ਵੱਡੀ ਖ਼ਬਰ : ਭਾਰਤ ਵਿੱਚ ਚੱਲ ਰਹੇ ਤਾਜ਼ਾ ਕਿਸਾਨੀ ਸੰਘਰਸ਼ ਦੇ ਨਤੀਜਿਆਂ ਤੋਂ ਅਮਰੀਕਾ ਸਰਕਾਰ ਅਲਰਟ

ਵਾਸ਼ਿੰਗਟਨ: ਅਮਰੀਕੀ ਕਾਂਗਰਸ ਦੇ ਨਿਰਪੱਖ ਤੇ ਖ਼ੁਦਮੁਖ਼ਤਿਆਰ ਖੋਜ ਅਦਾਰੇ ਨੇ ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਨਤੀਜਿਆਂ ਤੋਂ ਅਮਰੀਕੀ ਸਰਕਾਰ ਨੂੰ ਅਲਰਟ  ਕੀਤਾ ਹੈ। ਰਿਪੋਰਟ ਵਿੱਚ ਰਾਸ਼ਟਰਪਤੀ ਜੋ ਬਾਈਡਨ ਦੀ ਸਰਕਾਰ ਨੂੰ ਸੁਚੇਤ ਕੀਤਾ ਗਿਆ ਹੈ ਕਿ ਮੌਜੂਦਾ ਸੰਘਰਸ਼ਾਂ ਦਾ ਅਸਰ ਭਾਰਤ-ਅਮਰੀਕਾ ਰਿਸ਼ਤਿਆਂ ਅਤੇ ਅਮਰੀਕਾ ਦੀਆਂ ਵਿਦੇਸ਼ ਨੀਤੀਆਂ ‘ਤੇ ਪੈ ਸਕਦਾ ਹੈ।

ਕਾਂਗਰੈਸ਼ਨਲ ਰਿਸਰਚ ਸਰਵਿਸ (CRS) ਵੱਲੋਂ ਛਾਪੀ ਗਈ ਰਿਪੋਰਟ ਨਾਲ ਅਸਿੱਧੇ ਢੰਗ ਨਾਲ ਕਿਸਾਨਾਂ ਦੀ ਹਮਾਇਤ ਕਰਨ ਵਾਲੇ ਅਮਰੀਕੀ ਸਿਆਸਤਦਾਨਾਂ  ਦੀ ਆਵਾਜ਼ ਨੂੰ ਹੋਰ ਤਾਕਤ ਮਿਲ ਸਕਦੀ ਹੈ। ਸੀਆਰਐਸ ਦੇ ਇੱਕ ਮੈਂਬਰ ਨੇ ਗੁਪਤ ਤਰੀਕੇ ਨਾਲ ਸਿਰਫ ਇੰਨਾ ਹੀ ਦੱਸਿਆ ਕਿ ਜੇਕਰ ਸੀਆਰਐਸ ਨੇ ਰਿਪੋਰਟ ਛਾਪੀ ਹੈ ਤਾਂ ਇਸ ਮੁੱਦੇ ਵਿੱਚ ਇਸ ਦੀ ਰੁਚੀ ਜ਼ਰੂਰ ਹੋਵੇਗੀ।

Advertisements

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਮਸਲੇ ਦੇ ਹੱਕ ਵਿੱਚ ਉੱਠ ਰਹੀਆਂ ਆਵਾਜ਼ਾਂ ਕਿਸੇ ਹੱਦ ਤੱਕ ਭਾਰਤ ਦੀ ਜਮਹੂਰੀਅਤ ਸਥਿਤੀ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰਦੀਆਂ ਹਨ। ਰਿਪੋਰਟ ਦਾ ਆਧਾਰ, ਕੌਮਾਂਤਰੀ ਅਤੇ ਭਾਰਤੀ ਮੀਡੀਆ ਵਿੱਚ ਛਪੀਆਂ ਰਿਪੋਰਟਾਂ ਨੂੰ ਬਣਾਇਆ ਗਿਆ ਹੈ। ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤੀ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੇ ਹਾਲਾਤਾਂ ਵਿੱਚ ਆਏ ਨਿਘਾਰ ਕਾਰਨ ਬਾਈਡਨ ਪ੍ਰਸ਼ਾਸਨ ਨੂੰ ਆਪਣੀਆਂ ਭਾਰਤ ਪ੍ਰਤੀ ਨੀਤੀਆਂ ਸੋਚ ਸਮਝ ਕੇ ਬਣਾਉਣੀਆਂ ਪੈਣਗੀਆਂ।

Advertisements

ਦੱਸਣਾ ਬਣਦਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਭਾਰਤੀ ਕਿਸਾਨਾਂ ਦੇ ਸੰਘਰਸ਼ ਬਾਰੇ ਆਪਣਾ ਕੋਈ ਪੱਖ ਨਹੀਂ ਸੀ ਰੱਖਿਆ। 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply