LATEST: ਦੋਧੀ ਜੇ ਦੁੱਧ ਚ ਮਿਲਾਵਟ ਨਹੀਂ ਕਰਦੇ ਤਾਂ ਸੈਂਪਲ  ਦੇਣ ਤੋਂ ਘਬਰਾਉਂਦੇ ਕਿਓਂ , ਜ਼ਿਲਾ ਸਿਹਤ ਅਫਸਰ ਲਖਵੀਰ ਸਿੰਘ ਵਲੋਂ ਧਮਕੀਆਂ ਦੇ ਬਾਵਜੂਦ ਛਾਪੇਮਾਰੀ ਜਾਰੀ

ਦੋਧੀ ਜੇ ਦੁੱਧ ਚ ਮਿਲਾਵਟ ਨਹੀਂ ਕਰਦੇ ਤਾਂ ਸੈਂਪਲ  ਦੇਣ ਤੋਂ ਘਬਰਾਉਂਦੇ ਕਿਓਂ 

 ਹੁਸ਼ਿਆਰਪੁਰ (ਆਦੇਸ਼ ) ਹੁਸ਼ਿਆਰਪੁਰ ਚ ਦੁੱਧ ਦਾ ਬੇਹੱਦ ਮਾੜਾ ਹਾਲ ਹੈ। ਹਰ ਥਾਂ ਦੁੱਧ  ਚ ਮਿਲਾਵਟ ਹੋ ਰਹੀ ਹੈ।  ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ। ਸ਼ਹਿਰ ਚ ਦੁੱਧ ਲਗੇ ਦਾਅ 45 ਤੋਂ 65 ਰੁਪਏ ਵਿਕ ਰਿਹਾ ਹੈ। ਮਹਿੰਗਾਈ ਦੇ ਚਲਦੇ ਲੋਕ ਸਸਤਾ ਦੁੱਧ ਪੀਣ ਲਇ ਮਜਬੂਰ ਹਨ ਅਤੇ ਜੋ ਦੁੱਧ 60 ਤੋਂ 65 ਵਿਕ ਰਿਹਾ ਹੈ. ਉਸਦੀ ਸ਼ੁੱਧਤਾ ਦੀ ਵੀ ਕੋਈ ਗਾਰੰਟੀ ਨਹੀਂ। 

Advertisements

ਲੋਕਾਂ ਦੀ ਸ਼ਿਕਾਇਤ ਦੇ ਅਧਾਰ ਤੇ ਜ਼ਿਲਾ ਸਿਹਤ ਵਿਭਾਗ ਦੁੱਧ ਦੇ ਸੇਮਪਲ ਲੈਂਦਾ ਹੈ ਤਾਂ ਕੁਝ  ਦੋਜ਼ੀ ਸੇਮਪਲ ਦੇਣ ਤੋਂ ਵੀ ਕੰਨੀ  ਕਤਰਾਉਂਦੇ ਹਨ. ਅਜਿਹੀ ਹੀ ਇਕ ਉਦਾਹਰਣ ਹੁਸ਼ਿਆਰਪੁਰ ਚ ਦੇਖਣ ਨੂੰ ਮਿਲੀ ਜਦੋਂ ਜ਼ਿਲਾ ਸਿਹਤ ਅਫ਼ਸਰ ਤੇ ਓਹਨਾ ਦੇ ਸਟਾਫ ਨੇ ਇਕ ਦੋਧੀ ਨੂੰ ਰੋਕ ਕੇ ਉਸਦੇ ਸੇਮਪਲ ਲੈਣੇ ਚਾਹੇ ਤਾਂ ਉਹ ਬਹਿਸ ਬਹਇਆ ਕਰਨ ਲੱਗਾ। 

Advertisements

ਸਾਰੇ ਦੋਧੀ ਇਕੋ ਜਿਹੇ ਤਾਂ ਨਹੀਂ ਪਰ ਜੇ ਉਹ ਇਮਾਨਦਾਰ ਹਨ ਤਾਂ ਸਿਹਤ ਵਿਭਾਗ ਨੂੰ ਸੇਮਪਲ ਦੇਣੇ ਚਾਹੀਦੇ ਹਨ. ਦੋਧੀ ਦਾ ਤਰਕ ਕਿ ਲੋਕ ਦੁੱਧ ਦੇ ਪੂਰੇ ਪੈਸੇ ਨਹੀਂ ਭਰਦੇ ਇਸ ਲਈ ਅਜਿਹਾ ਕੀਤਾ ਜਾਂਦਾ ਹੈ ਸਹੀ ਨਹੀਂ ਹੈ।  ਲੋਕਾਂ ਨੂੰ ਸ਼ੁੱਧ ਦੁੱਧ ਮਿਲਣਾ ਚਾਹੀਦਾ ਹੈ।  ਲੋਕਾਂ ਵਲੋਂ ਜ਼ਿਲਾ ਸਿਹਤ ਅਫਸਰ ਲਖਵੀਰ ਸਿੰਘ ਦੀ ਇਸ ਗਲੋਂ ਸਰਾਹਨਾ ਕੀਤੀ ਜਾ ਰਹੀ ਹੈ।  ਕੁਝ ਦਿਨ ਪਹਿਲਾਂ ਵੀ ਵੱਡੀ ਮਾਤਰਾ ਮਾਤਰਾ ਚ ਓਹਨਾ ਜ਼ਿਲੇ ਚ ਨਕਲੀ ਪਨੀਰ ਦੇ ਇਕ ਵੱਡੀ ਖੇਪ ਮੁਕੇਰੀਆਂ ਲਾਗਿਓਂ ਫੜੀ ਸੀ।

Advertisements

ਕੁਝ ਲੋਕਾਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਚ ਵੀ ਕੁਝ ਹਲਵਾਈ ਵੱਡੇ ਪੱਧਰ ਤੇ ਰਾਜਨੀਤੀ ਦਾ ਫਾਇਦਾ ਚੁੱਕਦੇ ਹੋਏ ਮਿਲਾਵਟੀ ਚੀਜ਼ਾਂ ਵੇਚ ਰਹੇ ਹਨ ਓਹਨਾ ਨੂੰ ਵੀ ਨੱਥ ਪੌਣੀ ਚਾਹੀਦੀ ਹੈ.  ਸ਼ਹਿਰ ਦੇ ਵੱਡੇ ਨੇਤਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਅਜਿਹੇ ਵੱਡੇ ਹਲਵਾਈਆਂ ਦੀ ਸਿਫਾਰਿਸ਼ ਕਰਕੇ ਓਹਨਾ ਨੂੰ ਬਚੋਊਨ ਨਾ ਤਾਕੇ ਸ਼ਹਿਰ ਨਿਵਾਸੀਆਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply