ਸੁੰਦਰ ਸ਼ਾਮ ਅਰੋੜਾ ਵਲੋਂ ਮੁੱਖ ਸੜਕਾਂ ਦੀ ਰੀ-ਕਾਰਪੇਟਿੰਗ ਦੇ ਕੰਮ ਦੀ ਸ਼ੁਰੂਆਤ

ਸੁੰਦਰ ਸ਼ਾਮ ਅਰੋੜਾ ਵਲੋਂ ਸ਼ਹਿਰ ਦੀਆਂ 2 ਮੁੱਖ ਸੜਕਾਂ ਦੀ ਰੀ-ਕਾਰਪੇਟਿੰਗ ਦੇ ਕੰਮ ਦੀ ਸ਼ੁਰੂਆਤ

ਪ੍ਰਭਾਤ ਚੌਂਕ ਤੋਂ ਘੰਟਾ ਘਰ ਚੌਂਕ ਵੱਲ ਜਾਂਦੀ ਸੜਕ ਦੀ 78 ਲੱਖ ਰੁਪਏ ਅਤੇ ਘੰਟਾ ਘਰ ਚੌਂਕ ਤੋਂ ਸੈਸ਼ਨ ਚੌਂਕ ਤੱਕ ਸੜਕ ਦੀ 22 ਲੱਖ ਰੁਪਏ ਨਾਲ ਬਦਲੇਗੀ ਨੁਹਾਰ

ਪੰਜਾਬ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਤਹਿਤ ਬੁਨਿਆਦੀ ਢਾਂਚੇ ਨੂੰ ਮਿਲੇਗੀ ਨਵੀਂ ਮਜ਼ਬੂਤੀ


ਹੁਸ਼ਿਆਰਪੁਰ, 13 ਮਾਰਚ (ਆਦੇਸ਼ )
ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਤਹਿਤ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ 1 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ 2 ਮੁੱਖ ਸੜਕਾਂ ਦੀ ਰੀਕਾਰਪੇਟਿੰਗ ਦੇ ਕੰਮ ਦੀ ਸ਼ੁਰੂਆਤ ਕਰਵਾਈ।

ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਪ੍ਰਭਾਤ ਚੌਂਕ ਤੋਂ  ਸਿਵਲ ਹਸਪਤਾਲ ਦੇ ਸਾਹਮਣੇ ਤੋਂ  ਘੰਟਾ ਘਰ ਚੌਂਕ ਵੱਲ ਜਾਂਦੀ ਸੜਕ ਦੀ ਰੀ-ਕਾਰਪੇਟਿੰਗ ਦਾ ਕੰਮ ਸ਼ੁਰੂ ਕਰਵਾਉਂਦਿਆਂ ਦੱਸਿਆ ਕਿ ਇਹ ਕੰਮ ਆਉਂਦੇ 4 ਦਿਨਾਂ ਵਿਚ ਮੁਕੰਮਲ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਘੰਟਾ ਘਰ ਚੌਂਕ ਤੋਂ ਸੈਸ਼ਨ ਚੌਂਕ ਤੱਕ ਸੜਕ ਦੀ ਰੀ-ਕਾਰਪੇਟਿੰਗ ਵੀ 3 ਦਿਨਾਂ ਦੇ ਅੰਦਰ ਮੁਕੰਮਲ ਹੋ ਜਾਵੇਗੀ । ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਹ ਦੋਵੇਂ ਸੜਕਾਂ ਦਾ ਕੰਮ ਕ੍ਰਮਵਾਰ 78 ਲੱਖ ਰੁਪਏ ਅਤੇ 22 ਲੱਖ ਰੁਪਏ ਦੀ ਲਾਗਤ ਨਾਲ ਨੇਪਰੇ ਚਾੜਿਆ ਜਾਵੇਗਾ। ਇਸ ਮੌਕੇ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਤਹਿਤ ਲੋਕਾਂ ਦੀ ਸਹੂਲਤ ਲਈ ਸ਼ਹਿਰ ਅੰਦਰ ਲੋੜੀਂਦੇ ਵਿਕਾਸ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਜਿਸ ਤਹਿਤ ਹੁਸ਼ਿਆਰਪੁਰ ਦੇ ਅੰਦਰੂਨੀ ਇਲਾਕਿਆਂ ਵਿਚ ਵੀ ਬੁਨਿਆਦੀ ਢਾਂਚੇ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਵਿਖੇ ਕਈ ਅਹਿਮ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਲਈ ਵਧ ਤੋਂ ਵੱਧ ਸਹੂਲ਼ਤਾਂ ਨੂੰ ਯਕੀਨੀ ਬਣਾਈਆਂ ਜਾ ਸਕਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਸਰਵਣ ਸਿੰਘ, ਜਿਲ੍ਹਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਡਾ. ਕੁਲਦੀਪ ਨੰਦਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਕੌਂਸਲਰਾਂ ਵਿਚ ਸੁਰਿੰਦਰ ਕੁਮਾਰ ਛਿੰਦਾ, ਪ੍ਰਵੀਨ ਸੈਣੀ, ਰਣਜੀਤ ਚੌਧਰੀ, ਬਲਵਿੰਧਰ ਕੁਮਾਰ ਬਿੰਦੀ, ਰਜਨੀ ਡਡਵਾਲ, ਪ੍ਰਦੀਪ ਬਿੱਟੂ, ਕਮਲ ਕਟਾਰੀਆ, ਐਡਵੋਕੇਟ ਲਵਕੇਸ਼ ਓਹਰੀ, ਅਸ਼ੋਕ ਮਹਿਰਾ, ਮੀਨਾ ਸ਼ਰਮਾ, ਅਮਰੀਕ ਚੌਹਾਨ, ਜਸਵੰਤ ਰਾਏ ਕਾਲਾ, ਮਨਮੀਤ ਕੌਰ, ਐਡਵੋਕੇਟ ਪਵਿਤਰਦੀਪ ਸਿੰਘ, ਬਲਵਿੰਦਰ ਕੌਰ, ਹਰਵਿੰਦਰ ਸਿੰਘ, ਜਸਵਿੰਦਰ ਪਾਲ, ਵਿਕਾਸ ਗਿੱਲ, ਵਿਜੇ ਅਗਰਵਾਲ, ਮੋਨਿਕਾ ਵਰਮਾ, ਅਨਮੋਲ ਜੈਨ, ਦ੍ਰਿਪਨ ਸੈਣੀ, ਆਸ਼ਾ ਦੱਤਾ, ਮੁਕੇਸ਼ ਮੱਲ, ਨਵਾਬ ਹੁਸੈਨ, ਸੁਨੀਤਾ ਦੇਵੀ, ਗੁਰਮੀਤ ਚੰਦ ਵੀ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ ਮੁਕੇਸ਼ ਡਾਬਰ, ਸੁਰੇਸ਼ ਕੁਮਾਰ, ਕੁਲਵਿੰਦਰ ਸਿੰਘ ਹੁੰਦਲ, ਜਗੀਰ ਸਿੰਘ, ਨਵੀਨ ਕੁਮਾਰ, ਹਰਪਾਲ ਸਿੰਘ, ਪਰਮਜੀਤ ਸਿੰਘ, ਸੁਰਿੰਦਰ, ਮਨਜੀਤ ਸਿੰਘ, ਅਨਿਲ ਕੁਮਾਰ, ਬਲਵੀਰ ਸਿੰਘ, ਮੀਨਾਕਸ਼ੀ ਸ਼ਾਰਦਾ, ਮਲਕੀਅਤ ਸਿੰਘ ਮਰਵਾਹਾ, ਵਨੀਤਾ ਸ਼ਰਮਾ ਆਦਿ ਵੀ ਹਾਜ਼ਰ ਸਨ।

Advertisements

—————-

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply