ਮਾਨਗੜ੍ਹ ਟੋਲਪਲਾਜਾ ਤੇ ਕਿਸਾਨਾਂ ਦਾ ਸੰਘਰਸ਼ 137 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 23 ਫਰਵਰੀ (CHOUDHARY) : ਅੱਜ ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ(ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 137 ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।ਇਸ ਮੌਕੇ ਦਵਿੰਦਰ ਸਿੰਘ ਚੋਹਕਾ,ਅਮਰਜੀਤ ਸਿੰਘ,ਜਤਿੰਦਰ ਸਿੰਘ ਸੱਗਲਾਂ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਨੀਤੀ ਅਤੇ ਨੀਅਤ ਵਿੱਚ ਖੋਟ ਹੈ, ਇਹੀ ਕਾਰਨ ਹੈ ਕਿ ਜੋ ਕਿਸਾਨ ਹੱਕਾਂ ਦੀ ਰਾਖੀ ਕਰਦੇ ਸ਼ਹੀਦ ਹੋ ਗਏ ਹਨ,ਉਨ੍ਹਾਂ ਬਾਰੇ ਵੀ ਕੇਂਦਰ ਦੀ ਮੋਦੀ ਹਕੂਮਤ ਨੂੰ ਭੋਰਾ ਵੀ ਖਿਆਲ ਨਹੀਂ। ਜੇਕਰ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਹਿਤੈਸ਼ੀ ਹੁੰਦੀ ਤਾਂ ਅੱਜ ਤੱਕ ਦੇਸ਼ ਅੰਦਰ ਅਜਿਹਾ ਮਾਹੌਲ ਨਾ ਪੈਦਾ ਹੋਣ ਹੋਣ ਦਿੰਦੀ ਪਰ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦੇ ਦਿੱਤਾ ਹੈ ।ਉਨ੍ਹਾਂ ਕਿਹਾ ਕਿ ਅੱਜ ਕਿਸਾਨੀ ਤੋਂ ਲੈ ਕੇ ਹਰ ਪੜ੍ਹਿਆ ਲਿਖਿਆ ਵਰਗ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਸੰਘਰਸ਼ ਕਰ ਰਿਹਾ ਹੈ ਅਤੇ ਕਿਸਾਨਾਂ ਨੂੰ ਆਪਣਾ ਪੂਰਨ ਸਮਰਥਨ ਦੇ ਰਿਹਾ ਹੈ ਪਰ ਮੋਦੀ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਜਿੰਨਾ ਲੰਬਾ ਹੁੰਦਾ ਰਹੇਗਾ ਲੋਕਾਂ ਦਾ ਮੋਦੀ ਸਰਕਾਰ ਖਿਲਾਫ ਹੋਰ ਰੋਹ ਵਧਦਾ ਜਾਵੇਗਾ।ਇਸ ਲਈ ਕੇਂਦਰ ਦੀ ਮੋਦੀ ਸਰਕਾਰ ਜੇਕਰ ਦੇਸ਼ ਦਾ ਭਲਾ ਚਾਹੁੰਦੀ ਹੈ ਤਾਂ ਜਲਦ ਤੋਂ ਜਲਦ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨ ਰੱਦ ਕਰੇ ਨਹੀਂ ਤਾਂ ਇਸ ਦੇ ਭਿਆਨਕ ਨਤੀਜੇ ਭੁਗਤਣ ਲਈ ਤਿਆਰ ਰਹੇ।ਇਸ ਮੌਕੇ ਗੋਪਾਲ ਕ੍ਰਿਸ਼ਨ ਭਾਨਾ,ਜਤਿੰਦਰ ਸਿੰਘ ਸੱਗਲਾ,ਸੁਖਵੀਰ ਸਿੰਘ ਭਾਨਾ, ਜਰਨੈਲ ਸਿੰਘ ਜੰਡੌਰ ,ਕੇਵਲ ਸਿੰਘ ਡੱਫਰ,ਰਣਜੀਤ ਸਿੰਘ ਢੋਲੋਵਾਲ ,ਪੰਜਾਬ ਸਿੰਘ ,ਮਹਿੰਦਰ ਸਿੰਘ ,ਦਾਰਾ ਸਿੰਘ ਢੋਲੋ ਵਾਲ ,ਅਵਤਾਰ ਸਿੰਘ ਮਾਨਗੜ੍ਹ ,ਡਾਕਟਰ ਮਝੈਲ ਸਿੰਘ ਮਾਨਗੜ੍ਹ,ਤਰਸੇਮ ਸਿੰਘ, ਕੁਲਵੰਤ ਸਿੰਘ,ਅਵਤਾਰ ਸਿੰਘ ਖੁੱਡਾ,ਮਲਕੀਤ ਸਿੰਘ,ਰਮਾਕਾਂਤ, ਹਰਦੀਪ ਸਿੰਘ,ਸ਼ਿਵਾਨੀ,ਗੁਰਵਿੰਦਰ ਕੌਰ,ਰਾਜਵਿੰਦਰ ਕੌਰ,ਪ੍ਰੀਆ ਆਦਿ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਿਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply