ਹੁਸ਼ਿਆਰਪੁਰ (Adesh) ਅੱਜ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਪਵਨ ਕੁਮਾਰ ਦੀ ਪ੍ਰਧਾਨਗੀ ਹੇਠ ਪਾਰਟੀ ਦਫਤਰ, ਟੈਗੋਰ ਨਗਰ ਵਿਖੇ ਹੋਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਭਗਵਾਨ ਸਿੰਘ ਚੌਹਾਨ, ਜਨਰਲ ਸਕੱਤਰ ਬਸਪਾ ਪੰਜਾਬ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ 14 ਮਾਰਚ ਨੂੰ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਦੇ ਮੌਕੇ ਰੋਪੜ ਦੇ ਖਵਾਸਪੁਰ ਵਿਖੇ ਹੋਣ ਜਾ ਰਹੀ ਰੈਲੀ ਨੂੰ ਮਹਾਂ ਰੈਲੀ ਵਿੱਚ ਬਦਲਣ ਲਈ ਵਿਚਾਰਾਂ ਹੋਈਆਂ।
ਸ਼੍ਰੀ ਭਗਵਾਨ ਸਿੰਘ ਚੌਹਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੇ ਪਾਰਟੀ ਵਰਕਰ ਅਤੇ ਆਗੂ ਪ੍ਰਣ ਕਰਨ ਕੇ ਸਾਹਿਬ ਕਾਂਸ਼ੀ ਰਾਮ ਜੀ ਦਾ ਅਗਲੇ ਸਾਲ 2022 ਵਾਲਾ ਜਨਮ ਦਿਵਸ ਪੰਜਾਬ ਵਿੱਚ ਆਪਣੀ ਸਰਕਾਰ ਵਲੋਂ ਮਨਾਈਏ। ਪੰਜਾਬ ਦੀ ਹਰ ਵਿਧਾਨਸਭਾ ਚੋਂ 100-100 ਗੱਡੀਆਂ ਦਾ ਕਾਫਲਾ 14 ਮਾਰਚ ਨੂੰ ਰੋਪੜ ਪਹੁੰਚੇਗਾ। ਮੌਕੇ ਤੇ ਹੀ ਪਾਰਟੀ ਵਰਕਰਾਂ ਨੇ 40 ਗੱਡੀਆਂ ਆਪਣੇ ਆਪਣੇ ਮੁਹੱਲੇ ਅਤੇ ਪਿੰਡਾਂ ਤੋਂ ਕਰਨ ਦਾ ਭਰੋਸਾ ਦਵਾਇਆ ਅਤੇ ਬਾਕੀ 60 ਗੱਡੀਆਂ ਵੀ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਤਿਆਰ ਕੀਤੀਆਂ ਜਾਣਗੀਆਂ।
ਇਸ ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸਰਵਸ਼੍ਰੀ ਮਨਦੀਪ ਕਲਸੀ ਜੋਨ ਇੰਚਾਰਜ, ਪਵਨ ਕੁਮਾਰ ਪ੍ਰਧਾਨ ਹੁਸ਼ਿਆਰਪੁਰ, ਹਰਜੀਤ ਲਾਡੀ ਸ਼ਹਿਰੀ ਪ੍ਰਧਾਨ, ਰਣਜੀਤ ਬਬਲੂ, ਪ੍ਰੇਮ ਬਸੀ ਕਿੱਕਰਾਂ, ਦੀਪਕ ਮੱਲ, ਲਾਲ ਚੰਦ ਬਿੱਲਾ, ਮੋਹਨ ਲਾਲ, ਅਵਤਾਰ ਪੀਰ, ਮੁਨੀਸ਼ ਬੂਲਾਂਵਾੜੀ, ਰਾਜ ਕੁਮਾਰ, ਗਿਆਨ ਚੰਦ ਨਾਰਾ, ਵਿਜੈ ਕੁਮਾਰ ਵੀ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp