ਜੀਓ ਦਫ਼ਤਰ ਦਸੂਹਾ ਮੂਹਰੇ ਕਿਸਾਨਾਂ ਦਾ ਧਰਨਾ 76 ਵੇਂ ਦਿਨ ਚ ਦਾਖਲ

ਗੜਦੀਵਾਲਾ 5 ਮਾਰਚ (ਚੌਧਰੀ ) : ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ  ਸਾਂਝੇ ਤੌਰ ਤੇ ਜੀਓ ਦਫ਼ਤਰ ਦਸੂਹਾ ਮੂਹਰੇ ਧਰਨਾ ਲਗਾਤਾਰ 76 ਵੇਂ ਦਿਨ ਚ ਦਾਖਲ ਹੋ ਗਿਆ ਹੈ। ਇਸ ਧਰਨੇ ਚ ਬੋਲਦਿਆਂ ਕਾਮਰੇਡ ਚਰਨਜੀਤ ਸਿੰਘ ਚਠਿਆਲ ਨੇ ਕਿਹਾ ਜਦੋਂ ਤੱਕ ਕਿਸਾਨੀ ਸਬੰਧੀ ਬਣੇ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਧਰਨਾ ਇਸੇ ਤਰਾਂ ਜਾਰੀ ਰਹੇਗਾ । ਉਨਾਂ ਕਿਹਾ ਕਿ ਸਰਕਾਰ ਕਿਸਾਨ ਸੰਘਰਸ਼ ਨੂੰ ਫੇਲ੍ਹ ਕਰਨ ਲਈ ਕਈ ਕੋਝੀਆਂ ਚਾਲਾਂ ਚੱਲ ਰਹੀ ਹੈ ਪਰ ਕਿਸਾਨਾਂ ਦੇ ਸੰਘਰਸ਼ ਅੱਗੇ ਸਰਕਾਰ ਦੀ ਹਰ ਚਾਲ ਕਿਸਾਨ ਸੰਘਰਸ਼ ਦਾ ਕੁਝ ਨਹੀਂ ਵਿਗਾੜ ਸਕਦੀ। ਉਨਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਲਾਭ ਪਹੁੰਚਾਉਣ ਲਈ ਕਿਸਾਨਾਂ ਦਾ ਘਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ। ਅੱਜ ਦੇ ਸੰਘਰਸ਼ ਵਿਚ ਚਰਨਜੀਤ ਸਿੰਘ ਚਠਿਆਲ ਸੁਖਦੇਵ ਸਿੰਘ ਸੱਗਡ਼ ਬਾਬਾ ਨਾਹਰ ਸਿੰਘ ਕੁੱਲੀਆਂ ਅਵਤਾਰ ਸਿੰਘ ਦਸੂਹਾ  ਸੁਖਵਿੰਦਰ ਸਿੰਘ ਉੱਚੀ ਬਸੀ ਸੁਖਰਾਜ ਸਿੰਘ ਕੁੱਲੀਆਂ ਹਰਪਾਲ ਸਿੰਘ ਸਾਹੂ ਦਾ ਪਿੰਡ ਸ਼ਾਮਲ ਹੋਏ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply