ਹਿਮਾਚਲ ਸਰਕਾਰ ਨੂੰ ਜ਼ਿਲ੍ਹਾ ਊਨਾ ਵਿਖੇ ਮਨਾਏ ਜਾਣ ਵਾਲੇ ਮੈੜੀ ਮੇਲੇ ਤੇ ਰੋਕ – ਸੋਨਾਲੀ ਗਿਰੀ ਡਿਪਟੀ ਕਮਿਸ਼ਨਰ

ਹਿਮਾਚਲ ਸਰਕਾਰ ਨੂੰ ਜ਼ਿਲ੍ਹਾ ਊਨਾ ਵਿਖੇ ਮਨਾਏ ਜਾਣ ਵਾਲੇ ਮੈੜੀ ਮੇਲੇ ਤੇ ਰੋਕ 

ਕਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਕੇਸਾਂ ਦੇ ਮੱਦੇ ਨਜਰ ਮੇਲੇ ਵਿਚ ਆਮ ਪਬਲਿਕ, ਸ਼ਰਧਾਲੂ ਅਤੇ ਜੱਥਿਆਂ ਦੇ ਆਉਣ ਤੇ ਲਾਈ ਰੋ

 
ਰੂਪਨਗਰ, 18 ਮਾਰਚ:
ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਦੱਸਿਆ ਗਿਆ ਕਿ ਹਿਮਾਚਲ ਸਰਕਾਰ ਨੇ ਡੇਰੇ ਬਡਭਾਗ ਸਿੰਘ ਜੀ ਜ਼ਿਲ੍ਹ ਊਨ੍ਹਾ ਵਿਖੇ 21 ਮਾਰਚ ਤੋਂ 31 ਮਾਰਚ ਤੱਕ ਕਰਵਾਏ ਜਾਣ ਵਾਲੇ ਮੈੜੀ ਮੇਲੇ ਤੇ ਰੋਕ ਲਗਾ ਦਿੱਤੀ। ਜਿਸ ਕਾਰਨ ਆਮ ਪਬਲਿਕ, ਸ਼ਰਧਾਲੂ ਅਤੇ ਜੱਥਿਆਂ ਉਪਰ ਇਸ ਮੇਲੇ ਵਿਚ ਆਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। 
 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਮਜਿਸਟ੍ਰੇਟ ਊਨਾ, ਹਿਮਾਚਲ ਪ੍ਰਦੇਸ ਵਲੋਂ ਲਿਖਤੀ ਤੌਰ ਤੇ ਪ੍ਰਾਪਤ ਹੋਏ ਪੱਤਰ ਮੁਤਾਬਕ ਕੋਵਿਡ 19 ਸਬੰਧੀ ਕੋਵਿਡ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਇਸ ਮੇਲੇ ਵਿਚ ਆਉਣ ਵਾਲੀ ਆਮ ਪਬਲਿਕ, ਸ਼ਰਧਾਲੂ ਅਤੇ ਜੱਥਿਆਂ ਤੇ ਰੋਕ ਲਗਾਈ ਗਈ ਹੈ।
 
ਇਸ ਸੰਦਰਭ ਵਿਚ ਸ੍ਰੀਮਤੀ ਸੋਨਾਲੀ ਗਿਰੀ ਨੇ ਜ਼ਿਲ੍ਹੇ ਦੇ ਸ਼ਰਧਾਲੂਆਂ ਨੂੰ ਇਹ ਅਪੀਲ ਕੀਤੀ ਹੈ ਕਿ ਕੋਵਿਡ 19 ਦੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਹਿਮਾਚਲ ਪ੍ਰਦੇਸ਼ ਦੀਆਂ ਹਦਾਇਤਾਂ ਦੇ ਮੱਦੇ ਨਜਰ ਇਸ ਮੇਲੇ ਵਿਚ ਜਾਣ ਤੋਂ ਗੁਰੇਜ਼ ਕੀਤਾ ਜਾਵੇ।ਜ਼ਿਕਰਯੋਗ ਹੈ ਕਿ ਮੈੜੀ ਮੇਲੇ ਵਿਚ ਵੱਖ ਵੱਖ ਰਾਜਾਂ ਤੋਂ ਵੱਡੀ ਮਾਤਰਾ ਵਿਚ ਸ਼ਰਧਾਲੂ ਆਪਣੀ ਸ਼ਰਧਾ ਪ੍ਰਗਟਾਉਣ ਲਈ ਪਹੁੰਚਦੇ ਹਨ। 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply