ਜੈਨ ਕਲੋਨੀ ਗੜ੍ਹਦੀਵਾਲਾ ਵਿਖੇ 40 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ ਕੰਮ ਦਾ ਗਿਲਜੀਆਂ ਨੇ ਕੀਤਾ ਉਦਘਾਟਨ

ਆਉਣ ਵਾਲੇ ਦਿਨਾਂ ਵਿੱਚ ਗੜ੍ਹਦੀਵਾਲਾ ਸ਼ਹਿਰ ਵਿੱਚ ਵਿਕਾਸ ਕਾਰਜ਼ਾ ਦੇ ਕੰਮ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ :ਜੋਗਿੰਦਰ ਗਿਲਜੀਆਂ 


ਗੜ੍ਹਦੀਵਾਲਾ, 3 ਮਾਰਚ(ਚੌਧਰੀ ) ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰਬੁਨਿਆਦੀ ਸੁੱਖ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਨ੍ਹਾਂ ਗੱਲਾ ਦਾ ਪ੍ਰਗਟਾਵਾ ਪ੍ਰਦੇਸ ਕਾਂਗਰਸ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ ਨੇ ਗੜ੍ਹਦੀਵਾਲਾ ਜੈਨ ਕਲੋਨੀ ਵਿਖੇ ਲਗਭਗ 40 ਲੱਖ ਦੀ ਲਾਗਤ ਨਾਲ ਬਣਾਈ ਜਾ ਰਹੀ ਸੜਕ ਦੇ ਕੰਮ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਤੇ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਯਤਨਾ ਸਦਕਾ ਗੜ੍ਹਦੀਵਾਲਾ ਸ਼ਹਿਰ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜਾ ਦੇ ਕੰਮ ਕਰਵਾਏ ਜਾ ਰਹੇੇ ਹਨ। ਉਨ੍ਹਾਂ ਕਿਹਾ ਕਿ ਜੈਨ ਕਲਨੀ ਦੇ ਵਸਨੀਕਾਂ ਨੇ ਮੰਗ ਕੀਤੀ ਸੀ ਕਿ ਉਕਤ ਕਲੋਨੀ ਵਿੱਚ ਸੀਵਰੇਜ਼ ਸਿਸਟਮ ਪੈਣ ਨਾਲ ਸੜਕ ਦੀ ਹਾਲਤ ਖਸਤਾ ਹੋਣ ਕਰਕੇ ਰਾਹਗੀਰਾਂ ਨੂੰ ਆਉਣ ਜਾਣ ਲਈ ਮੀਂਹ ਪੈਣ ਉਪਰੰਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਕਤ ਕਲੋਨੀ ਦੇ ਲੋਕਾਂ ਦੀ ਮੰਗ ਪੂਰਾ ਕਰਦਿਆਂ ਇੱਥੇ ਲਗਭਗ 40 ਲੱਖ ਦੀ ਲਾਗਤ ਨਾਲ ਸੜਕ ਬਣਾਈ ਜਾ ਰਹੀ ਹੈ। ਇਸ ਸੜਕ ਬਣਨ ਨਾਲ ਜੈਨ ਕਲੋਨੀ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ ਨੇ ਕਿਹਾ ਕਿ ਗੜ੍ਹਦੀਵਾਲਾ ਸ਼ਹਿਰ ਵਿਚ ਸੀਵਰੇਜ ਸਿਸਟਮ ਦਾ ਕੰਮ ਲਗਭਗ ਮੁਕੰਮਲ ਕਰਕੇ ਸਾਰੀਆ ਸੜਕਾਂ ਬਣਾਉਣ ਲਈ ਠੋਸ ਕਦਮ ਉਠਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਵਿਕਾਸ ਕਾਰਜਾ ਦੇ ਕੰਮਾਂ ਤੋਂ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ,ਤਾਂਕਿ ਸੂਬਾ ਤਰੱਕੀ ਤੇ ਖੁਸ਼ਹਾਲੀ ਦੀਆ ਮੰਜਿਲਾਂ ਵੱਧ ਸਕੇ। ਉਨ੍ਹਾਂ ਆਖਿਆ ਪੰਜਾਬ ਸਰਕਾਰ ਵਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਕਾਰਜਾਂ ਲਈ ਕਰੋੜ ਰੁਪਏ ਦੇ ਫੰਡ-ਮਹੁੱਈਆ ਕਰਵਾਏ ਗਏ ਹਨ, ਆਉਣ ਵਾਲੇ ਦਿਨਾਂ ਵਿੱਚ ਗੜ੍ਹਦੀਵਾਲਾ ਸ਼ਹਿਰ ਵਿੱਚ ਵਿਕਾਸ ਕਾਰਜ਼ਾ ਦੇ ਕੰਮ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ। ਇਸ ਮੌਕੇ ਐਸ ਡੀ ਓ. ਪੀ. ਡਬਲਯੂ ਡੀ ਸਤਪਾਲ ਸਿੰਘ, ਜੇ ਈ ਯਾਦਵਿੰਦਰ ਸਿੰਘ ਸੋਢੀ,
ਠੇਕੇਦਾਰ ਅਮਿਤ ਬਸੀ,ਕੌਂਸਲਰ ਸਰੋਜ ਮਨਹਾਸ,ਕੋਂਸਲਰ ਐਡਵੋਕੇਟ ਸੰਦੀਪ ਜੈਨ, ਕੌਂਸਲਰ ਸੁਦੇਸ਼ ਕੁਮਾਰ ਟੋਨੀ, ਕੌਂਸਲਰ ਸੂਬੇਦਾਰ ਰੇਸ਼ਮ ਸਿੰਘ, ਕੌਂਸਲਰ ਬਿੰਦਰਪਾਲ ਬਿੱਲਾ,ਕੌਂਸਲਰ ਹਰਵਿੰਦਰ ਕੁਮਾਰ ਸੋਨੂੰ, ਕੌਂਸਲਰ ਜਸਵਿੰਦਰ ਸਿੰਘ ਜੱਸਾ, ਪ੍ਰਿੰਸੀਪਲ ਕਰਨੈਲ ਸਿੰਘ ਕਲਸੀ, ਧਰਮਿੰਦਰ ਕਲਿਆਣ, ਅਜੀਤ ਕੁਮਾਰ ਘੁੱਕਾ ,ਸੁਭਾਸ ਕੁਮਾਰ ਬਾਸੀ, ਯੂਥ ਆਗੂ ਅਚਿਨ ਸ਼ਰਮਾ, ਜੋਰਾਵਰ ਸਿੰਘ,ਮਹਿੰਦਰ ਸਿੰਘ ਅਸ਼ੋਕ ਕੁਮਾਰ ਸਮੇਤਭਾਰੀ ਗਿਣਤੀ ਜੈਨ ਕਲੋਨੀ ਦੇ ਵਸਨੀਕ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply