LETEST…ਤਿੰਨ ਰੋਜਾ 15 ਵੇਂ ਅੰਬਾਲਾ ਜੱਟਾਂ ਖੇਡ ਮੇਲੇ ਵਿੱਚ ਬਾਸਕਟਬਾਲ ਦੇ ਓਪਨ ਅਤੇ ਅੰਡਰ 19 ਵਰਗ ਮੁਕਾਬਲੇ ‘ਚ ਟਾਂਡਾ ਰਿਹਾ ਜੇਤੂ

ਅਜਿਹੇ ਪੇਂਡੂ ਖੇਡ ਮੇਲੇ ਨੌਜਵਾਨਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ : ਲਖਵਿੰਦਰ ਲੱਖੀ, ਫਕੀਰ ਸਿੰਘ ਸਹੋਤਾ

ਗੜ੍ਹਦੀਵਾਲਾ 14 ਮਾਰਚ(ਚੌਧਰੀ) : ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ ਅੰਬਾਲਾ ਜੱਟਾਂ ਵਲੋਂ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਯਾਦ ਨੂੰ ਸਮਰਪਿਤ 15 ਵਾਂ ਖੇਡ ਮੇਲੇ ਦੇ ਤੀਜੇ ਤੇ ਅੰਤਿਮ ਦਿਨ ਬਾਸਕਟਬਾਲ ਖੇਡ ਮੁਕਾਬਲੇ ਕਰਵਾਏ ਗਏ।ਜਿਸ ਵਿਚ ਓਪਨ ਵਰਗ ਵਿਚ 6 ਅਤੇ ਅੰਡਰ 19 ਵਰਗ ਵਿਚ ਜਿਲਾ ਹੁਸ਼ਿਆਰਪੁਰ ਦੀਆਂ 6 ਟੀਮਾਂ ਨੇ ਭਾਗ ਲਿਆ। ਓਪਨ ਵਰਗ ਖੇਡ ਮੁਕਾਬਲੇ ਦਾ ਫਾਈਨਲ ਮੈਚ ਟਾਂਡਾ ਕਲੱਬ ਅਤੇ ਦਸੂਹਾ ਕਲੱਬ ਦਰਮਿਆਨ ਖੇਡਿਆ ਗਿਆ।

(ਫਾਇਨਲ ਮੈਚ ਉਪਰੰਤ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇੇ ਸਤਿ ਲਖਵਿੰਦਰ ਸਿੰਘ ਲੱਖੀ ਗਿਲਜੀਆਂ, ਫਕੀਰ ਸਿੰਘ ਸਹੋਤਾ ਅਤੇ ਹੋਰ)

ਜਿਸ ਵਿਚ ਟਾਂਡਾ ਕਲੱਬ ਜੇਤੂ ਰਿਹਾ,ਜਿਸਨੂੰ 21 ਹਜਾਰ ਰੁਪਏ ਅਤੇ ਟ੍ਰਾਫੀ ਤੇ ਦਸੂਹਾ ਕਲੱਬ ਦੂਜੇ ਸਥਾਨ ਤੇ ਰਿਹਾ ਜਿਸਨੂੰ 11ਹਜਾਰ ਰੁਪਏ ਅਤੇ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅੰਡਰ 19 ਵਰਗ ਖੇਡ ਮੁਕਾਬਲਾ ਟਾਂਡਾ ਦੀ ਟੀਮ ਅਤੇ ਗ੍ਰਿਫਨਸ ਕਲੱਬ ਗੜਦੀਵਾਲਾ ਦੀ ਟੀਮ ਦਰਮਿਆਨ ਖੇਡਿਆ ਗਿਆ।ਜਿਸ ਵਿਚ ਟਾਂਡਾ ਦੀ ਟੀਮ ਜੇਤੂ ਰਹੀ ਜਿਸਨੂੰ 11 ਹਜਾਰ ਅਤੇ ਟਰਾਫੀ ਅਤੇ ਗ੍ਰਿਫਨਸ ਕਲੱਬ ਦੀ ਟੀਮ ਦੂਜੇ ਸਥਾਨ ਤੇ ਰਹੀ ਜਿਸਨੂੰ 7 ਹਜਾਰ ਰੁਪਏ ਅਤੇ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਖੇਡ ਮੇਲੇ ਦੇ ਅੰਤਿਮ ਦਿਨ ਅਕਾਲੀ ਦਲ ਦੇ ਸੀਨੀਅਰ ਆਗੂ,ਪੀਸੀਏ ਮੈਂਬਰ ਅਤੇ ਸਾਬਕਾ ਕਮਿਸ਼ਨਰ ਲਖਵਿੰਦਰ ਸਿੰਘ ਲੱਖੀ ਗਿਲਜੀਆਂ,ਮੈਨੇਜਰ ਫਕੀਰ ਸਿੰਘ ਸਹੋਤਾ,ਤਰਸੇਮ ਸਿੰਘ ਸਿੰਘ ਧੁੱਗਾ,ਅੰਤਰ-ਰਾਸ਼ਟਰੀ ਬਾਸਕਟਬਾਲ  ਕੋਚ ਹਰਜਾਪ ਸਿੰਘ ਅੰਬਾਲਾ ਜੱਟਾਂ ਮੁੱਖ ਮਹਿਮਾਨ ਵਜੋਂ ਹਾਜਰ ਹੋਏ।

(ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਦੇ ਹੋਏ ਸਰਦਾਰ ਲਖਵਿੰਦਰ ਸਿੰਘ ਲੱਖੀ, ਮੈਨੇਜਰ ਫਕੀਰ ਸਿੰਘ ਸਹੋਤਾ ਅਤੇ ਹੋਰ)

ਇਸ ਮੌਕੇ ਉਪਰੋਕਤ ਮੁੱਖ ਮਹਿਮਾਨ ਨੇ ਸੰਯੁਕਤ ਰੂਪ ਵਿੱਚ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ।  ਇਸ ਮੌਕੇ ਇਨਾਮ ਤਕਸੀਮ ਕਰਦਿਆਂ ਮੁੱਖ ਮਹਿਮਾਨ ਨੇ ਸੰਯੁਕਤ ਤੌਰ ਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਪੇਂਡੂ ਖੇਡ ਮੇਲੇ ਨੌਜਵਾਨਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿ ਖੇਡਾ ਸਾਡੇ ਸ਼ਰੀਰ ‘ਚ ਸ਼ਰੀਰਕ ਅਤੇ ਮਾਨਸਿਕ ਵਿਕਾਸ ਕਰਦੀਆਂ ਹਨ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਤਰਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਤੇ ਸਪੋਰਟਸ ਕਲੱਬ ਦੇ ਪ੍ਰਧਾਨ ਸੁਖਪਾਲ ਸਿੰਘ, ਸਰਪ੍ਰਸਤ ਡਾਕਟਰ ਗੁਰਦੇਵ ਸਿੰਘ,ਹਰਮਿੰਦਰ ਸਿੰਘਢੱਟ,ਸਰਪੰਚ ਢੋਲੋਵਾਲ ਗੁਰਸ਼ਮਿੰਦਰ ਸਿੰਘ ਰੰਮੀ,ਸਿਮਰਨਜੀਤ ਸਿੰਘ ਅਟਵਾਲ, ਅਮਨਦੀਪ ਸਿੰਘ,ਕੁਲਦੀਪ ਸਿੰਘ ਗੋਗਾ,ਮਲਕੀਤ ਸਿੰਘ,ਅਮਰਵੀਰ ਸਿੰਘ,ਜਸਵਿੰਦਰ ਸਿੰਘ ਧੁੱਗਾ ,ਰਾਜੀਵ ਕੁਮਾਰ,ਮਨਜੀਤ ਸਿੰਘ, ਗੁਰਨਾਮ ਸਿੰਘ,ਹਰਜੀਤ ਸਿੰਘ,ਮਾਸਟਰ ਗੁਰਦੇਵ ਸਿੰਘ,ਪਰਦੀਪ ਸਿੰਘ,ਰਜਿੰੰਦਰ ਸਿੰਘ,ਕਮਲਪ੍ਰੀਤ ਸਿੰਘ ਭਾਣਾ,ਕਿਸਾਨ ਕਮੇਟੀ ਗੜਦੀਵਾਲਾ ਦੇ ਮੈਂਬਰ ਜੁਝਾਰ ਸਿੰਘ ਪ੍ਰਧਾਨ, ਅਮਰਜੀਤ ਸਿੰਘ ਧੁੱਗਾ,ਮਨਿੰਦਰ ਸਿੰਘ ਢੱਟ,ਹੈਪੀ,ਜਗਦੀਪ ਸਿੰਘ, ਅਤੇ ਮਨਿੰਦਰ ਸਿੰਘ ਲੈਬ ਟੈਕਨੀਸ਼ੀਅਨ ਸਮੇਤ ਭਾਰੀ ਗਿਣਤੀ ਵਿੱਚ ਖਿਡਾਰੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ। 
 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply