LETEST..ਭਲਕੇ ਪੰਜਾਬ ਦੇ ਹਜਾਰਾਂ ਕਰਮਚਾਰੀ ਪਟਿਆਲਾ ਵਿਖੇ ਪੁਰਾਣੀ ਪੈਨਸਨ ਬਹਾਲੀ ਦੀ ਮੰਗ ਨੂੰ ਲੈੇ ਕੇ ਕਰਨਗੇ ਮਹਾਂ ਰੈਲੀ,ਘੇਰਨਗੇ ਮੋਤੀ ਮਹਿਲ : ਸੰਜੀਵ ਧੂਤ ਅਤੇ ਤਿਲਕ ਰਾਜ


ਗੜ੍ਹਦੀਵਾਲਾ 27 ਜਨਵਰੀ (ਚੌਧਰੀ) : ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਜਿਲਾ ਹੁਸ਼ਿਆਰਪੁਰ ਦੇ ਕਨਵੀਨਰ ਸੰਜੀਵ ਧੂਤ ਅਤੇ ਜਨਰਲ ਸਕੱਤਰ ਤਿਲਕ ਰਾਜ ਨੇ ਪ੍ਰੈਸ ਨੂੰ ਦਿੱਤੇ ਸਾਂਝੇ ਬਿਆਨ ਵਿਚ ਕਿਹਾ ਕਿ ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਦੇ ਬੈਨਰ ਥੱਲੇ ਪੰਜਾਬ ਦੇ ਕਰੀਬ 2 ਲੱਖ ਕਰਮਚਾਰੀ ਭਲਕੇ ਪਟਿਆਲਾ ਵਿਖੇ ਪੁਰਾਣੀ ਪੈਨਸਨ ਬਹਾਲੀ ਦੀ ਮੰਗ ਨੂੰ ਲੈੇ ਕੇ ਮਹਾਂ ਰੈਲੀ ਕਰਕੇ ਅਤੇ ਮੋਤੀ ਮਹਿਲ ਦਾ ਘੇਰਾਓ ਕਰਨਗੇ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਇਹਨਾਂ ਕਰਮਚਾਰੀਆਂ ਨਾਲ ਪੁਰਾਣੀ ਪੈਨਸਨ ਬਹਾਲੀ ਕਰਨ ਦਾ ਵਾਅਦਾ ਕਈ ਵਾਰੀ ਕਰਕੇ ਤੋੜਿਆ ਹੈ।ਹੁਣ ਇਹ ਕਰਮਚਾਰੀ ਸਰਕਾਰ ਦੇ ਝੂਠੇ ਪ੍ਰੋਮਿਸਾ ਤੋ ਅੱਕ ਗਏ ਹਨ।ਭਲਕੇ ਪਟਿਆਲਾ ਵਿਖੇ ਕਰਮਚਾਰੀਆਂ ਦਾ ਇਕ ਮਹਾ ਸੈਲਾਬ ਆਵੇਗਾ ਤੇ ਇਸ ਸੈਲਾਬ ਨੂੰ ਰੋਕਣਾ ਹੁਣ ਸਰਕਾਰ ਦੇ ਵੱਸ ਵਿਚ ਨਹੀਂ ਹੋਵੇਗਾ ਕਿਉਂਕਿ ਪੈਨਸਨ ਦੀ ਮੁਹਿੰਮ ਹੁਣ ਲੋਕ ਲਹਿਰ ਬਣ ਚੁੱਕੀ ਹੈ।ਇਸ ਤੋ ਬਾਅਦ ਪਿੰਡਾ ਤੇ ਸਹਿਰਾ ਵਿਚ ਆਉਣ ਵਾਲੇ ਕਾਂਗਰਸ ਦੇ ਐਮ ਐਲ ਏ ਤੇ ਮੰਤਰੀਆਂ ਦੇ ਘਿਰਾਓ ਕੀਤੇ ਜਾਣਗੇ।ਇਸ ਮੋਕੇ ਮਨਮੋਹਨ ਸਿੰਘ, ਚਮਨ ਲਾਲ,ਰਮਨ ਚੌਧਰੀ,ਰਜਤ ਮਹਾਜਨ,ਦਲਜੀਤ ਸਿੰਘ,ਪ੍ਰਿੰਸ ਕੁਮਾਰ,ਬਲਦੇਵ ਸਿੰਘ,ਅਸ਼ੋਕ ਕੁਮਾਰ,ਸੁਰਜੀਤ ਰਾਜਾ,ਪਰਮਜੀਤ ਸਿੰਘ ,ਸਤਵਿੰਦਰ ਸਿੰਘ,ਗੁਰਬਿੰਦਰ ਸਿੰਘ,ਸਤ ਪਾਲ,ਜਸਵੀਰ ਬੋਦਲ , ਕਰਮਜੀਤ ਸਿੰਘ,ਵਿਕਾਸ ਸ਼ਰਮਾਂ,ਜਸਵਿੰਦਰ ਪਾਲ ਸਿੰਘ,ਦੀਪਾ ਕੁੱਲੀਆਂ,ਹਵਿੰਦਰ ਸਿੰਘ,ਜਗਵਿੰਦਰ ਸਿੰਘ,ਸਤ ਪ੍ਰਕਾਸ਼ ਆਦਿ ਹਾਜਿਰ ਸਨ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply