LETEST..28 ਫਰਬਰੀ ਨੂੰ ਪੰਜਾਬ ਦੇ ਹਜਾਰਾਂ ਕਰਮਚਾਰੀ ਪਟਿਆਲਾ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈੇ ਕੇ ਕਰਨਗੇ ਮਹਾਂ ਰੈਲੀ,ਘੇਰਨਗੇ ਮੋਤੀ ਮਹਿਲ : ਸੰਜੀਵ ਧੂਤ,ਤਿਲਕ ਰਾਜ


ਗੜ੍ਹਦੀਵਾਲਾ 20 ਫਰਵਰੀ (CHOUDHARY) : ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਜਿਲਾ ਹੁਸ਼ਿਆਰਪੁਰ ਦੇ ਕਨਵੀਨਰ ਸੰਜੀਵ ਧੂਤ ਅਤੇ ਜਨਰਲ ਸਕੱਤਰ ਤਿਲਕ ਰਾਜ ਨੇ ਪ੍ਰੈਸ ਨੂੰ ਦਿੱਤੇ ਸਾਂਝੇ ਬਿਆਨ ਵਿਚ ਕਿਹਾ ਕਿ ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਦੇ ਬੈਨਰ ਥੱਲੇ ਪੰਜਾਬ ਦੇ ਕਰੀਬ 2 ਲੱਖ ਕਰਮਚਾਰੀ 28 ਫਰਬਰੀ ਨੂੰ ਪਟਿਆਲਾ ਵਿਖੇ ਪੁਰਾਣੀ ਪੈਨਸਨ ਬਹਾਲੀ ਦੀ ਮੰਗ ਨੂੰ ਲੈੇ ਕੇ ਮਹਾਂ ਰੈਲੀ ਕਰਕੇ ਅਤੇ ਮੋਤੀ ਮਹਿਲ ਦਾ ਘੇਰਾਓ ਕਰਨਗੇ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਇਹਨਾਂ ਕਰਮਚਾਰੀਆਂ ਨਾਲ ਪੁਰਾਣੀ ਪੈਨਸਨ ਬਹਾਲੀ ਕਰਨ ਦਾ ਵਾਅਦਾ ਕਈ ਵਾਰੀ ਕਰਕੇ ਤੋੜਿਆ ਹੈ।ਹੁਣ ਇਹ ਕਰਮਚਾਰੀ ਸਰਕਾਰ ਦੇ ਝੂਠੇ ਪ੍ਰੋਮਿਸਾ ਤੋ ਅੱਕ ਗਏ ਹਨ।28 ਫਰਬਰੀ ਨੂੰ ਪਟਿਆਲਾ ਵਿਖੇ ਕਰਮਚਾਰੀਆਂ ਦਾ ਇਕ ਮਹਾ ਸੈਲਾਬ ਆਵੇਗਾ ਤੇ ਇਸ ਸੈਲਾਬ ਨੂੰ ਰੋਕਣਾ ਹੁਣ ਸਰਕਾਰ ਦੇ ਵੱਸ ਵਿਚ ਨਹੀਂ ਹੋਵੇਗਾ ਕਿਉਂਕਿ ਪੈਨਸਨ ਦੀ ਮੁਹਿੰਮ ਹੁਣ ਲੋਕ ਲਹਿਰ ਬਣ ਚੁੱਕੀ ਹੈ।ਇਸ ਮੋਕੇ ਮਨਮੋਹਨ ਸਿੰਘ,ਚਮਨ ਲਾਲ,ਰਮਨ ਚੌਧਰੀ ,ਰਜਤ ਮਹਾਜਨ,ਦਲਜੀਤ ਸਿੰਘ,ਪ੍ਰਿੰਸ ਕੁਮਾਰ,ਬਲਦੇਵ ਸਿੰਘ,ਅਸ਼ੋਕ ਕੁਮਾਰ,ਸੁਰਜੀਤ ਰਾਜਾ,ਪਰਮਜੀਤ ਸਿੰਘ,ਸਤਵਿੰਦਰ ਸਿੰਘ,ਗੁਰਬਿੰਦਰ ਸਿੰਘ,ਸਤ ਪਾਲ,ਜਸਵੀਰ ਬੋਦਲ,ਕਰਮਜੀਤ ਸਿੰਘ,ਵਿਕਾਸ ਸ਼ਰਮਾਂ, ਜਸਵਿੰਦਰ ਪਾਲ ਸਿੰਘ,ਦੀਪਾ ਕੁੱਲੀਆਂ,ਹਵਿੰਦਰ ਸਿੰਘ,ਜਗਵਿੰਦਰ ਸਿੰਘ,ਸਤ ਪ੍ਰਕਾਸ਼ ਆਦਿ ਹਾਜਿਰ ਸਨ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply