ਪਿੰਡ ਸਰਹਾਲਾ ਵਿਖੇ ਕੈਂਸਰ ਜਾਂਚ ਕੈਂਪ ‘ਚ 150 ਲੋਕਾਂ ਦੀ ਕੀਤੀ ਜਾਂਚ ਅਤੇ ਮੁਫ਼ਤ ਦਵਾਈਆਂ ਵੰਡੀਆਂ


ਗੜ੍ਹਦੀਵਾਲਾ 6 ਮਾਰਚ (ਚੌਧਰੀ) : ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਸ ਹਰਬੰਸ ਸਿੰਘ ਸਰਾਂ ਅਤੇ ਡਾਕਟਰ ਕੇਵਲ ਸਿੰਘ ਸਰਾ ਦੀ ਯਾਦ ਵਿੱਚ ਸਮੂਹ ਪਰਿਵਾਰ ਦੇ ਉਪਰਾਲੇ ਸਦਕਾ ਦੂਸਰਾ ਕੈਂਸਰ ਜਾਂਚ ਕੈਂਪ ਵੱਡਾ ਗੁਰਦੁਆਰਾ ਨਜ਼ਦੀਕ ਸਰਹਾਲਾ ਪਿੰਡ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਨੇ ਮਰਦਾਂ ਅਤੇ ਔਰਤਾਾਂ ਦੇ ਸਰੀਰ ਦੀ ਕੈਂਸਰ ਜਾਂਚ, ਔਰਤਾਂ ਦੇ ਛਾਤੀ ਦਾ ਕੈਂਸਰ ਦੀ ਜਾਂਚ, ਅਤੇ ਮਰਦਾਂ ਦੇ ਗਦੂਦਾਂ ਦੇ ਕੈਂਸਰ ਦੀ ਜਾਂਚ, ਮੂੰਹ ਦੇ ਕੈਂਸਰ ਦੀ ਜਾਂਚ, ਬਲੱਡ ਕੈਂਸਰ ਦੀ ਜਾਂਚ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਵੀ ਜਾਂਚ ਕੀਤੀ ਗਈ। ਇਸ ਮੌਕੇ ਵਾਇਣ ਕੈਂਸਰ ਕੇਅਰ ਹੋਮ ਦੇ ਸਟਾਫ ਮੈਂਬਰ ਜਸਪ੍ਰੀਤ ਕੌਰ, ਹਰਪ੍ਰੀਤ ਕੌਰ, ਰੀਤੂ ਬਾਲਾ, ਅਮਨਦੀਪ ਕੌਰ, ਕੋਮਲ ਦਲਜੀਤ ਕੌਰ ,ਰਾਜਵੀਰ ਕੌਰ, ਨੇ ਆਏ ਹੋਏ ਲੋਕਾਂ ਦੇ ਟੈਸਟ ਕੀਤੇ ਅਤੇ ਮੁਫ਼ਤ ਵਿੱਚ ਦਵਾਈਆਂ ਦਿੱਤੀਆਂ ਗਈਆਂ।

ਇਸ ਕੈਂਸਰ ਕੈਂਪ ਵਿੱਚ ਖਬਰ ਲਿਖੇ ਜਾਣ ਤੱਕ ਡੇਢ ਸੌ ਦੇ ਕਰੀਬ ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਸਨ ਅਤੇ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਸਨ।ਇਸ ਮੌਕੇ ਤੇ ਆਈ ਹੋਈ ਸੰਗਤ ਦੇ ਲਈ ਗੁਰੁ ਕਾ ਲੰਗਰ ਅਤੁੱਟ ਵਰਤਿਆ ਗਿਆ।ਇਸ ਮੌਕੇ ਤੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ, ਜਗਰੂਪ ਸਿੰਘ,ਬਲਰਾਜ ਸਿੰਘ,ਆਕਾਸ਼ਦੀਪ,ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਰਾਜਵੀਰ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਜਸਪਾਲ ਕੌਰ, ਹਰਬੰਸ ਕੌਰ ਅਤੇ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply