ਕਰੋਨਾਂ ਤਾਂਡਵ : ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ 24 ਘੰਟਿਆਂ ’ਚ 3 ਟੈਸਟ, ਇੱਕ ਪੌਜ਼ਿਟਿਵ ਤੇ ਦੋ ਨੈਗੇਟਿਵ

ਚੰਡੀਗੜ੍ਹ: ਚੰਡੀਗੜ੍ਹ ਸਥਿਤ ਐਮਐਲਏ ਹੋਸਟਲ ’ਚ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਸੈਂਪਲ ਲਏ ਗਏ ਸਨ। ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਕੋਰੋਨਾ ਵਾਇਰਸ ਲਈ 24 ਘੰਟਿਆਂ ਵਿੱਚ ਤਿੰਨ ਟੈਸਟ ਹੋਏ। ਪਹਿਲੇ ਟੈਸਟ ਵਿੱਚ ਉਨ੍ਹਾਂ ਦਾ ਇਹ ਟੈਸਟ ਪੌਜ਼ੇਟਿਵ ਆਇਆ ਪਰ ਬਾਕੀ ਦੇ ਦੋ ਟੈਸਟ ਨੈਗੇਟਿਵ ਰਹੇ।

 ਸਨਿੱਚਰਵਾਰ ਨੂੰ ਚੰਡੀਗੜ੍ਹ ਸਥਿਤ ਐਮਐਲਏ ਹੋਸਟਲ ’ਚ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਸੈਂਪਲ ਲਏ ਗਏ ਸਨ। ਸੁਖਜਿੰਦਰ ਸਿੰਘ ਰੰਧਾਵਾ ਦਾ ਕੱਲ੍ਹ ਵਾਲਾ ਟੈਸਟ ਪੌਜ਼ੇਟਿਵ ਆਇਆ ਸੀ ਪਰ ਜਦੋਂ ਉਨ੍ਹਾਂ ਬਾਅਦ ’ਚ ਇੱਕ ਪ੍ਰਾਈਵੇਟ ਲੈਬ ਤੋਂ ਦੁਬਾਰਾ ਇਹ ਟੈਸਟ ਕਰਵਾਇਆ, ਤਾਂ ਉਹ ਨੈਗੇਟਿਵ ਨਿਕਲਿਆ। ਉਸ ਤੋਂ ਬਾਅਦ ’ਚ ਉਨ੍ਹਾਂ ਪੀਜੀਆਈ ਤੋਂ ਮੁੜ ਕੋਵਿਡ-19 ਦਾ ਟੈਸਟ ਕਰਵਾਇਆ, ਜੋ ਫਿਰ ਨੈਗੇਟਿਵ ਆਇਆ।

Advertisements

ਸੋਮਵਾਰ ਨੂੰ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਕੋਵਿਡ ਟੈਸਟ ਕੀਤੇ ਜਾ ਰਹੇ ਹਨ। ਮੰਤਰੀ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਟੈਸਟਾਂ ਦੀਆਂ ਆਪਾ-ਵਿਰੋਧੀ ਰਿਪੋਰਟਾਂ ਤੋਂ ਹੈਰਾਨ ਤੇ ਪ੍ਰੇਸ਼ਾਨ ਹਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply