ਰੂਸੀ ਮੈਗਜ਼ੀਨ ਸੋਵੀਅਤ ਦੇਸ਼ ਦੇ ਐਡੀਟਰ ਰਹੇ ਪ੍ਰੋ. ਇੰਦਰ ਸਿੰਘ ਦਾ ਦੇਹਾਂਤ

ਰੂਸੀ ਮੈਗਜ਼ੀਨ ਸੋਵੀਅਤ ਦੇਸ ਦੇ ਐਡੀਟਰ ਰਹੇ ਪ੍ਰੋ. ਇੰਦਰ ਸਿੰਘ ਦਾ ਦੇਹਾਂਤ

ਚੰਡੀਗੜ੍ਹ :  ਪ੍ਰੋ. ਇੰਦੇ (ਪੂਰਾ ਨਾਂ ਪ੍ਰੋ. ਇੰਦਰ ਸਿੰਘ) ਲੰਮਾਂ ਸਮਾਂ ਬਿਮਾਰੀ ਨਾਲ ਲੜ੍ਹਨ ਉਪਰੰਤ  ਸਦੀਵੀ ਵਿਛੋੜਾ ਦੇ ਗਿਆ। ਡਾਕਟਰ ਮੀਕਾ ਸਿੰਘ ਉਸਦੀ ਬੇਟੀ ਹੈ।ਪ੍ਰੋ. ਇੰਦੇ ਨੇ ਪੰਜਾਬੀ ਅਤੇ ਅੰਗਰੇਜ਼ੀ ਦੀ ਪੋਸਟ-ਗਰੈਜੂਏਸ਼ਨ ਕੀਤੀ ਸੀ। ਉਹ ਮਾਲਵਾ ਕਾਲਜ ਬੌਂਦਲੀ-ਸਮਰਾਲਾ ਵਿਖੇ ਅੰਗਰੇਜ਼ੀ ਦੇ ਅਧਿਆਪਕ ਵਜੋਂ, ਲੰਮਾ ਸਮਾਂ ਸੇਵਾ ਨਿਭਾਉਂਦੇ ਰਹੇ ਹਨ।

ਉਮਰ ਦੇ ਅਖੀਰਲੇ ਵਰ੍ਹਿਆਂ ਵਿਚ ਓਹ ਰੂਸੀ ਮੈਗਜ਼ੀਨ ਸੋਵੀਅਤ ਦੇਸ ਦੇ ਐਡੀਟਰ ਵੀ ਰਹੇ। ਉਹ ਆਲੋਚਕ, ਕਵੀ, ਬਾਲ ਸਾਹਿਤਕਾਰ ਅਤੇ ਕੁਸ਼ਲ / ਪ੍ਰੋੜ ਅਨੁਵਾਦਕ ਸੀ। ਉਹ ਚੁੱਪ-ਚਪੀਤਾ ਸਾਹਿਤਕ ਕਾਮਾ ਸੀ ਜੋ ਤਕਰੀਬਨ ਅਣਗੌਲਿਆ ਹੀ ਰਿਹਾ। ਉਸ ਨੂੰ, ਉਸਦੀ ਘਾਲਣਾ ਦੇ ਅਨੁਕੂਲ ਮਾਣ-ਸਨਮਾਨ ਵੀ ਨਾ ਮਿਿਲਆ। ਉਸ ਵੱਲੋਂ ਦੋ ਮੌਲਿਕ ਕਾਵਿ ਸੰਗ੍ਰਹਿ: ‘ਮਨ ਦਾ ਵਾਸੀ’ (2004) ਅਤੇ ‘ਦਸ ਬਾਗਾਂ ਦਾ ਤੋਤਾ’ (2012); ਚਾਰ ਬਾਲ ਕਾਵਿ ਸੰਗ੍ਰਹਿ: ‘ਅਸੀਂ ਉਡਾਂਗੇ’ (2011), ‘ਸਾਡੀ ਗੱਲ ਸੁਣੋ’ (2011), ‘ਮਾਏ ਨੀ ਮਾਏ’ (2012), ‘ਮੇਰੀ ਪਿੱਠ ’ਤੇ ਬਸਤਾ ਉੱਗਿਆ ਏ’ ਅਤੇ ਹਾਸ-ਰਸ ਕਵਿ ਸੰਗ੍ਰਹਿ: ‘ਹੁਣ ਹੱਸਣ ਦੀ ਵਾਰੀ ਏ’ (2011) ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਏ ਗਏ। ਉਸਦਾ ਸਭ ਤੋਂ ਵੱਧ ਮਹੱਤਵਪੂਰਨ ਕਾਰਜ ਯੂਰਪੀਅਨ, ਚੀਨੀ ਅਤੇ ਜਪਾਨੀ ਕਵਿਤਾ ਦੇ ਪੰਜਾਬੀ ਅਨੁਵਾਦ ਦਾ ਹੈ।

Advertisements

ਨਿਰਸੰਦੇਹ ਕਵਿਤਾ ਦੇ ਅਨੁਵਾਦ ਦੇ ਖੇਤਰ ਵਿਚ ਉਸਦਾ ਕੋਈ ਸਾਨੀ ਨਹੀਂ ਰਿਹਾ। ਪ੍ਰੋ. ਇੰਦੇ ਵਲੋਂ ਵਿਸ਼ਵ ਭਰ ਦੇ ਕਾਵਿ ਸਾਹਿਤ ਦਾ ਪੰਜਾਬੀ ਵਿਚ ਅਨੁਵਾਦ ਏਨਾਂ ਸਹਿਜ, ਸੁਹਜਾਤਮਕ ਅਤੇ ਭਾਵਾਤਮਕ ਹੈ ਕਿ ਅਨੁਵਾਦਿਤ ਸਾਹਿਤ ਮੌਲਿਕ ਪ੍ਰਤੀਤ ਹੁੰਦਾ ਹੈ। ਉਸਦੇ ਅਨੁਵਾਦ ਕਾਰਜ ਵਿਚ: ਯੂਰਪ ਦੀ ਕਵਿਤਾ (ਪੰਜਾਬੀ ਅਕਾਦਮੀ ਦਿੱਲੀ-2013), ਚੀਨ ਦੀ ਮੁੱਢਲੀ ਕਵਿਤਾ (ਪੰਜਾਬੀ ਅਕਾਦਮੀ ਦਿੱਲੀ-2013), ਸੀਤ ਪਰਬਤ: ਹੈਨਸ਼ੈਨ ਦੀ ਕਵਿਤਾ (2013), ਚੀਨ ਦੀ ਕਵਿਤਾ ਦੇ ਪੰਜ ਪੁਰਾਣੇ ਪੰਨੇ (2014), ਜਾਪਾਨ ਦੀ ਆਦਿ ਕਵਿਤਾ (ਪੰਜਾਬੀ ਅਕਾਦਮੀ ਦਿੱਲੀ-2015) ਅਤੇ ਗੱਲ ਜਾਰੀ ਰੱਖੋ: ਫ਼ਰਨਾਂਦ ਪੈਸੋਆ ਦੀ ਕਵਿਤਾ (2015) ਆਦਿ ਹਨ।

Advertisements

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ-ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ-ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪ੍ਰੋ. ਇੰਦੇ (ਪੂਰਾ ਨਾਮ ਪ੍ਰੋ. ਇੰਦਰ ਸਿੰਘ) ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕੇਂਦਰੀ ਸਭਾ ਦੀ ਸਮੁੱਚੀ ਕਾਰਜਕਾਰਨੀ ਪ੍ਰੋ. ਇੰਦੇ ਦੇ ਪਰਿਵਾਰਾਂ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਪ੍ਰਗਟ ਕਰਦੀ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply