤੀਯੋਗਿਤਾ ਵਿੱਚ ਸੁਰਜੀਤ ਕੌਰ (ਬੀ.ਐੱਸ.ਸੀ ਐਗਰੀਕਲਚਰ), ਲਖਵਿੰਦਰ ਸਿੰਘ (ਬੀ.ਸੀ.ਏ)ਅਤੇ ਗੁਰਦੀਪ ਕੌਰ (ਐਮ.ਐਸ.ਸੀ ਆਈ.ਟੀ),ਲੈਮਨ ਰੇਸ ਵਿੱਚਅਮਨਦੀਪ ਕੌਰ(ਐਮ.ਐਸ.ਸੀ ਆਈ.ਟੀ), ਥਰੀ ਲੇਗ ਰੇਸ ਵਿਚ ਸੋਨੀਆ ਅਤੇ ਰੀਤਿਕਾ(ਬੀ. ਕੌਮ),ਬੈਲੂਨ ਰੇਸ ਵਿਚ ਰੁਪਾਲੀ / ਸੰਗੀਤਾ
(ਬੀ.ਐੱਸ.ਸੀ ਐਮ.ਐਲ.ਐੱਸ), ਜੋਤਪ੍ਰੀਤ ਕੌਰ/ਸਿਮਰਨ (ਬੀ.ਐੱਸ.ਸੀ ਫੈਸ਼ਨ ਡਿਜ਼ਾਇਨਿੰਗ),ਪਜ਼ਲ ਪ੍ਰਤੀਯੋਗਿਤਾ ਵਿੱਚ ਵਿਸ਼ਾਲੀ ਅਤੇ
(ਖੇਡ ਪ੍ਰਤੀਯੋਗਿਤਾ ਵਿੱਚ ਭਾਗ ਲੈਂਦੇ ਵਿਦਿਆਰਥੀ)
ਸੁਰਜੀਤ ਸਿੰਘ(ਬੀ.ਐੱਸ.ਸੀ ਐਗਰੀਕਲਚਰ),ਵਾਟਰ ਬੈਲੂਨ ਪ੍ਰਤੀਯੋਗਿਤਾ ਵਿਚ ਵਰੁਣ ਚੌਧਰੀ,ਅਨਿਕੇਤ,ਸੁਰਜੀਤ ਕੌਰ (ਬੀ.ਐੱਸ.ਸੀ ਐਗਰੀਕਲਚਰ),ਸਟਿੱਕ ਰੇਸ ਵਿਚ ਵਰੁਣ ਚੌਧਰੀ (ਬੀ.ਐੱਸ.ਸੀ ਐਗਰੀਕਲਚਰ), ਪੂਸ਼ ਅੱਪ ਵਿੱਚ ਬੀਰਬਲ ਭਾਰਦਵਾਜ (ਐਮ.ਐਸ.ਸੀ ਆਈ.ਟੀ), ਟੈਗ ਆਫ ਵਾਰ (ਰੱਸਾ ਕਸ਼ੀ) ਵਿੱਚ ਐਮ.ਐਸ.ਸੀ ਆਈ.ਟੀ ਦੀਆਂ ਲੜਕੀਆਂ ਅਤੇ ਆਈ.ਟੀ ਵਿਭਾਗ ਦੇ ਲੜਕੇ, ਅਤੇ ਮਿਊਜ਼ੀਕਲ ਚੇਅਰਜ਼ (ਲੜਕੀਆਂ) ਵਿੱਚ ਸੁਰਜੀਤ ਕੌਰ ਅਤੇ ਮਿਊਜ਼ੀਕਲ ਚੇਅਰਜ਼ (ਲੜਕਿਆ) ਵਿੱਚ ਗੁਰਕੀਰਤ ਸਿੰਘ (ਬੀ.ਸੀ.ਏ) ਜੇਤੂ ਘੋਸ਼ਿਤ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਡਾ.ਮਾਨਵ ਸੈਣੀ, ਐਚ.ਓ.ਡੀ ਰਾਜੇਸ਼ ਕੁਮਾਰ, ਸਤਵੰਤ ਕੌਰ, ਕੁਸਮ ਲਤਾ, ਲਖਵਿੰਦਰ ਕੌਰ ਪਿੰਕੀ, ਲਖਵਿੰਦਰ ਕੌਰ ਬੇਬੀ ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp