ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ’ਚ ਨਗਰ ਕੌਂਸਲ ਗੜਦੀਵਾਲਾ ਨਾਕਾਮ,ਪ੍ਰੇਸ਼ਾਨ ਮੁਹੱਲਾ ਨਿਵਾਸੀਆਂ ਨੇ ਪੇਸੈ ਇਕੱਠੇ ਕਰਕੇ ਗਲੀ ਦਾ ਕੰਮ ਕਰਵਾਇਆ


(ਕਰਵਾਏ ਜਾ ਰਹੇ ਕੰਮ ਦੌਰਾਨ ਹਾਜ਼ਰ ਮੁਹੱਲਾ ਵਾਸੀ)

ਗੜਦੀਵਾਲਾ,11 ਮਾਰਚ (ਚੌਧਰੀ ) : ਪ੍ਰਸ਼ਾਸਨ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਦਾਅਵੇ ਕਰਦਿਆਂ ਨਹੀਂ ਥੱਕਦਾ ਪਰੰਤੂ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਆਪ ਹੀ ਪੈਸੇ ਇਕੱਠੇ ਕਰਕੇ ਕਰਵਾਉਣਾ ਪੈ ਰਿਹਾ ਹੈ। ਬੇਸ਼ਕ ਨਗਰ ਕੌਂਸਲ ਗੜਦੀਵਾਲਾ ਵਲੋਂ ਸਵੱਛਤਾ ਮੁਹਿੰਮ ਚਲਾਈ ਗਈ ਹੈ ਪਰ ਸੱਚਾਈ ਬਿਲਕੁੱਲ ਉਲਟ ਹੈ। ਇਹੋ ਜਿਹਾ ਹੀ ਕੁਝ ਗੜਦੀਵਾਲਾ ਦੇ ਵਾਰਡ ਨੰਬਰ 11 ਦੇ ਸਾਹਮਣੇ ਖਾਲਸਾ ਗੜਦੀਵਾਲਾ ਵਿਖੇ। ਉਥੇ ਦੇ ਨਿਵਾਸੀਆਂ ਤਰਲੋਚਨ ਸਿੰਘ, ਮਲਕੀਤ ਸਿੰਘ, ਪਰਮਿੰਦਰ ਸਿੰਘ, ਸਤਨਾਮ ਸਿੰਘ, ਗੁਰਜੀਤ ਸਿੰਘ, ਗੁਰਦੀਪ ਸਿੰਘ, ਹਰਭਜਨ ਸਿੰਘ, ਅਵਤਾਰ ਸਿੰਘ, ਵਿਨੇ ਕੁਮਾਰ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਮੁੱਖ ਸਿੰਘ ਅਤੇ ਹੋਰ ਮੁਹੱਲਾ ਨਿਵਾਸੀਆਂ ਨੇ ਖੁਦ ਪੈਸੇ ਇਕੱਠੇ ਕਰਕੇ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਆਪ ਹੀ ਕੀਤਾ। ਇਸ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਇੱਥੇ ਤਕਰੀਬਨ ਪਿਛਲੇ 30 ਸਾਲਾਂ ਤੋੰ ਰਹਿ ਰਹੇ ਹਾਂ ਪਰ ਗੜਦੀਵਾਲਾ ਨਗਰ ਕੌਂਸਲ ਸਾਡੇ ਨਾਲ ਮਤਰੇਈ ਮਾਂ ਵਾਲਾ ਵਤੀਰਾ ਕਰ ਰਹੀ ਹੈ। ਉਨਾਂ ਦੱਸਿਆ ਕਿ ਸਾਡੀ ਗਲੀ ਵਿਚ ਨਾ ਤਾਂ ਲਾਈਟਾਂ ਦਾ ਸਹੀ ਤਰੀਕੇ ਨਾਲ ਪ੍ਰਬੰਧ ਹੈ ਤੇ ਨਾ ਹੀ ਪਾਣੀ ਦਾ ਕੋਈ ਨਿਕਾਸ ਹੈ । ਸਾਡੇ ਘਰਾਂ ਅੱਗੇ ਹੀ ਪਾਣੀ ਕਈ ਕਈ ਦਿਨ ਤੱਕ ਖੜਾ ਰਹਿੰਦਾ ਹੈ । ਕੋਈ ਵੀ ਸਫਾਈ ਕਰਮਚਾਰੀ ਵੀ ਸਹੀ ਤਰੀਕੇ ਨਾਲ ਆਪਣੀ ਜਿੰਮੇਵਾਰੀ ਨਹੀਂ ਨਿਭਾ ਰਿਹਾ।ਪਿਛਲੇ 30 ਸਾਲਾਂ ਵਿੱਚ ਕਈ ਐਮ ਸੀ ਬਦਲੇ ਪਰ ਸਾਡੇ ਮੁਹੱਲੇ ਦਾ ਹਾਲ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ।ਉਨਾਂ ਦੱਸਿਆ ਕਿ ਵਾਰ ਵਾਰ ਕਮੇਟੀ ਦੇ ਅਧਿਕਾਰੀਆਂ ਨੂੰ ਕਹਿਣ ਦੇ ਬਾਵਜੂਦ ਵੀ ਲਾਈਟਾਂ ਸਹੀ ਨਹੀਂ ਕੀਤੀਆਂ ਜਾਂਦੀਆਂ ਤੇ ਨਾ ਹੀ ਕੋਈ ਪਾਣੀ ਦਾ ਪਾਣੀ ਦੇ ਨਿਕਾਸ ਦਾ ਸਹੀ ਪ੍ਰਬੰਧ ਹੋ ਰਿਹਾ ਹੈ । ਵਾਰ ਵਾਰ ਸਾਨੂੰ ਘਰਾਂ ਦੇ ਵਿੱਚ ਆ ਕੇ ਇਹ ਤਾਂ ਜ਼ਰੂਰ ਸਮਝਾਇਆ ਜਾਂਦਾ ਹੈ ਕਿ ਸਵੱਛ ਭਾਰਤ ਅਭਿਆਨ ਦੇ ਤਹਿਤ ਅਸੀਂ ਘਰਾਂ ਦੇ ਵਿੱਚ ਸਫਾਈ ਰੱਖਣੀ ਹੈ । ਪਾਣੀ ਖੜਾ ਹੋਣ ਨਹੀਂ ਦੇਣਾ ਪਰ ਜੇਕਰ ਕਮੇਟੀ ਸਾਡੀ ਸਾਰ ਹੀ ਨਹੀਂ ਲਵੇਗੀ ਤੇ ਇਹ ਕਿਵੇਂ ਸੰਭਵ ਹੋ ਸਕਦਾ ਹੈ । ਉਨਾਂ ਦੱਸਿਆ ਕਿ ਕੁਝ ਦਿਨ ਪਹਿਲੇ ਸਵੱਛ ਭਾਰਤ ਅਭਿਆਨ ਦੀ ਇੰਚਾਰਜ ਮੈਡਮ ਤਿ੍ਪਤਾ ਦੇਵੀ ਵੀ ਆਏ ਸਨ ਉਨਾਂ ਨੇ ਵੀ ਕੋਈ ਸਾਡੇ ਨਾਲ ਕਾਪਰੇਟ ਨਹੀਂ ਕੀਤਾ। ਸਫਾਈ ਕਰਮਚਾਰੀਆਂ ਨਾਲ ਵੀ ਫੋਨ ’ਤੇ ਗੱਲ ਕੀਤੀ ਤਾਂ ਉਨਾਂ ਇਹੀ ਜਵਾਬ ਦਿੱਤਾ ਕਿ ਤੁਸੀਂ ਇਹ ਸਭ ਆਪ ਹੀ ਕਰ ਲਵੋ ਸਾਡੇ ਕੋਲ ਟਾਈਮ ਨਹੀਂ ਹੈ ਤਾਂ ਇਨਾਂ ਚੀਜ਼ਾਂ ਤੋਂ ਪਰੇਸ਼ਾਨ ਹੋ ਕੇ ਮੁਹੱਲਾ ਨਿਵਾਸੀਆਂ ਨੇ ਇਹ ਫੈਸਲਾ ਲਿਆ ਕਿ ਅਸੀਂ ਖ਼ੁਦ ਹੀ ਹਰ ਘਰ ਵਿੱਚੋਂ ਪੈਸੇ ਇਕੱਠੇ ਕਰਕੇ ਆਪਣੇ ਸਾਰੇ ਕੰਮ ਕਰਵਾ ਲਵਾਂਗੇ ਅੱਜ ਉਨਾਂ ਨੇ ਪਿਛਲੇ ਕਾਫੀ ਸਮੇਂ ਤੋਂ ਖਰਾਬ ਬਣੇ ਹੋਏ ਨਾਲੇ ਤੇ ਪੈਸੇ ਇਕੱਠੇ ਕਰਕੇ ਪਾਈਪ ਪੁਆਇਆ।

ਮੈਡਮ ਤਿ੍ਪਤਾ ਦੇਵੀ ਅਤੇ ਕਾਰਜਕਾਰੀ ਅਫਸਰ ਨੇ ਫੋਨ ਚੁੱਕਣਾ ਜਰੂਰੀ ਨਹੀਂ ਸਮਝਦੇ

ਇਸ ਸੰਬੰਧ ਦੇ ਵਿਚ ਜਦੋਂ ਮੈਡਮ ਤਿ੍ਪਤਾ ਦੇਵੀ ਅਤੇ ਨਗਰ ਕੌਂਸਲ ਦੇ ਕਾਰਜਕਾਰੀ ਅਫਸਰ ਕਮਲਜਿੰਦਰ ਸਿੰਘ ਨਾਲ ਗਲਬਾਤ ਕਰਨ ਲਈ ਫੋਨ ਕੀਤਾ ਗਿਆ ਤਾਂ ਉਨਾਂ ਫੋਨ ਹੀ ਚੁੱਕਣਾ ਜਰੂਰੀ ਨਹੀਂ ਸਮਝਿਆ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply