LETEST…ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਨੋਂਵੀ ਪੰਜਾਬ ਸਟੇਟ ਗਤਕਾ ਚੈਪੀਂਅਨਸ਼ਿਪ ਦੇ ਮੁਕਾਬਲੇ ਦੂਜੇ ਦਿਨ ਵੀ ਜਾਰੀ

(ਗਤਕਾ ਮੁਕਾਬਲੇ ਦੀ ਸ਼ੁਰੂਆਤ ਕਰਵਾਉਂਦੇ ਹੋਏ ਜਤਿੰਦਰ ਸਿੰਘਲਾਲੀ ਬਾਜਵਾ,ਗੁਰਸ਼ਮਿੰਦਰ ਸਿੰਘ ਰੰਮੀ, ਹਰਵਿੰਦਰ ਸਿੰਘ ਸਮਰਾ ਤੇ ਹੋਰ)

ਗੜ੍ਹਦੀਵਾਲਾ 25 ਫ਼ਰਵਰੀ (ਚੌਧਰੀ) : ਅੱਜ 25 ਫਰਵਰੀ, 2021 ਨੂੰ ਪੰਜਾਬ ਸਟੇਟ ਗਤਕਾ ਐਸੋਸ਼ੀਏਸ਼ਨ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਬਾਬਾ ਸੇਵਾ ਸਿੰਘ ਗੁਰਦੁਆਰਾ ਰਾਮਪੁਰਖੇੜਾ ਸਾਹਿਬ ਦੇ ਸਹਿਯੋਗ ਨਾਲ ਚੱਲ ਰਹੀ ਨੌਂਵੀ ਪੰਜਾਬ ਸਟੇਟ ਗਤਕਾ ਚੈਪੀਂਅਨਸ਼ਿਪ ਦੇ ਮੁਕਾਬਲੇ ਦੇ ਦੂਸਰੇ ਦਿਨ ਸੈਮੀਫਾਈਨਲ ਰਾਊਂਡ ਦੇ ਮੁਕਾਬਲੇ ਕਰਵਾਏ ਗਏ। ਇਸ ਦਿਨ ਗਿਆਨੀ ਰਘੂਬੀਰ ਸਿੰਘ (ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਗਿਆਨੀ ਰਘੂਬੀਰ ਸਿੰਘ ਦਾ ਕਾਲਜ ਦੇ ਵਿਹੜੇ ਵਿੱਚ ਚਰਨ ਪਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਗੁਲਦਸਤਾ ਭੇਟ ਕਰਕੇ ਕਾਲਜ ਵੱਲੋਂ ਸਨਮਾਨਤ ਕੀਤਾ। ਉਹਨਾਂ ਕਿਹਾ ਕਿ ਪੰਜਾਬ ਰਾਜ ਗਤਕਾ ਐਸੋਸ਼ੀਏਸ਼ਨ ਵੱਲੋਂ ਖ਼ਾਲਸਾ ਕਾਲਜ ਦੀ ਗਰਾਊਂਡ ਵਿੱਚ ਇਹ ਚੈਪੀਅਨਸ਼ਿਪ ਕਰਵਾਉਣਾ ਸਾਡੇ ਕਾਲਜ ਲਈ ਬਹੁਤ ਮਾਣ ਵਾਲੀ ਗੱਲ ਹੈ।

ਮਹਿਮਾਨਾਂ ਦਾ ਕਾਲਜ ਪਹੁੁੰਚਣ ਤੇ ਸਵਾਗਤ ਕਰਦੇ ਹੋਏ ਪ੍ਰਿੰ ਸਤਵਿੰਦਰ ਸਿੰਘ ਢਿੱਲੋਂ ਅਤੇ ਹੋਰ)

ਗਿਆਨੀ ਰਘੂਬੀਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸ਼ਤਰ-ਸ਼ਸ਼ਤਰ ਸਾਨੂੰ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਖਸੇ ਸਨ ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਵਰਤਮਾਨ ਸਮੇਂ ਵਿੱਚ ਵੀ ਸਿੱਖਾਂ ਨੇ ਗੁਰੂ ਦੀ ਵਿਰਾਸਤ ਨੂੰ ਸਾਂਭਿਆ ਹੋਇਆ ਹੈ। ਉਹਨਾਂ ਕਿਹਾ ਕਿ ਮਾਰਸ਼ਲ ਆਰਟ ਗਤਕਾ ਸਵੈ-ਸੁਰੱਖਿਆ ਦੇ ਨਾਲ-ਨਾਲ ਦੂਜੇ ਦੀ ਸੁਰੱਖਿਆ ਵੀ ਕਰਦਾ ਹੈ। ਉਹਨਾਂ ਐਸੋਸ਼ੀਏਸ਼ਨ ਦੇ ਪ੍ਰਬੰਧਕਾਂ ਨੂੰ ਗਤਕਾ ਚੈਪੀਅਨਸ਼ਿਪ ਕਰਵਾਉਣ ਅਤੇ ਬੱਚਿਆਂ ਨੂੰ ਇਸ ਵਿੱਚ ਹਿੱਸਾ ਲੈਣ ਲਈ ਵਧਾਈ ਦਿੱਤੀ।ਪੰਜਾਬ ਸਟੇਟ ਐਸੋਸ਼ੀਏਸ਼ਨ ਦੇ ਪ੍ਰਬੰਧਕਾਂ ਵੱਲੋਂ ਸਿੰਘ ਸਾਹਿਬ ਨੂੰ ਸਿਰੋਪਾਉ ਤੇ ਸਨਮਾਨ ਚਿੰਨ੍ਹ ਭੇਟ ਕੀਤਾ।

ਇਹਨਾਂ ਗਤਕਾ ਮੁਕਾਬਲੇ ਦੇ ਦੂਜੇ ਦਿਨ ਹੋਰਨਾਂ ਤੋਂ ਇਲਾਵਾ ਜਥੇਦਾਰ ਹਰਬੰਸ ਸਿੰਘ ਮੰਝਪੁਰ (ਸਾਬਕਾ ਮੈਂਬਰ, ਸ਼੍ਰੋ.ਗੁ.ਪ੍ਰ. ਕਮੇਟੀ), ਡਾ. ਹਰਜੀਤ ਸ਼ਿੰਘ, ਮੁਕੇਰੀਆਂ ਸ੍ਰ. ਦੇਸਰਾਜ ਸਿੰਘ ਧੁੱਗਾ (ਸਾਬਕਾ ਸੰਸਦ ਸਕੱਤਰ, ਪੰਜਾਬ ਸਰਕਾਰ ) ਡਾ. ਸੰਤੋਖ ਸਿੰਘ ਡਾਲੋਵਾਲ (ਪ੍ਰਧਾਨ ਮੁਕੇਰੀਆਂ ਜੋਨ ਗਤਕਾ ) ਸ੍ਰ. ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲ੍ਹਾ ਪ੍ਰਧਾਨ ਸ਼੍ਰੋ.ਅਕਾਲੀ ਦਲ ਸ਼ਹਿਰੀ ਹੁਸ਼ਿਆਰਪੁਰ,ਸਰਪੰਚ ਢੋਲੋਵਾਲ ਗੁੁਰਸ਼ਮਿੰਦ ਸਿੰਘ ਰੰਮੀ,ਹਰਵਿੰਦਰ ਸਿੰਘ ਸਮਰਾ,ਸ਼ੁਭਮ ਸਹੋੋੋਤਾ,ਸ਼ੈਕੀ ਕਲਿਆਣ,ਲੱਕੀ ਰਾਏ,ਜਤਿੰਦਰ ਸਿੰਘ,ਲਖਵੀਰ ਸਿੰਘ ਖਾਲਸਾ, ਸਚਮਨ ਸਿੰਘ,ਜਿਲਾ ਪ੍ਰਧਾਨ ਗਤਕਾ ਐਸੋਸ਼ੀਏਸ਼ਨ ਜੁਝਾਰ ਸਿੰਘ,ਹਰਪ੍ਰੀਤ ਸਿੰਘ, ਸਾਹਿਲ ਸਭਰਵਾਲ ਆਦਿ ਸਖਸੀਅਤਾਂ ਨੇ ਚੈਪੀਅਨਸ਼ਿਪ ਵਿੱਚ ਹਾਜ਼ਰੀ ਲਗਵਾਈ ਅਤੇ ਵਿਦਿਆਰਥੀਆਂ ਨੂੰ ਅਯੋਕੇ ਸਮੇਂ ਵਿੱਚ ਗਤਕੇ ਦੇ ਮਹੱਤਵ ਅਤੇ ਜ਼ਰੂਰਤ ਨੂੰ ਸਮਝਾਉਦਿਆਂ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਦਿਨ ਸਟੇਜ ਸਕੱਤਰ ਦੀ ਭੂਮਿਕਾ ਸ੍ਰ.ਲਖਵੀਰ ਸਿੰਘ ਖਾਲਸਾ ਨੇ ਨਿਭਾਈ। ਐਸੋਸੀਏਸ਼ਨ ਦੇ ਮੁੱਖ ਬੁਲਾਰੇ ਵਜੋਂ ਸ. ਲਖਵੀਰ ਸਿੰਘ ਖਾਲਸਾ ਨੇ ਦੱਸਿਆ ਕਿ ਕੱਲ 26 ਫਰਵਰੀ, 2021 ਨੂੰ ਇਸ ਚੈਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਹੋਣਗੇ ਅਤੇ ਜੇਤੂ ਟੀਮਾਂ ਨੂੰ ਇਨਾਮ ਤਕਸ਼ੀਮ ਕੀਤੇ ਜਾਣਗੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply