ਜਰੂਰਤਮੰਦਾਂ ਦੀ ਸਹਾਇਤਾ ਕਰਨਾ ਸਾਡਾ ਨੈਤਿਕ ਫਰਜ : ਸ.ਮਨਜੀਤ ਸਿੰਘ ਦਸੂਹਾ


ਸ਼ਗਨ ਸਕੀਮ ਤਹਿਤ ਜਰੂਰਤਮੰਦ ਪਰਿਵਾਰ ਨੂੰ ਸ.ਮਨਜੀਤ ਸਿੰਘ ਦਸੂਹਾ ਵਲੋਂ 5100 ਤੇ ਲਾਲਾ ਦਾਤਾ ਵਲੋਂ 1100 ਰੁਪਏ ਭੇਂਟ

ਗੜ੍ਹਦੀਵਾਲਾ 23 ਫਰਵਰੀ (CHOUDHARY) : ਸੀਨੀਅਰ ਸਮਾਜ ਸੇਵਕ ਅਤੇ ਸੀਨੀਅਰ ਅਕਾਲੀ ਦਲ (ਡੀ) ਆਗੂ ਹਲਕਾ ਉੜਮੁੜ ਸਰਦਾਰ ਮਨਜੀਤ ਸਿੰਘ ਦਸੂਆ ਵਲੋਂ ਜਰੂਰਤਮੰਦ ਪਰਿਵਾਰ ਦੀ ਲੜਕੀਆਂ ਦੀ ਸ਼ਾਦੀ ਲਈ ਇੱਕ ਸ਼ਗਨ ਸਕੀਮ ਚਲਾਈ ਹੋਈ ਹੈ। ਜਿਸ ਵਿੱਚ ਸ਼ਗਨ ਸਕੀਮ ਤਹਿਤ 5100 ਰੁਪਏ ਦਿੱਤੇ ਜਾਂਦੇ ਹਨ। ਇਸ ਲੜੀ ਦੇ ਤਹਿਤ ਸਰਕਾਰ ਮਨਜੀਤ ਸਿੰਘ ਦਸੂਹਾ ਵਾਲੇ ਕੁਲਦੀਪ ਕੌਰ ਪਤਨੀ ਬਹਾਦਰ ਸਿੰਘ ਨਿਵਾਸੀ ਨੰਗਲ ਦਾਤਾ ਦੀ ਲੜਕੀ ਦੀ ਸ਼ਾਦੀ ਤੇ 5100 ਰੁਪਏ ਸ਼ਗਨ ਸਕੀਮ ਤਹਿਤ ਦਿੱਤੇ ਹਨ। ਇਸੇ ਤਰਾਂ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦਾਤਾ ਦੇ ਪ੍ਰਧਾਨ ਲਾਲਾ ਦਾਤਾ ਵਲੋਂ 1100 ਰੁਪਏ ਦਿੱਤੇ ਗਏ ਹਨ। ਇਸ ਮੌਕੇ ਸਰਦਾਰ ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰਨਾ ਸਾਡਾ ਨੈਤਿਕ ਫਰਜ ਬਣਦਾ ਹੈ ਕਿਉਂਕਿ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰਨਾ ਹੀ ਸੱਚੀ ਸੇਵਾ ਹੈ।ਇਸ ਮੌਕੇ ਸਰਦਾਰ ਮਨਜੀਤ ਸਿੰਘ ਦਸੂਹਾ, ਲਾਲਾ ਦਾਤਾ, ਮਨਜੀਤ ਕੌਰ ਭੱਟੀਆਂ,ਕੁਲਦੀਪ ਕੌਰ, ਬਹਾਦਰ ਸਿੰਘ,ਸਰਪੰਚ ਸੀਮਾ ਰਾਣੀ, ਕੁਲਵਿੰਦਰ ਕੌਰ, ਨੀਲਮ ਰਾਣੀ, ਸੁਖਵਿੰਦਰ ਸਿੰਘ ਆਦਿ ਹਾਜਰ ਸਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply