ਚਿੰਨਮਯ ਮਿਸ਼ਨ ਵੱਲੋਂ 154 ਵੇ ਮਾਸਿਕ ਰਾਸ਼ਨ ਵੰਡ ਸਮਾਗਮ ਦੋਰਾਨ 70 ਵਿਧਵਾ ਅੋਰਤਾ ਨੂੰ ਰਾਸ਼ਨ ਵੰਡਿਆਂ

ਚਿੰਨਮਯ ਮਿਸ਼ਨ ਵੱਲੋਂ 154 ਵੇ ਮਾਸਿਕ ਰਾਸ਼ਨ ਵੰਡ ਸਮਾਗਮ ਦੋਰਾਨ 70 ਵਿਧਵਾ ਅੋਰਤਾ ਨੂੰ ਰਾਸ਼ਨ ਵੰਡਿਆਂ
ਗੁਰਦਾਸਪੁਰ 19 ਫ਼ਰਵਰੀ ( ਅਸ਼ਵਨੀ ) :– ਚਿੰਨਮਯ ਮਿਸ਼ਨ ਗੁਰਦਾਸਪੁਰ ਵੱਲੋਂ ਸਥਾਨਕ ਰਾਮ ਸਿੰਘ ਦੱਤ ਹਾਲ ਵਿੱਚ ਅੱਜ ਅਤੇ ਬੀਤੇ ਦਿਨ ( ਦੋ ਦਿਨ ) 154 ਵੇ ਮਾਸਿਕ ਰਾਸ਼ਨ ਵੰਡ ਸਮਾਗਮ ਦੋਰਾਨ 70 ਵਿਧਵਾ ਅੋਰਤਾ ਨੂੰ ਰਾਸ਼ਨ ਵੰਡਿਆਂ ਗਿਆ । ਸਮਾਗਮ ਦੋਰਾਨ ਸਰਕਾਰ ਵੱਲੋਂ ਕਰੋਨਾ ਸੰਬੰਧੀ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ । ਪਹਿਲੇ ਦਿਨ ਦੇ ਸਮਾਗਮ ਲਈ ਰੈਨੂ ਕੋਸ਼ਲ ਵਾਇਸ ਪ੍ਰਧਾਨ ਦਿੱਲੀ ਪਬਲਿਕ ਸਕੂਲ ਅਤੇ ਚੈਅਰਪਰਸਨ ਵੰਡਰਲੈਂਡ ਸਕੂਲ ਅਤੇ ਡਾਕਟਰ ਏ ਐਨ ਕੋਸ਼ਲ ਸਾਬਕਾ ਚੈਅਰਮੈਨ ਨਗਰ ਸੁਧਾਰ ਟਰਸੱਟ ਗੁਰਦਾਸਪੁਰ ਹਾਜ਼ਰ ਹੋਏ । ਜਿਕਰਯੋਗ ਹੈਕਿ 2 ਫ਼ਰਵਰੀ 2021 ਨੂੰ ਚਿੰਨਮਯ ਮਿਸ਼ਨ ਗੁਰਦਾਸਪੁਰ ਨੂੰ ਲੋਕਾਂ ਦੀ ਸੇਵਾ ਕਰਦੇ ਹੋਏ 13 ਸਾਲ ਪੁਰੇ ਕਰਕੇ 14 ਵੇਂ ਸਾਲ ਵਿੱਚ ਦਾਖਲ ਹੋ ਗਿਆ ਹੈ । ਇਹ ਵੀ ਮਾਨ ਵਾਲੀ ਗੱਲ ਹੈ ਕਿ ਗੁਰਦਾਸਪੁਰ ਵਿੱਚ ਚਿੰਨਮਯ ਦੀ ਸਥਾਪਨਾ ਕਰਨ ਦਾ ਸੰਕਲਪ ਵੰਡਰਲੈਂਡ ਸਕੂਲ ਵਿੱਚ ਲਿਆ ਗਿਆ ਸੀ । ਉਸ ਦਿਨ ਤੋਂ ਹੀ ਇਹ ਜੋੜਾ ਮਿਸ਼ਨ ਦੇ ਸਮਾਗਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਆ ਰਿਹਾ ਹੈ । ਇਸ ਮੋਕਾ ਤੇ ਡਾਕਟਰ ਕੋਸ਼ਲ ਨੇ ਆਪਣੇ ਜਨਮ ਦਿਨ ਵਾਲੇ ਦਿਨ ਮਿਸ਼ਨ ਨੂੰ 11 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਮਿਸ਼ਨ ਵੱਲੋਂ ਡਾਕਟਰ ਕੋਸ਼ਲ ਨੂੰ ਉਹਨਾਂ ਦੇ ਜਨਮ ਦਿਨ ਤੇ ਲੰਬੀ ਉਮਰ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕੀਤੀ ਗਈ । ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਮਨੋਹਰ ਲਾਲ ਮਹਾਜਨ ਹਾਜ਼ਰ ਹੋਏ ਉਹਨਾਂ ਨੇ ਪਿਛੱਲੇ ਸਾਲ ਦੀ ਤਰਾ ਇਸ ਮੋਕਾ ਤੇ ਆਪਣੀ ਸਵਰਗਵਾਸੀ ਪਤਨੀ ਪ੍ਰਵੀਨ ਮਹਾਜਨ ਦੀ ਯਾਦ ਵਿੱਚ ਪੰਜ ਸਿਲਾਈ ਮਸ਼ੀਨਾਂ ਗਰੀਬ ਅੋਰਤਾ ਨੂੰ ਭੇਂਟ ਕੀਤੀਆਂ ।
            ਸਮਾਗਮ ਦੇ ਦੂਜੇ ਦਿਨ ਰਵਿੰਦਰ ਸ਼ਰਮਾ ਚੈਅਰਮੈਨ ਟੈਗੋਰ ਗਰੁਪ ਆਫ ਇੰਸਟੀਚੂਟ ਮੁੱਖ ਮਹਿਮਾਨ ਦੇ ਤੋਰ ਤੇ ਹਾਜ਼ਰ ਹੋਏ ਇਹ ਵੀ ਮਿਸ਼ਨ ਨੂੰ ਆਰਥਿਕ ਮਦਦ ਕਰਦੇ ਰਹਿੰਦੇ ਹਨ ਅਤੇ ਲੋੜਵੰਦ ਗਰੀਬ ਅੋਰਤਾ ਨੂੰ ਰੋਜ਼ਗਾਰ ਦੇ ਕੇ ਆਤਮਨਿਰਭਰ ਬਣਾਉਣ ਲਈ ਯੋਗਦਾਨ ਕਰਦੇ ਰਹਿੰਦੇ ਹਨ । ਬ੍ਰਾਹਮਣ ਸਭਾ ਦੇ ਜਨਰਲ ਸੱਕਤਰ ਵੀ ਇਸ ਸਮਾਗਮ ਵਿੱਚ ਸ਼ਾਮਿਲ ਹੋਏ । ਮਿਸ਼ਨ ਵੱਲੋਂ ਉਹਨਾਂ ਸਹਾਇਤਾ ਦੇਣ ਲਈ ਧੰਨਵਾਦ ਕੀਤਾ ਗਿਆ । ਇਸ ਦੋਰਾਨ 70 ਗਰੀਬ ਵਿਧਵਾ ਅੋਰਤਾ ਨੂੰ ਪੰਜ ਪੰਜ ਅੋਰਤਾ ਨੂੰ ਗਰੁਪ ਵਿੱਚ ਸੱਦ ਕੇ ਇਕ ਇਕ ਹਜ਼ਾਰ ਰੁਪਏ ਦੀ ਰਕਮ ਦੇ ਬਰਾਬਰ ਰਾਸ਼ਨ ਦਿੱਤਾ ਗਿਆ । ਇਸ ਮੋਕਾ ਤੇ ਹੋਰਣਾਂ ਤੋਂ ਇਲਾਵਾ ਐਡਵੋਕੇਟ ਅਮਰਜੀਤ ਗੋਸ਼ਾਈ , ਅਸ਼ੋਕ ਪੁਰੀ , ਰਵਿੰਦਰ ਸ਼ਰਮਾ , ਪ੍ਰੇਮ ਖੋਸਲਾ , ਇੰਦਰਜੀਤ ਸਿੰਘ ਬਾਜਵਾ , ਅਸ਼ੋਕ ਕੁਮਾਰ , ਅਸ਼ਵਨੀ ਕੁਮਾਰ ਅਤੇ ਐਨ ਕੇ ਸੋਈ ਆਦਿ ਹਾਜ਼ਰ ਸਨ । ਇਕੱਕਰ ਹੋਏ ਮਹਿਮਾਨਾਂ ਨੇ ਮਿਸ਼ਨ ਵੱਲੋਂ ਗਰੀਬ ਲੋੜਵੰਦ ਅੋਰਤਾ ਦੀ ਰਾਸ਼ਨ ਦੇ ਕੇ ਮਦਦ ਕਰਨ ਅਤੇ ਉਹਨਾਂ ਨੂੰ ਤਕਨੀਕੀ ਤੋਰ ਤੇ ਸਿਖਿਅਤ ਕਰਕੇ ਆਤਮਨਿਰਭਰ ਬਨ੍ਹਾਉਣ ਕਰਨ ਮਿਸ਼ਨ ਦੀ ਸ਼ਲਾਘਾ ਕੀਤੀ । ਇਸ ਮੋਕਾ ਤੇ ਪ੍ਰਧਾਨ ਹੀਰਾ ਅਰੋੜਾ ਨੇ ਇਕੱਤਰ ਹੋਏ ਸਮੂਹ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ ਅਤੇ ਮਿਸ਼ਨ ਦੀਆ ਗੱਤੀਵਿਧੀਆ ਬਾਰੇ ਜਾਣਕਾਰੀ ਦਿੱਤੀ । ਕੇ ਕੇ ਸ਼ਰਮਾ ਟੈਲੀਫ਼ੋਨ ਰਾਹੀਂ ਕੌਸਲਿੰਗ ਕਰਕੇ ਅਤੇ ਜਾਣਕਾਰੀ ਸਾਂਝੀ ਕਰਕੇ ਅੋਰਤਾ ਨੂੰ ਆਤਮ ਨਿਰਭਰ ਬਣਾਉਣ ਲਈ ਯਤਨ ਕਰਦੇ ਰਹਿੰਦੇ ਹਨ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply