LETEST..28 ਫਰਵਰੀ ਨੂੰ ਪਟਿਆਲਾ ਵਿਖੇ ਹੋਈ ਮਹਾਂ ਰੈਲੀ ਦੇ ਦਬਾਅ ਸਦਕਾ ਪੰਜਾਬ ਸਰਕਾਰ ਨੇ ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਨੂੰ ਦਿੱਤਾ 18 ਮਾਰਚ ਨੂੰ ਮੀਟਿੰਗ ਦਾ ਸੱਦਾ : ਸੰਜੀਵ ਧੂਤ,ਤਿਲਕ ਰਾਜ


ਗੜ੍ਹਦੀਵਾਲਾ1ਮਾਰਚ(ਚੌਧਰੀ) : 28 ਫਰਬਰੀ ਨੂੰ ਪਟਿਆਲਾ ਵਿਖੇ ਹੋਈ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਮਹਾ ਰੈਲੀ ਵਿੱਚ ਕਰਮਚਾਰੀਆਂ ਦੇ ਵਿਸ਼ਾਲ ਸੈਲਾਬ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਘਬਰਾਹ ਗਈ ਤੇ ਉਸ ਨੇ ਸੰਘਰਸ਼ ਕਮੇਟੀ ਨੂੰ 18 ਮਾਰਚ ਨੂੰ ਮੀਟਿੰਗ ਦਾ ਸੱਦਾ ਦੇ ਦਿੱਤਾ ਹੈ ਅਤੇ ਹੁਣ ਸਰਕਾਰ ਪੁਰਾਣੀ ਪੈਨਸਨ ਦੀ ਬਹਾਲੀ ਬਾਰੇ ਸੋਚਣ ਲਈ ਮਜਬੂਰ ਹੋ ਗਈ ਹੈ।ਇਹਨਾਂ ਗੱਲਾਂ ਦਾ ਪ੍ਰਗਟਾਵਾ ਜਿਲਾ ਹੁਸ਼ਿਆਰਪੁਰ ਦੇ ਕਨਵੀਨਰ ਸੰਜੀਵ ਧੂਤ ਅਤੇ ਜਨਰਲ ਸਕੱਤਰ ਤਿਲਕ ਰਾਜ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਕੀਤਾ।ਉਹਨਾਂ ਇਸ ਰੈਲੀ ਨੂੰ ਜਥੇਬੰਦੀ ਦੀ ਇਕ ਵੱਡੀ ਜਿੱਤ ਦੱਸਿਆ।ਉਹਨਾਂ ਇਸ ਮੌਕੇ ਪੂਰੇ ਕੇਡਰ ਤੇ ਭਰਾਤਰੀ ਜਥੇਬੰਦੀਆਂ ਦਾ ਧੰਨਵਾਦ ਕੀਤਾ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਇਹ ਸੰਘਰਸ਼ ਇਸ ਤਰ੍ਹਾਂ ਹੀ ਚਲਦਾ ਰਹੇਗਾ ,ਜਦੋਂ ਤਕ ਕਿ ਸਰਕਾਰ ਪੁਰਾਣੀ ਪੈਨਸਨ ਬਹਾਲ ਨਹੀਂ ਕਰ ਦਿੰਦੀ।ਇਸ ਦੇ ਨਾਲ ਹੈ ਕਾਂਗਰਸ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਪਿੰਡ ਪਿੰਡ ਅਤੇ ਸ਼ਹਿਰ-ਸ਼ਹਿਰ ਘਿਰਾਉ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਸਟੇਜਾਂ ਤੋਂ ਨਹੀਂ ਬੋਲਣਾ ਦਿੱਤਾ ਜਾਵੇਗਾ ਅਤੇ ਇਸ ਤੋ ਵੀ ਵਿਸ਼ਾਲ ਰੈਲੀਆ ਕੀਤੀਆਂ ਜਾਣਗੀਆਂ।ਇਸ ਮੌਕੇ ਮਨਮੋਹਨ ਸਿੰਘ, ਪੰਕਜ ਮਿੱਡਾ, ਚਮਨ ਲਾਲ ਰਮਨ ਚੌਧਰੀ ਰਜਤ ਮਹਾਜਨ ਸਤੀਸ਼ ਕੁਮਾਰ ਦਲਜੀਤ ਸਿੰਘ ਜਸਵੀਰ ਬੋਦਲ ਬਲਦੇਵ ਸਿੰਘ ਅਮਰ ਸਿੰਘ ਜਸਵਿੰਦਰ ਸਿੰਘ ਅਸ਼ੋਕ ਕੁਮਾਰ ਸੱਤ ਪਾਲ ਪਰਮਜੀਤ ਸਿੰਘ ਗੁਰਵਿੰਦਰ ਸਿੰਘ ਸਤਵਿੰਦਰ ਸਿੰਘ ਕੁਲਵਿੰਦਰ ਸਿੰਘ ਪ੍ਰਿੰਸ ਕੁਮਾਰ ਕਰਮਜੀਤ ਸਿੰਘ ਹਾਵਿੰਦਰ ਸਿੰਘ ਦੀਪਾ ਗੁਰਮੁਖ ਸਿੰਘ ਸੰਜੀਵ ਕੋਈ ਸਤ ਪ੍ਰਕਾਸ਼ ਵਰਿੰਦਰ ਵਿੱਕੀ ਦਿਲਬਾਗ ਹਾਜੀਪੁਰ ਸਚਿਨ ਕੁਮਾਰ ਆਦਿ ਸ਼ਾਮਲ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply