ਹੁਣ ਜ਼ਿਲ੍ਹੇ ਦੇ ਸਾਰੇ 25 ਸੇਵਾ ਕੇਂਦਰਾਂ ’ਚ ਬਣਨਗੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਈ- ਹੈਲਥ ਕਾਰਡ : ਅਮਿਤ ਕੁਮਾਰ ਪੰਚਾਲ
-ਏ.ਡੀ.ਸੀ. ਨੇ ਲਾਭਪਾਤਰੀਆਂ ਨੂੰ ਸੇਵਾ ਕੇਂਦਰਾਂ, ਕਾਮਨ ਸਰਵਿਸ ਸੈਂਟਰਾਂ ਰਾਹੀਂ ਜਲਦ ਤੋਂ ਜਲਦ ਈ ਕਾਰਡ ਬਣਾਉਣ ਦੀ ਕੀਤੀ ਅਪੀਲ
-ਐਤਵਾਰ ਨੂੰ ਵੀ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ’ਚ ਸਰਬੱਤ ਸਿਹਤ ਬੀਮਾ ਯੋਜਨਾ ਦੇ ਬਣਾਏ ਜਾਣਗੇ ਕਾਰਡ
-ਈ- ਕਾਰਡ ਬਣਾਉਣ ’ਚ ਬੇਹਤਰੀਨ ਸੇਵਾ ਨਿਭਾਅ ਰਿਹਾ ਹੈ ਕਾਮਨ ਸਰਵਿਸ ਸੈਂਟਰ ਦੇ ਵੀ.ਐਲ.ਈ
-ਕਿਹਾ, ਸਾਰੇ ਯੋਗ ਲਾਭਪਾਤਰੀਆਂ ਤੱਕ ਪਹੁੰਚਾਇਆ ਜਾਵੇਗਾ ਸਰਕਾਰ ਦੀ ਇਸ ਯੋਜਨਾ ਦਾ ਲਾਭ
ਹੁਸ਼ਿਆਰਪੁਰ, 27 ਫਰਵਰੀ (ਆਦੇਸ਼ ) :
ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ ਹੁਣ ਤੱਕ ਜਿਲੇ ਦੇ ਸਾਰੇ 25 ਸੇਵਾ ਕੇਂਦਰਾਂ ਵਿਚ ਈ-ਹੈਲਥ ਕਾਰਡ ਬਣਾਏ ਜਾਣਗੇ । ਉਨਾਂ ਕਿਹਾ ਕਿ ਪਹਿਲਾਂ ਜਿਲ੍ਹੇ ਦੇ ਟਾਈਪ-1 ਅਤੇ ਟਾਈਪ-2 ਦੇ 11 ਸੇਵਾ ਕੇਦਰਾਂ ਵਿਚ ਹੀ ਕਾਰਡ ਬਣਾਏ ਜਾਂਦੇ ਸਨ ਪਰ ਹਰ ਲਾਭਪਾਤਰੀ ਤੱਕ ਇਹ ਸੁਵਿਧਾ ਪਹੁਚਾਉਣ ਲਈ ਪੰਜਾਬ ਸਰਕਾਰ ਵਲੋ ਟਾਈਪ-3 ਸੇਵਾ ਕੇਂਦਰਾਂ ਵਿਚ ਵੀ ਇਹ ਸੁਵਿਧਾ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਜ਼ਿਲ੍ਹੇ ਦੇ ਸਾਰੇ 25 ਸੇਵਾ ਕੇਂਦਰ ਕਵਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਐਤਵਾਰ 28 ਫਰਵਰੀ ਨੂੰ ਵੀ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿਚ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾਣਗੇ ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੇ ਹਰ ਲਾਭਪਾਤਰੀ ਦਾ ਕਾਰਡ ਬਨਾਉਣ ਦੇ ਲਈ ਇਸ ਨੂੰ ਮੁਹਿੰਮ ਦੇ ਰੂਪ ਵਿਚ ਲਿਆ ਗਿਆ ਹੈ। ਜ਼ਿਲ੍ਹੇ ਵਿਚ ਜਿੱਥੇ ਲਾਭਪਾਤਰੀ ਸੇਵਾ ਕੇਂਦਰਾਂ ਵਿਚ ਆਪਣੇ ਈ-ਕਾਰਡ ਬਣਵਾ ਰਹੇ ਹਨ, ਉਥੇ ਪਿੰਡ ਪੱਧਰ ’ਤੇ ਵੀ ਉਹ ਕਾਮਨ ਸਰਵਿਸ ਸੈਂਟਰ ਰਾਂਹੀ ਆਪਣਾ ਈ-ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਮਨ ਸਰਵਿਸ ਸੈਂਟਰ ਇੰਟਰਪ੍ਰੋਨਿਓਰ (ਵੀ.ਐਲ.ਈ) ਪਿੰਡ ਪੱਧਰ ਈ-ਕਾਰਡ ਬਣਾਉਣ ਵਿੱਚ ਸ਼ਲਾਘਾਯੋਗ ਯੋਗਦਾਨ ਦੇ ਰਹੇ ਹਨ ਅਤੇ ਕੈਂਪ ਲਗਾਤਾਰ ਲੋਕਾਂ ਦੇ ਈ-ਕਾਰਡ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਵਿੱਚ ਜਾਗਰੂਕਤਾ ਵੈਨ ਵੀ ਪਿੰਡਾਂ ਅਤੇ ਕਸਬਿਆਂ ਵਿੱਚ ਜਾ ਕੇ ਲੋਕਾਂ ਨੂੰ ਈ-ਕਾਰਡ ਬਣਾਉਣ ਲਈ ਜਾਗਰੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 21 ਮਾਰਚ ਤੱਕ ਘੁੰਮਣ ਵਾਲੀ ਇਹ ਵੈਨ ਜ਼ਿਲ੍ਹੇ ਦੇ 250 ਤੋਂ ਵੱਧ ਸਥਾਨਾਂ ਨੂੰ ਕਵਰ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਮਾਰਕਿਟ ਕਮੇਟੀਆਂ ਵਿੱਚ ਸਥਾਈ ਕੈਂਪ ਲਗਾਏ ਗਏ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਆਪਣਾ ਈ-ਕਾਰਡ ਬਣਾ ਸਕਣ।
Advertisements
ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਕੋਈ ਵੀ ਯੋਗ ਲਾਭਪਾਤਰੀ ਆਪਣੇ ਤਸਤਾਵੇਜ ਲਿਜਾ ਕੇ ਆਪਦੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ, ਜਿਸ ਤਹਿਤ ਸਮਾਰਟ ਰਾਸ਼ਨ ਕਾਰਡ ਲਾਭਪਾਤਰੀ ਆਪਦੇ ਆਧਾਰ ਕਾਰਡ ਜਾਂ ਰਾਸ਼ਨ ਕਾਰਡ, ਛੋਟੇ ਵਪਾਈ ਆਪਣੇ ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਪੈਨ ਕਾਰਡ, ਜੇ-ਫਾਰਮ ਧਾਰਕ ਅਤੇ ਛੋਟੇ ਕਿਸਾਨ ਆਪਣੇ ਆਧਾਰ ਕਾਰਡ ਜਾਂ ਰਾਸ਼ਨ ਕਾਰਡ, ਉਸਾਰੀ ਭਲਾਈ ਬੋਰਡ ਅਧੀਨ ਰਜਿਸਟਰਡ ਕਾਮੇ ਆਪਣੇ ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਰਜਿਸਟ੍ਰੇਸ਼ਨ ਕਾਰਡ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਆਪਣਾ ਆਧਾਰ ਕਾਰਡ ਜਾਂ ਪੀਲਾ ਪਹਿਚਾਣ ਪੱਤਰ ਲੈ ਕੇ ਆਪਣਾ ਈ-ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਲਗਾਏ ਜਾ ਰਹੇ ਕੈਂਪਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਯੋਜਨਾ ਤਹਿਤ ਆਉਂਦੇ ਪਰਿਵਾਰ ਆਪਣੇ ਈ-ਕਾਰਡ ਜ਼ਰੂਰ ਬਣਾਉਣ। ਇਹ ਕਾਰਡ ਬਣਾਉਣ ਦੀ ਫੀਸ 30 ਰੁਪਏ ਪ੍ਰਤੀ ਕਾਰਡ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਆਪਣੀ ਯੋਗਤਾ ਵੈਬਸਾਈਟ www.sha.punjab.gov.in ’ਤੇ ਆ ਕੇ ਆਪਣੇ ਆਧਾਰ ਕਾਰਡ ਅਤੇ ਹੋਰ ਪਹਿਚਾਣ ਪੱਤਰ ਨੰਬਰ ਨੂੰ ਵੀ ਭਰ ਕੇ ਚੈਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ 13 ਸਰਕਾਰੀ ਹਸਪਤਾਲਾਂ ਤੋਂ ਇਲਾਵਾ ਜ਼ਿਲ੍ਹੇ ਦੇ 15 ਪ੍ਰਾਈਵੇਟ ਹਸਪਤਾਲ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸੂਚੀਬੱਧ ਕੀਤੇ ਗਏ ਹਨ।
Advertisements
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
by Adesh Parminder Singh
- “Strengthening Ties: Putin’s Anticipated Visit to India in 2025”
by Adesh Parminder Singh
- Punjab State to Celebrate its Cultural Day on November 27: Sond
by Adesh Parminder Singh
- Recent_News_Punjab :: Your Vote Matters: Chabbewal Constituency Gears Up for Elections
by Adesh Parminder Singh
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
by Adesh Parminder Singh
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
by Adesh Parminder Singh
- चन्नी द्वारा महिलाओं के प्रति अभद्र टिप्पणियां शर्मनाक, सीधा नुकसान कांग्रेस पार्टी को होगा : तीक्ष्ण सूद
by Adesh Parminder Singh
- #LATEST_NEWS_PUNJAB :: TRIALS OF PUNJAB TEAMS FOR ALL INDIA SERVICES FOOTBALL AND LAWN TENNIS TOURNAMENTS ON 25th NOVEMBER
by Adesh Parminder Singh
- Speaker Sandhwan administers Oath to 1653 newly elected Panchs
by Adesh Parminder Singh
- #CM_PUNJAB :: ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ
by Adesh Parminder Singh
- TRANSFORM YOUR VILLAGES INTO ‘MODERN DEVELOPMENT HUBS’: CM URGES NEWLY ELECTED PANCHS
by Adesh Parminder Singh
- @DGPPunjabPolice :: ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼, 5 ਗ੍ਰਿਫਤਾਰ, 3 ਗਲਾਕ ਪਿਸਤੌਲ, 1.32 ਬੋਰ ਦੀ ਪਿਸਤੌਲ ਅਤੇ 3.97 ਕਿਲੋਗ੍ਰਾਮ ਹੈਰੋਇਨ ਬਰਾਮਦ
by Adesh Parminder Singh
- IMP. NEWS :: 21 ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
by Adesh Parminder Singh
- ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ :
by Adesh Parminder Singh
- ਉਕਤ ਗਿਰੋਹ, 7 ਸੂਬਿਆਂ ਵਿੱਚ ਫੈਲੇ 15 ਕਰੋੜ ਦੀ ਸਾਈਬਰ ਧੋਖਾਧੜੀ ਦੇ 11 ਹੋਰ ਅਜਿਹੇ ਮਾਮਲਿਆਂ ਵਿੱਚ ਵੀ ਸੀ ਸ਼ਾਮਲ : ਡੀ.ਜੀ.ਪੀ. ਗੌਰਵ ਯਾਦਵ
by Adesh Parminder Singh
- ਵੱਡੀ ਖ਼ਬਰ : ਆਪ ਦੇ ਉਮੀਦਵਾਰ ਡਾ: ਇਸ਼ਾਂਕ ਚੱਬੇਵਾਲ ਦੇ ਹਕ ਚ ਪੰਜੌੜਾ ਅਤੇ ਜੰਡੋਲੀ ਨੇ ਕੀਤੀ ਘਰ ਵਾਪਸੀ, ਸਥਿਤੀ ਮਜਬੂਤ
by Adesh Parminder Singh
- IMP. NEWS :: ਡਾ. ਇਸ਼ਾਂਕ ਚੱਬੇਵਾਲ ਦੇ ਹੱਕ ਚ ਬਸਪਾ ਆਗੂਆਂ ਨੇ ਹਾਥੀ ਤੋਂ ਉਤਰ ਕੇ ਫੜ੍ਹਿਆ ਝਾੜੂ
by Adesh Parminder Singh
- ਚੱਬੇਵਾਲ ਦੇ ਕੋਟ ਫਤੂਹੀ ਵਿਖੇ ਬੀਤੇ ਕੱਲ ਹੋਇਆ ਭਾਰੀ ਰੋਡ ਸ਼ੋਅ, ਡਾ. ਇਸ਼ਾਂਕ ਦੇ ਹੱਕ ‘ਚ ਨਜ਼ਰ ਆਉਂਦਾ ਜਿੱਤ ਦਾ ਪ੍ਰਤੀਕ
by Adesh Parminder Singh
- #LATEST_PUNJAB : Administration all set for voting on November 20, accomplished requisite arrangements: Deputy Commissioner
by Adesh Parminder Singh
- ਚੱਬੇਵਾਲ ਜ਼ਿਮਨੀ ਚੋਣ: 20 ਨਵੰਬਰ ਨੂੰ ਵੋਟਾਂ ਲਈ ਲੋੜੀਂਦੇ ਪ੍ਰਬੰਧ ਮੁਕੰਮਲ: ਡਿਪਟੀ ਕਮਿਸ਼ਨਰ
by Adesh Parminder Singh
- ਜਨਰਲ ਅਬਜ਼ਰਵਰ ਦੀ ਮੌਜੂਦਗੀ ’ਚ ਹੋਈ ਮਾਈਕਰੋ ਅਬਜ਼ਰਵਰਾਂ ਦੀ ਦੂਸਰੀ ਤੇ ਪੋਲਿੰਗ ਸਟਾਫ ਦੀ ਤੀਸਰੀ ਰੈਂਡੇਮਾਈਜੇਸ਼ਨ
by Adesh Parminder Singh
- ਵੱਡੀ ਖ਼ਬਰ :: ਜਲੰਧਰ _ਪਠਾਨਕੋਟ ਬਾਇਪਾਸ ਤੇ ਕਾਰ ਤੇ ਟਰੱਕ ਦੀ ਸਿੱਧੀ ਟੱਕਰ, ਕਾਰ ਸਵਾਰ 4 ਲੋਕਾਂ ਦੀ ਮੌਤ
by Adesh Parminder Singh
- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਵੋਟ ਰਜਿਸਟ੍ਰੇਸ਼ਨ ਲਈ ਵਾਧਾ
by Adesh Parminder Singh
- ਦਹਿਸ਼ਤ :: ਆਪ ਦੇ ਸਰਪੰਚ ਤੇ ਅਣਪਛਾਤੇ ਵਿਅਕਤੀਆਂ ਨੇ ਗੋਲ਼ੀਆਂ ਚਲਾ ਦਿੱਤੀਆਂ, ਮੌਕੇ ਤੇ ਹੀ ਮੌਤ
by Adesh Parminder Singh
- ਅਸਲ ਚ ਡਾ. ਇਸ਼ਾਂਕ ਦੇ ਹੱਕ ਵਿੱਚ ਲੋਕ-ਲਹਿਰ ਬਣ ਚੁੱਕੀ ਹੈ :: -ਡਾ. ਰਵਜੋਤ
by Adesh Parminder Singh
- ਵੱਡੀ ਖ਼ਬਰ : ਵਧਦੀ ਠੰਢ ਚ ਡਾ: ਰਾਜ ਅਤੇ ਡਾ: ਇਸ਼ਾਂਕ ਦੇ 12 ਪਿੰਡਾਂ ਵਿੱਚੋਂ ਲੰਘੇ ਰੋਡ ਸ਼ੋਅ ਨੇ ਸਿਆਸੀ ਪਾਰਾ ਚੜ੍ਹਾਇਆ
by Adesh Parminder Singh
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Like this:
Like Loading...
Advertisements
Advertisements
Advertisements
Advertisements
Advertisements