ਹੁਸ਼ਿਆਰਪੁਰ (SAINI, JULKA, SUKHWINDER)
ਪੰਜਾਬ ਰੋਡਵੇਜ/ਪੰਨਬੱਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਸੱਦੇ ਤੇ ਵਰਕਰਾਂ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ ਹੁਸ਼ਿਆਰਪੁਰ ਡੀਪੂ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ। ਇਹ ਹੜਤਾਲ 2 ਜੁਲਾਈ ਤੋਂ ਲੈ ਕੇ 4 ਜੁਲਾਈ ਸ਼ਾਮ ਤੱਕ ਜਾਰੀ ਰਹੇਗੀ। ਇਸ ਮੌਕੇ ਯੂਨੀਅਨ ਦੇ ਆਗੂ ਅਜੀਤ ਸਿੰਘ ਡੀਪੂ ਪ੍ਰਧਾਨ, ਨਰਿੰਦਰ ਸਿੰਘ ਨਿੰਦੀ ਜਨਰਲ ਸਕੱਤਰ, ਬਲਜੀਤ ਸਿੰਘ ਮੈਂਬਰ ਸੈਂਟਰ ਬਾਡੀ, ਲੱਖਵਿੰਦਰ ਸਿੰਘ ਲੱਖਾ, ਸੀਟੂ ਦੇ ਜਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਰਾਜਪੁਰ ਭਾਈਆਂ, ਜਨਰਲ ਸਕੱਤਰ ਮਹਿੰਦਰ ਕੁਮਾਰ ਬੱਢੋਆਣਾ, ਖੇਤ ਮਜਦੂਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਗੁਰਮੇਸ਼ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਠੇਕਾ ਮਜਦੂਰ ਪ੍ਰਣਾਲੀ ਅਤੇ ਆਉਂਟ ਸੋਰਸਿੰਗ ਰਾਹੀਂ ਠੇਕੇਦਾਰਾਂ, ਭ੍ਰਿਸ਼ਟ ਅਫਸਰਾਂ ਅਤੇ ਨੌਕਰਸ਼ਾਹੀ ਵਲੋਂ ਸਰਕਾਰੀ ਖਜਾਨੇ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ।
ਠੇਕੇਦਾਰੀ ਸਿਸਟਮ ਲਗਾਤਾਰ ਵੱਧ ਰਿਹਾ ਹੈ, ਜਿਸ ਕਰਕੇ ਵਰਕਰਾਂ ਦੀ ਲੁੱਟ ਦਿਨੋਦਿਨ ਤਿੱਖੀ ਹੋ ਰਹੀ ਹੈ ਅਤੇ ਕਿਰਤ ਕਾਨੂੰਨਾਂ ਦੀਆ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਮਜਦੂਰਾਂ, ਮੁਲਾਜ਼ਮਾਂ ਦੇ ਵਿਰੋਧ ਵਿੱਚ ਹਨ। ਮਨਬੱਸ ਦੇ ਕਾਮਿਆ ਨੂੰ ਪੱਕੇ ਮੁਲਾਜ਼ਮਾਂ ਦੇ ਬਰਾਬਰ ਨਾ ਤਾਂ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੇ ਬਰਾਬਰ ਕੋਈ ਸਹੂਲਤ ਦਿੱਤੀ ਜਾ ਰਹੀ ਹੈ। ਯੂਨੀਅਨ ਅਤੇ ਪਨਬੱਸ ਦੇ ਕਾਮੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਪਰ ਸਰਕਾਰ ਦੇ ਕੰਨਾਂ ਤੇ ਜੰੂ ਤੱਕ ਵੀ ਨਹੀ ਸਰਕ ਰਹੀ। ਆਗੂਆਂ ਨੇ ਪੁਰਜੋਰ ਮੰਗ ਕੀਤੀ ਕਿ ਪਨਬੱਸ ਦੇ ਕਾਮਿਆ ਨੂੰ ਪੱਕਾ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦਿੱਤੀ ਜਾਵੇ, ਠੇਕੇਦਾਰ ਵਲੋਂ ਲਾਈਆਂ ਸ਼ਰਤਾਂ ਨੂੰ ਤੁਰੰਤ ਖਤਮ ਕੀਤਾ ਜਾਵੇ, ਜਿੰਨ੍ਹਾਂ ਵਰਕਰਾਂ ਦੀਆਂ ਰਿਪੋਰਟਾਂ ਹੋਈਆਂ ਹਨ ਉਨ੍ਹਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ।ਕਰਜਾ ਮੁਕਤ ਗੱਡੀਆਂ ਨੂੰ ਸਮੇਤ ਵਰਕਰ ਪੰਜਾਬ ਰੋਡਵੇਜ ਵਿੱਚ ਸ਼ਾਮਲ ਕੀਤਾ ਜਾਵੇ। ਅੱਜ ਵਿਭਾਗ ਦੇ ਭ੍ਰਿਸ਼ਟ ਅਫਸਰਾਂ ਦੇ ਪੁਤਲੇ ਫੂਕੇ ਗਏ ਅਤੇ ਸ਼ਹਿਰ ਅੰਦਰ ਨਾਅਰੇ ਮਾਰਦੇ ਹੋਏ ਮਾਰਚ ਵੀ ਕੀਤਾ ਗਿਆ। 2 ਘੰਟੇ ਬੱਸ ਅੱਡਾ ਵੀ ਜਾਮ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਉਪਰੋਕਤ ਆਗੂਆਂ ਤੋਂ ਇਲਾਵਾ ਦਲਜੀਤ ਸਿੰਘ, ਸੁੱਖਦੇਵ ਸਿੰਘ, ਪਰਮਿੰਦਰ ਸਿੰਘ, ਕਰਨ ਇੰਦਰ ਸਿੰਘ, ਸਚਿਨ ਕੁਮਾਰ, ਬੱਬੂ, ਧੰਨਪੱਤ ਅਾਿਦ ਨੇ ਵੀ ਸੰਬੋਧਨ ਕੀਤਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp