LETEST.. 18 ਮਾਰਚ ਨੂੰ ਪੁਰਾਣੀ ਪੈਨਸ਼ਨ ਬਹਾਲੀ ਦਾ ਪੱਤਰ ਜਾਰੀ ਨਾ ਹੋਇਆ ਤਾਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਕਰੇਗੀ ਸ਼ੁਰੂ ਤਿੱਖੇ ਐਕਸ਼ਨ


ਗੜ੍ਹਦੀਵਾਲਾ 4 ਮਾਰਚ (ਚੌਧਰੀ) : ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਦੀ ਇਕ ਅਹਿਮ ਮੀਟਿੰਗ ਜਿਲਾ ਹੋਸ਼ਿਆਰਪੁਰ ਦੇ ਕਨਵਨੀਰ ਸੰਜੀਵ ਧੂਤ ਦੀ ਅਗਵਾਈ ਹੇਠ ਹੋਈ ,ਜਿਸ ਵਿਚ ਸੰਜੀਵ ਧੂਤ ਨੇ ਕੈਪਟਨ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਆਪਣੇ ਕੀਤੇ ਗਏ ਵਾਅਦੇ ਅਨੁਸਾਰ 1 ਅਪ੍ਰੈਲ 2004 ਤੋਂ ਬੰਦ ਪਈ ਪੁਰਾਣੀ ਪੈਨਸਨ ਦੀ ਬਹਾਲੀ ਵਾਲਾ ਪੱਤਰ 18 ਮਾਰਚ 2021 ਤਕ ਜਾਰੀ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਤਿੱਖੇ ਐਕਸਨ ਕੀਤੇ ਜਾਣਗੇ ਅਤੇ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਜਬਰਦਸਤ ਘੇਰਾਓ ਕੀਤੇ ਜਾਣਗੇ।ਜਗਵਿੰਦਰ ਸਿੰਘ ਨੇ ਕਿਹਾ ਕਿ ਪੈਨਸਨ ਕਰਮਚਾਰੀਆਂ ਦਾ ਹੱਕ ਹੈ ਤੇ ਉਹ ਇਸ ਨੂੰ ਹਾਸਿਲ ਕਰਕੇ ਹੀ ਦਮ ਲੈਣਗੇ।ਤਿਲਕ ਰਾਜ ਨੇ ਇਹ ਵੀ ਖੁਲਾਸਾ ਕੀਤਾ ਕੈਪਟਨ ਸਰਕਾਰ ਸੈਂਟਰ ਵਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦਾ ਵਿਰੌਧ ਕਰ ਰਹੀ ਹੈ,ਇਹ ਚੰਗੀ ਗੱਲ ਹੈ।ਪਰ ਇਸ ਦੇ ਨਾਲ ਹੀ ਕੈਪਟਨ ਸਰਕਾਰ ਨੂੰ ਚੋਥੇ ਐਨ ਪੀ ਐੱਸ ਬਿੱਲ 2004, ਜੋ ਕਿ ਭਾਜਪਾ ਨੇ 2004 ਵਿਚ ਪਾਸ ਕੀਤਾ ਸੀ,ਨੂੰ ਵੀ ਪੰਜਾਬ ਸਟੇਟ ਵਿਚੋਂ ਖਤਮ ਕਰਕੇ ਸੈਂਟਰ ਦੇ ਮੂੰਹ ਤੇ ਚਪੇੜ ਮਾਰਨੀ ਚਾਹੀਦੀ ਹੈ, ਨਾਲ਼ੇ ਇਹ ਬਿੱਲ ਪੰਜਾਬ ਸਰਕਾਰ ਆਪਣੀ ਮਰਜੀ ਨਾਲ ਰੱਦ ਕਰ ਸਕਦੀ ਹੈ।ਸਹੀ ਅਰਥਾਂ ਵਿਚ ਜਦੋਂ ਪੰਜਾਬ ਸਰਕਾਰ ਜੇਕਰ ਐਨ ਪੀ ਐੱਸ 2004 ਨੂੰ ਸਟੇਟ ਵਿਚੋਂ ਰੱਦ ਕਰਕੇ ਪੁਰਾਣੀ ਪੈਨਸਨ ਦੀ ਬਹਾਲੀ ਕਰਦੀ ਹੈ ਤਾਂ ਹੀ ਆਪਣੇ ਆਪ ਨੂੰ ਲੋਕ ਹਿਤੈਸ਼ੀ ਸਿੱਧ ਕਰ ਸਕਦੀ ਹੈ।ਕੋ ਕੰਨਵਨੀਰ ਕਰਮਜੀਤ ਸਿੰਘ,ਹਬਿੰਦਰ ਸਿੰਘ,ਹਰਦੀਪ ਦੀਪਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਹੁਣ ਦੇ ਬਜਟ ਸੈਸ਼ਨ ਵਿਚ ਐਨ ਪੀ ਐੱਸ ਦਾ ਭੋਗ ਪਾ ਕੇ ਪੁਰਾਣੀ ਪੈਨਸਨ ਬਹਾਲੀ ਕਰਕੇ ਪੰਜਾਬ ਦੇ ਦੋ ਲੱਖ ਕਰਮਚਾਰੀਆਂ ਦਾ ਵਿਸ਼ਵਾਸ਼ ਜਿੱਤਣਾ ਚਾਹੀਦਾ ਹੈ।ਇਸ ਮੌਕੇ ਜਸਬੀਰ ਬੋਦਲ,ਵਿਕਾਸ ਸ਼ਰਮਾ, ਬਲਦੇਵ ਟਾਂਡਾ,ਪ੍ਰਿੰਸ ਕੁਮਾਰ ਨੇ ਕਿਹਾ ਕਿ ਪੱਛਮੀ ਬੰਗਾਲ ਜੇਕਰ ਆਪਣੇ ਕਰਮਚਾਰੀਆਂ ਨੂੰ ਪੁਰਾਣੀ ਪੈਨਸਨ ਦੇ ਸਕਦਾ ਹੈ ਤਾਂ ਪੰਜਾਬ ਵਰਗਾ ਖੁਸ਼ਹਾਲ ਸੂਬਾ ਕਿਓ ਨਹੀਂ ਦੇ ਸਕਦਾ।ਸਤ ਪਰਕਾਸ਼ ਤੇ ਵਰਿੰਦਰ ਵਿਕੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ 18/3/2012 ਤਕ ਪੁਰਾਣੀ ਪੈਨਸਨ ਨੂੰ ਬਹਾਲ ਨਾ ਕੀਤਾ ਤਾਂ ਬਲਾਕ,ਜਿਲਾ ਤੇ ਸਟੇਟ ਲੈਵਲ ਤੇ ਇਹੋ ਜਿਹੇ ਤਿੱਖੇ ਐਕਸਨ ਕੀਤੇ ਜਾਣਗੇ ਜੋਂ ਕੈਪਟਨ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਣਗੇ।ਇਸ ਮੌਕੇ ਮਨਮੋਹਨ ਸਿੰਘ,ਪੰਕਜ ਮਿੱਡਾ,ਚਮਨ ਲਾਲ,ਰਮਨ ਚੌਧਰੀ,ਰਜਤ ਮਹਾਜਨ ,ਦਲਜੀਤ ਸਿੰਘ,ਜਸਵਿੰਦਰ ਸਿੰਘ, ਭੁਪਿੰਦਰ ਸਿੰਘ,ਸਤਪਾਲ ,ਪਰਮਜੀਤ ਸਿੰਘ, ਸਤਵਿੰਦਰ ਸਿੰਘ,ਗੁਰਵਿੰਦਰ ਸਿੰਘ,ਅਸ਼ੋਕ ਕੁਮਾਰ, ਜਸਵਿੰਦਰ ਪਾਲ ਸਿੰਘ, ਬਲਦੇਵ ਟਾਂਡਾ,ਗੁਰਮੁਖ ਬਾਲਾਲਾ,ਸੰਜੀਵ ਕੋਈ ਆਦਿ ਸਾਮਿਲ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply