ਹੁਸ਼ਿਆਰਪੁਰ 13 ਜੂਨ, (THIARA, DR. MANDEEP, SATWINDER SINGH) ਨਗਰ ਨਿਗਮ ਹੁਸ਼ਿਆਰਪੁਰ ਦੇ ਮੇਅਰ ਸ਼ਿਵ ਸੂਦ ਨੇ ਟਿਊਬਵੈਲਾਂ ਰਾਂਹੀ ਪੀਣ ਵਾਲੇ ਪਾਣੀ ਵਿੱਚ ਮਿਲਾ ਕੇ ਸਪਲਾਈ ਕੀਤੇ ਜਾਣ ਵਾਲੇ ਕਲੋਰੀਨ ਦੇ ਸਟਾਕ ਦੀ ਅਚਨਚੇਤ ਚੈਕਿੰਗ ਕੀਤੀ। ਉਹਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਲੋਰੀਨ ਦਾ ਲੋੜੀਦਾਂ ਸਟਾਕ ਰਖਿਆ ਜਾਵੇ ਅਤੇ ਜਿਸ ਟਿਊਬਵੈਲ ਤੇ ਕਲੋਰੀਨ ਦੀ ਜਰੂਰਤ ਹੋਵੇ ਉੱਥੇ ਸਮੇਂ ਸਿਰ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ ਤਾਂ ਜ਼ੋ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਕਿਟਾਨੂੰ ਰਹਿਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਸਕੇ।
ਉਹਨਾਂ ਅਧੀਕਾਰੀਆਂ ਨੂੰ ਇਹ ਵੀ ਕਿਹਾ ਕਿ ਸਾਰੇ ਟਿਊਬਵੈਲਾਂ ਤੇ ਕਲੋਰੀਨ ਡੋਜਰ ਚਾਲੂ ਹਾਲਤ ਵਿੱਚ ਰੱਖੇ ਜਾਣ ਜੇ ਕੋਈ ਖਰਾਬ ਹੈ ਤਾਂ ਉਸ ਨੂੰ ਤੁਰੰਤ ਠੀਕ ਕਰਵਾਈਆ ਜਾਵੇ। ਉਹਨ੍ਹਾਂ ਨੇ ਦਸਿਆ ਕਿ ਨਗਰ ਨਿਗਮ ਦੇ ਸਾਰੇ ਟਿਊਬਵੈਲਾਂ ਰਾਂਹੀ ਕਲੋਰੀਨ ਮਿਲਾ ਕੇ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਨਗਰ ਨਿਗਮ ਦਡੇ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿਪਲਾਂਵਾਲਾ, ਐਸHਈ ਅਸ਼ਵਨੀ ਚੌਧਰੀ, ਐਕਸHਈHਐਨ ਨਰੇਸ਼ ਬੱਤਾ, ਐਸHਡੀHਓ ਹਰਪ੍ਰੀਤ ਸਿੰਘ, ਜੇHਈ ਅਸ਼ਵਨੀ ਸ਼ਰਮਾ, ਕੌਸਲਰ ਸੁਰੇਸ਼ ਭਾਟੀਆ ਬਿਟੂ, ਵਿਕਰਮਜੀਤ ਸਿੰਘ ਕਲਸੀ, ਨਰਿੰਦਰ ਸਿੰਘ, ਰਮੇਸ਼ ਠਾਕੁਰ ਅਤੇ ਰਾਹੁਲ ਸ਼ਰਮਾ ਵੀ ਇਸ ਮੋਕੇ ਤੇ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp