ਸਪੈਸ਼ਲ ਟਾਸਕ ਫੋਰਸ ਨੇ 4 ਕਿੱਲੋ 310 ਗ੍ਰਾਮ ਹੈਰੋਇਨ ਫੜੀ ਗਈ

ਪਾਕਿਸਤਾਨੀ ਸਮਗਲਰਾਂ ਵੱਲੋਂ ਭਾਰਤ ਭੇਜੀ ਗਈ 4 ਕਿੱਲੋ 310 ਗ੍ਰਾਮ ਹੈਰੋਇਨ ਫੜੀ ਗਈ
ਗੁਰਦਾਸਪੁਰ 21 ਫ਼ਰਵਰੀ ( ਅਸ਼ਵਨੀ ) :- ਸਪੈਸ਼ਲ ਟਾਸਕ ਫੋਰਸ ( ਐਸ ਟੀ ਐਫ ) ਬਾਰਡਰ ਰੈਂਜ ਨੇ ਖੂਫੀਆ ਜਾਣਕਾਰੀ ਦੇ ਅਧਾਰ ਤੇ ਭਾਰਤ-ਪਾਕਿਸਤਾਨ ਸਰੱਹਦ ਉੱਪਰ ਚੰਦੂ ਵਡਾਲਾ ਪੋਸਟ ਉੱਪਰ ਤਲਾਸ਼ੀ ਦੋਰਾਨ 4 ਕਿੱਲੋ 310 ਗ੍ਰਾਮ ਹੈਰੋਇਨ ਇਕ .30 ਬੋਰ ਪਿਸਤੋਲ ਅਤੇ 12 ਕਾਰਤੂਸ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਇਹ ਖੇਪ ਬੀਤੀ ਰਾਤ ਧੁੰਦ ਦਾ ਲਾਭ ਲੈਂਦੇ ਹੋਏ ਪਾਕਿਸਤਾਨੀ ਸਮਗਲਰਾਂ ਵੱਲੋਂ ਭਾਰਤੀ ਸਰੱਹਦ ਉਤੇ ਸੁੱਟੀ ਗਈ ਸੀ ਜਿਸ ਨੂੰ ਸਪੈਸ਼ਲ ਟਾਸਕ ਫੋਰਸ ਬਾਰਡਰ ਰੈਂਜ ਦੀ ਟੀਮ ਵੱਲੋਂ ਬਬਿੰਦਰ ਮਹਾਜਨ ਡੀ ਐਸ ਪੀ ਦੀ ਅਗਵਾਈ ਵਿੱਚ ਤਲਾਸ਼ੀ ਦੋਰਾਨ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਹੋਈ ।
 
ਇਸ ਸੰਬੰਧ ਵਿੱਚ ਐਸ ਟੀ ਐਫ ਮੋਹਾਲੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ । ਡੀ ਐਸ ਪੀ ਬਬਿੰਦਰ ਮਹਾਜਨ ਨੇ ਜਾਣਕਾਰੀ ਦਿੰਦੇ ਹੋਏ ਦਸਿਆਂ ਕਿ ਉਹਨਾਂ ਨੂੰ ਗੁਪਤ ਜਾਣਕਾਰੀ ਹਾਸਲ ਹੋਈ ਸੀ ਕਿ ਬੀਤੀ ਰਾਤ ਪਾਕਿਸਤਾਨੀ ਸਮਗਲਰਾ ਵੱਲੋਂ ਧੁੰਦ ਦਾ ਫ਼ਾਇਦਾ ਲੈਂਦੇ ਹੋਏ ਹੈਰੋਇਨ ਅਤੇ ਹਥਿਆਰ ਚੰਦੂ ਵਡਾਲਾ ਪੋਸਟ ਤੇ ਸੁੱਟੇ ਗਏ ਹਨ ਇਸ ਤੇ ਕਾਰਵਾਈ ਕਰਦੇ ਹੋਏ ਉਹਨਾਂ ਦੀ ਅਗਵਾਈ ਵਿੱਚ ਇਕ ਟੀਮ ਦਾ ਗਠਨ ਕਰਕੇ ਇਸ ਦੀ ਸੂਚਨਾ ਬੀ ਐਸ ਐਫ ਨੂੰ ਦਿੱਤੀ ਗਈ ਅਤੇ ਉਹਨਾਂ ਨੂੰ ਨਾਲ ਲੈ ਕੇ ਇਸ ਇਲਾਕੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ ਤਲਾਸ਼ੀ ਦੋਰਾਨ ਕੱਪੜੇ ਵਿੱਚ ਲਪੇਟਿਆ ਹੋਇਆਂ 4 ਥੈਲੀਆਂ ਮਿਲੀਆਂ ਜਿਨਾਂ ਵਿੱਚ ਰਾਨ 4 ਕਿੱਲੋ 310 ਗ੍ਰਾਮ ਹੈਰੋਇਨ ਇਕ .30 ਬੋਰ ਪਿਸਤੋਲ ਅਤੇ 12 ਕਾਰਤੂਸ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਇਸ ਸੰਬੰਧ ਵਿੱਚ ਐਸ ਟੀ ਐਫ ਮੋਹਾਲੀ ਵਿਖੇ ਮਾਮਲਾ ਦਰਜ ਕਰਕੇ ਅੱਗੇ ਜਾਂਚ ਕੀਤੀ ਜਾ ਰਹੀ ਹੈ ।
 


 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply