379 ਸਕੂਲਾਂ ਵਿੱਚ ਕੌਸ਼ਲ ਯੋਗਤਾ ਲੈਬਾਰਟਰੀਆਂ ਲਈ 23.65 ਕਰੋੜ ਰੁਪਏ ਦੀ ਗ੍ਰਾਂਟ ਜਾਰੀ

379 ਸਕੂਲਾਂ ਵਿੱਚ ਕੌਸ਼ਲ ਯੋਗਤਾ ਲੈਬਾਰਟਰੀਆਂ ਲਈ 23.65 ਕਰੋੜ ਰੁਪਏ ਦੀ ਗ੍ਰਾਂਟ ਜਾਰੀ

ਨੈਸ਼ਨਲ ਸਕਿਲ ਕੁਆਲੀਫਿਕੇਸ਼ਨ ਫਰੇਮਵਰਕ ਤਹਿਤ 9 ਟਰੇਡਾਂ ਦੀ ਲੈਬ ਸਥਾਪਤ ਕਰਨ ਲਈ ਹਦਾਇਤਾਂ ਜਾਰੀ

ਚੰਡੀਗੜ੍ਹ, 2 ਮਾਰਚ :

ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਸੁਹਿਰਦ ਯਤਨਾਂ ਸਦਕਾ 379 ਸਰਕਾਰੀ ਸਕੂਲਾਂ ਵਿੱਚ 23 ਕਰੋੜ 65 ਲੱਖ 50 ਹਜ਼ਾਰ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਜੀ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨੈਸ਼ਨਲ ਸਕਿਲ ਕੁਆਲੀਫਿਕੇਸ਼ਨ ਫਰੇਮਵਰਕ ਤਹਿਤ 9 ਟਰੇਡਾਂ ਦੀ ਕਿੱਤਾ ਮੁਖੀ ਸਿੱਖਿਆ ਦਿਤੀ ਜਾ ਰਹੀ ਹੈ। ਇਹਨਾਂ ਟੇਡਾਂ ਵਿੱਚ ਸਕਿਓਰਿਟੀ, ਰਿਟੇਲ, ਅਪੈਰਲ, ਕੰਸਟਰਕਸ਼ਨ, ਆਈ.ਟੀ., ਬਿਊਟੀ ਐਂਡ ਵੈੱਲਨੈੱਸ, ਫਿਜ਼ਿੀਕਲ ਐਜੂਕੇਸ਼ਨ, ਹੈਲਥ ਕੇਅਰ, ਟਰੈਵਲ ਐਂਡ ਟੂਰੀਜ਼ਮ ਸ਼ਾਮਿਲ ਹਨ। 379 ਸਕੂਲਾਂ ਵਿੱਚ ਇਹ ਲੈਬ ਸਥਾਪਤ ਕੀਤੇ ਜਾਣ ਨਾਲ ਸਾਰੇ ਐੱਨ.ਐੱਸ.ਕਿਊ.ਐੱਫ. ਵਿਸ਼ਾ ਚਲਾ ਰਹੇ ਸਕੂਲਾਂ ਵਿੱਚ ਲੈਬ ਸਥਾਪਤ ਕਰਨ ਨਾਲ ਸਮੂਹ ਵਿਦਿਆਰਥੀਆਂ ਨੂੰ ਹੁਣ ਇਹਨਾਂ ਕਿੱਤਾ ਮੁਖੀ ਵਿਸ਼ਿਆਂ ਦਾ ਪ੍ਰੈਕਟੀਕਲ ਕਰਨ ਵਿੱਚ ਸੌਖ ਹੋ ਜਾਵੇਗੀ। ਉਹਨਾਂ ਕਿਹਾ ਕਿ ਟਰੇਡ ਵਾਈਜ਼ ਲੈਬ ਸਥਾਪਤ ਕਰਨ ਲਈ ਯੂਨਿਟ ਕੀਮਤ ਵੀ ਨਿਰਧਾਰਿਤ ਕੀਤੀ ਗਈ ਹੈ ਜਿਸ ਵਿੱਚ ਫਿਜ਼ੀਕਲ ਐਜੂਕੇਸ਼ਨ, ਰਿਟੇਲ ਅਤੇ ਟਰੈਵਲ ਐਂਡ ਟੂਰੀਜ਼ਮ ਲਈ 2-2 ਲੱਖ ਰੁਪਏ, ਸਕਿਓਰਿਟੀ ਲਈ 2.25 ਲੱਖ ਰੁਪਏ, ਅਪੈਰਲ ਅਤੇ ਕੰਸਟਰਕਸ਼ਨ ਲਈ 2.50-2.50 ਲੱਖ ਰੁਪਏ, ਬਿਊਟੀ ਐਂਡ ਵੈੱਲਨੈੱਸ ਅਤੇ ਆਈ.ਟੀ./ਆਈ.ਟੀ.ਈ.ਐੱਸ. ਲਈ 3-3 ਲੱਖ ਰੁਪਏ ਅਤੇ ਹੈਲਥ ਕੇਅਰ ਲਈ 5 ਲੱਖ ਰੁਪਏ ਜਾਰੀ ਕੀਤੇ ਗਏ ਹਨ।

Advertisements

 

ਜ਼ਿਲ੍ਹਾ ਵਾਰ ਭੇਜੀ ਗਈ ਗ੍ਰਾਂਟ ਵਿੱਚ ਜ਼ਿਲ੍ਹਾ ਅੰਮਿ੍ਰਤਸਰ ਨੂੰ 197.25 ਲੱਖ ਰੁਪਏ, ਬਰਨਾਲਾ ਨੂੰ 62.25 ਲੱਖ, ਬਠਿੰਡਾ ਨੂੰ 161.75 ਲੱਖ ਰੁਪਏ, ਫਰੀਦਕੋਟ ਨੂੰ 57.75 ਲੱਖ ਰੁਪਏ, ਫਤਿਹਗੜ੍ਹ ਸਾਹਿਬ ਨੂੰ 27.75 ਲੱਖ ਰੁਪਏ, ਫਾਜ਼ਿਲਕਾ ਨੂੰ 94.5 ਲੱਖ ਰੁਪਏ, ਫਿਰੋਜ਼ਪੁਰ ਨੂੰ 101.25 ਲੱਖ ਰੁਪਏ, ਗੁਰਦਾਸਪੁਰ ਨੂੰ 230 ਲੱਖ ਰੁਪਏ, ਹੁਸ਼ਿਆਰਪੁਰ ਨੂੰ 90 ਲੱਖ ਰੁਪਏ, ਜਲੰਧਰ ਨੂੰ 159.5 ਲੱਖ ਰੁਪਏ, ਕਪੂਰਥਲਾ ਨੂੰ 47.75 ਲੱਖ ਰੁਪਏ, ਲੁਧਿਆਣਾ ਨੂੰ 146.75 ਲੱਖ ਰੁਪਏ, ਮਾਨਸਾ ਨੂੰ 83.75 ਲੱਖ ਰੁਪਏ, ਮੋਗਾ ਨੂੰ 94 ਲੱਖ ਰੁਪਏ, ਐੱਸ.ਏ.ਐੱਸ. ਨਗਰ ਨੂੰ 37 ਲੱਖ ਰੁਪਏ, ਸ੍ਰੀ ਮੁਕਤਸਰ ਸਾਹਿਬ ਨੂੰ 177 ਲੱਖ ਰੁਪਏ, ਸਭਸ ਨਗਰ ਨੂੰ 71.25 ਲੱਖ ਰੁਪਏ, ਪਠਾਨਕੋਟ ਨੂੰ 58.25 ਲੱਖ ਰੁਪਏ, ਪਟਿਆਲਾ ਨੂੰ 213 ਲੱਖ ਰੁਪਏ, ਰੂਪਨਗਰ ਨੂੰ 72.25 ਲੱਖ ਰੁਪਏ, ਸੰਗਰੂਰ ਨੂੰ 93.5 ਲੱਖ ਰੁਪਏ ਅਤੇ ਤਰਨਤਾਰਨ ਨੂੰ 89 ਲੱਖ ਰੁਪਏ ਜਾਰੀ ਕੀਤੇ ਗਏ ਹਨ।

Advertisements

ਇਹਨਾਂ ਲੈਬਾਂ ਨੂੰ ਸਥਾਪਤ ਕਰਨ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜਾਰੀ ਕੀਤੇ ਗਏ ਫੰਡਾਂ ਦੀ ਵਰਤੋਂ 6 ਮੈਂਬਰੀ ਕਮੇਟੀ ਬਣਾ ਕੇ ਇੱਕ ਮਹੀਨੇ ਦੇ ਅੰਦਰ-ਅੰਦਰ ਕੀਤੀ ਜਾਵੇ। ਕਮੇਟੀ ਵਿੱਚ ਸਕੂਲ ਮੁਖੀ, ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਸਕੂਲ ਮੈਨੇਜਮੈਂਟ ਕਮੇਟੀ ਦੇ 2 ਮੈਂਬਰ ਜਿਹਨਾਂ ਵਿੱਚੋਂ ਇੱਕ ਔਰਤ ਮੈਂਬਰ ਹੋਵੇ, ਸਬੰਧਿਤ ਵੋਕੇਸ਼ਨਲ ਟੇਨਰ ਅਤੇ ਇੱਕ ਹੋਰ ਸੀਨੀਅਰ ਅਧਿਆਪਕ ਨੂੰ ਲਿਆ ਜਾਵੇ। ਕਮੇਟੀ ਨਿਰਧਾਰਿਤ ਸਪੈਸ਼ੀਫਿਕੇਸ਼ਨਾਂ ਅਨੁਸਾਰ ਹੀ ਸਮਾਨ ਦੀ ਖਰੀਦ ਕਰੇਗੀ। ਕਿਸੇ ਵੀ ਫਰਮ ਨੂੰ ਪੇਸ਼ਗੀ ਅਦਾਇਗੀ ਨਾ ਕੀਤੀ ਜਾਵੇ ਅਤੇ ਪੂਰੇ ਰਿਕਾਰਡ ਨੂੰ ਮੇਨਟੇਨ ਵੀ ਰੱਖਿਆ ਜਾਵੇ। ਜੇਕਰ ਸਮਾਨ ਘਟੀਆ ਮਿਆਰ ਦਾ ਪਾਇਆ ਜਾਂਦਾ ਹੈ ਜਾਂ ਨਿਰਧਾਰਿਤ ਸਪੈਸ਼ੀਫਿਕੇਸ਼ਨਾਂ ਅਨੁਸਾਰ ਨਹੀਂ ਖਰੀਦਿਆ ਜਾਂਦਾ ਤਾਂ ਇਸਦੀ ਨਿਰੋਲ ਜਿੰਮੇਵਾਰੀ ਸਕੂਲ ਮੂਖੀ ਦੀ ਹੋਵੇਗੀ। ਆਈ.ਟੀ. ਟਰੇਡ ਦੇ ਸਮਾਨ ਅਤੇ ਕਾਮਨ ਖਰੀਦੇ ਜਾਣ ਵਾਲੇ ਸਮਾਨ ਜਿਹਨਾਂ ਸਕੂਲਾਂ ਵੱਲੋਂ ਕੰਪਿਊਟਰ ਦੀ ਖਰੀਦ ਕੀਤੀ ਜਾਣੀ ਹੈ ਉਸ ਦੀ ਏ.ਐੱਮ.ਸੀ ਅਤੇ ਬੀਮਾ ਵੀ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ।

ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਸੈਕਟਰ ਸਕਿਲ ਕਾਉਂਸਿਲ ਵੱਲੋਂ ਉਹਨਾਂ ਸਕੂਲਾਂ ਦੇ ਵਿਦਿਆਰਥੀਆਂ ਦੀ ਹੀ ਪ੍ਰੈਕਟੀਕਲ ਅਸੈਸਮੈਂਟ ਕੀਤੀ ਜਾਵੇਗੀ ਜਿਹਨਾਂ ਸਕੂਲਾਂ ਵਿੱਚ ਐੱਨ.ਐੱਸ.ਕਿਊ.ਐੱਫ. ਲੈਬ ਸਥਾਪਤ ਹੈ ਇਸ ਲਈ ਪੰਜਾਬ ਨੇ ਐੱਨ.ਐੱਸ.ਕਿਊ.ਐੱਫ ਵਿਸ਼ਾ ਪੜ੍ਹਾ ਰਹੇ 955 ਸਕੂਲਾਂ ਵਿੱਚ ਲੈਬ ਸਥਾਪਤ ਕਰਨ ਦਾ ਟੀਚਾ ਪੂਰਾ ਕਰ ਲਿਆ ਹੈ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply