LETEST..ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਨੋਂਵੀ ਪੰਜਾਬ ਸਟੇਟ ਗਤਕਾ ਚੈਪੀਂਅਨਸ਼ਿਪ ਸ਼ੁਰੂ


ਗੜ੍ਹਦੀਵਾਲਾ 24 ਫਰਵਰੀ (CHOUDHARY) : ਅੱਜ ਮਿੱਤੀ 24 ਫਰਵਰੀ, 2021 ਨੂੰ ਪੰਜਾਬ ਸਟੇਟ ਗਤਕਾ ਐਸੋਸ਼ੀਏਸ਼ਨ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ, ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਨੋਂਵੀ ਪੰਜਾਬ ਸਟੇਟ ਗਤਕਾ ਚੈਪੀਂਅਨਸ਼ਿਪ ਦੇ ਮੁਕਾਬਲੇ ਸ਼ੁਰੂ ਕਰਵਾਏ ਗਏ, ਜਿਹਨਾਂ ਦਾ ਰਸ਼ਮੀ ਉਦਘਾਟਨ ਸੰਤ ਬਾਬਾ ਸੇਵਾ ਸਿੰਘ ਗੁਰਦੁਆਰਾ ਖੇੜਾ ਸਾਹਿਬ (ਹੁਸ਼ਿਆਰਪੁਰ) ਵੱਲੋਂ ਕੀਤਾ ਗਿਆ। ਨੈਸ਼ਨਲ ਗਤਕਾ ਐਸੋਸ਼ੀਏਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਇਸ ਤਿੰਨ ਰੋਜ਼ਾ ਗਤਕਾ ਚੈਪੀਅਨਸ਼ਿਪ ਵਿੱਚ ਕੁੱਲ 14 ਟੀਮਾਂ ਭਾਗ ਲੈ ਰਹੀਆ ਹਨ।ਇਸ ਚੈਪੀਅਨਸ਼ਿਪ ਦਾ ਆਰੰਭ ਵਿੱਚ ਕਾਲਜ ਦੇ ਸੰਗੀਤ ਵਿਭਾਗ ਦੇ ਪ੍ਰੋਫੈਸਰ ਸ. ਗੁਰਪਿੰਦਰ ਸਿੰਘ ਦੀ ਅਗਵਾਈ ਵਿੱਚ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕੀਤਾ ਗਿਆ।

ਇਸ ਉਪਰੰਤ ਵੱਖੋ-ਵੱਖਰੇ ਜ਼ਿਲਿ੍ਹਆਂ ਦੀਆ ਟੀਮਾਂ ਵਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਮਿਸ਼ਾਲ ਜਗਾਈ ਗਈ। ਖਿਡਾਰੀਆ ਨੇ ਇਹਨਾਂ ਮੁਕਾਬਲਿਆਂ ਵਿੱਚ ਪੂਰੇ ਅਨੁਸ਼ਾਸਨ ਵਿੱਚ ਰਹਿ ਕੇ, ਪੂਰੀ ਖੇਡ ਭਾਵਨਾ ਨਾਲ ਹਿੱਸਾ ਲੈਣ ਦੀ ਸੁਗੰਧ ਚੁੱਕੀ। ਸੰਤ ਬਾਬਾ ਸੇਵਾ ਸਿੰਘ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼-ਪੁਰਬ ਨੂੰ ਸਮਰਪਿਤ ਇਹ ਚੈਪੀਅਨਸ਼ਿਪ ਕਰਵਾਉਣ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਉਹਨਾਂ ਨੌਂਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ –ਪੁਰਬ ਮੌਕੇ ਪੰਜਾਬ ਸਟੇਟ ਗਤਕਾ ਐਸੋਸ਼ੀਏਸ਼ਨ ਵਲੋਂ ਕਰਵਾਈ ਜਾ ਰਹੀ ਨੌਂਵੀ ਚੈਪੀਅਨਸ਼ਿਪ ਵਿੱਚ ਸ਼ਾਮਲ ਹੋਣ ਵਾਲੇ ਖਿਡਾਰੀਆ ਨੂੰ ਕਾਮਯਾਬੀ ਲਈ ਅਸ਼ੀਰਵਾਦ ਦਿੱਤਾ। ਨੈਸ਼ਨਲ ਗਤਕਾ ਐਸੋਸ਼ੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਨੇ ਇਹਨਾਂ ਮੁਕਾਬਲਿਆ ਦੀ ਮਹੱਤਤਾ ਬਾਰੇ ਖਿਡਾਰੀਆ ਨੂੰ ਜਾਣੂੰ ਕਰਵਾਇਆ ਅਤੇ ਐਸੋਸੀਏਸ਼ਨ ਵੱਲੋਂ ਇਸ ਖੇਡ ਨੂੰ ਹਰਮਨ ਪਿਆਰਾ ਬਣਾਉਣ ਲਈ ਕੀਤੇ ਜਾ ਰਹੇ ਉੇਪਰਾਲਿਆ ਬਾਰੇ ਜਾਣਕਾਰੀ ਦਿੱਤੀ। ਉਹਨਾਂ ਸੰਤ ਬਾਬਾ ਹਰਨਾਮ ਸਿੰਘ ਜੀ ਵੱਲੋਂ ਇਸ ਚੈਪੀਅਨਸ਼ਿਪ ਵਿੱਚ ਦਿੱਤੇ ਜਾ ਰਹੇ ਸਹਿਯੋਗ ਲਈ ਉਹਨਾਂ ਦਾ ਧੰਂਨਵਾਦ ਕੀਤਾ।

ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਪੰਜਾਬ ਗਤਕਾ ਐਸੋਸ਼ੀਏਸ਼ਨ ਦੇ ਪ੍ਰਧਾਨ ਸ. ਹਰਬੀਰ ਸਿੰਘ , ਜ਼ਿਲ੍ਹਾ ਪ੍ਰਧਾਨ ਸ. ਸਤਨਾਮ ਸਿੰਘ, ਸ. ਲਖਬੀਰ ਸਿੰਘ ਖਾਲਸਾ, ਸ. ਅਵਤਾਰ ਸਿੰਘ,ਡਾ.ਪ੍ਰੀਤਮ ਸਿੰਘ, ਸ.ਬਲਜੀਤ ਸਿੰਘ,ਸ.ਲਖਵਿੰਦਰ ਸਿੰਘ ਲੱਖੀ, ਗਤਕਾ ਕੋਚ ਵਿਜੇ ਪ੍ਰਤਾਪ ਸਿੰਘ,ਜੁਝਾਰ ਸਿੰਘ,ਕਮਲ ਸਿੰਘ, ਇਕਬਾਲ ਸਿੰਘ ਹਰਵਿੰਦਰ ਸਿੰਘ ਸਮਰਾ,ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਚੈਪੀਅਨਸ਼ਿਪ ਲਈ ਚਾਹ ਅਤੇ ਲੰਗਰ ਦਾ ਪ੍ਰਬੰਧ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਅਤੇ ਗੁਰਦੁਆਰਾ ਰਾਮਪੁਰਖੇੜਾ ਸਾਹਿਬ ਵੱਲੋਂ ਕੀਤਾ ਜਾ ਰਿਹਾ ਹੈ।ਨੈਸ਼ਨਲ ਗਤਕਾ ਐਸੋਸ਼ੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਵੱਲੋਂ ਇਸ ਚੈਪੀਅਨਸ਼ਿਪ ਵਿੱਚ ਪਹੁੰਚੇ ਸੱਜਣਾਂ ਨੂੰ ਸਿਰੋਪਾੳ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਦੱਸਿਆ ਕਿ ਅਤੇ ਫਰਵਰੀ ਨੂੰ ਇਸ ਚੈਪੀਅਨਸ਼ਿਪ ਵਿੱਚ ਸਿੱਖ ਕੌਮ ਦੀਆਂ ਪ੍ਰਮੁੱਖ ਸ਼ਖਸੀਅਤਾਂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚਣਗੀਆਂ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply