ਸਿੰਘਲੈੰਡ ਸੰਸਥਾ ਯੂ ਐਸ ਏ ਵਲੋਂ ਲੋੜਵੰਦ ਦੇ ਇਲਾਜ ਲਈ 20 ਹਾਜ਼ਰ ਰੁਪਏ ਦੀ ਆਰਥਿਕ ਮਦਦ ਭੇਂਟ


(ਪੀੜਤ ਪਰਿਵਾਰ ਨੂੰ 20 ਹਜਾਰ ਰੁਪਏ ਦੀ ਆਰਥਿਕ ਮਦਦ ਭੇਂਟ ਕਰਦੇ ਹੋਏ ਸੰਸਥਾ ਮੈਂਬਰ ਮਨਦੀਪ ਸਿੰਘ ਅਤੇ ਨਵਦੀਪ ਸਿੰਘ)

ਗੜ੍ਹਦੀਵਾਲਾ 18 ਮਾਰਚ (ਚੌਧਰੀ ) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਗੜ੍ਹਦੀਵਾਲਾ ਦੇ ਪਿੰਡ ਰਾਜਾਂ ਕਲਾਂ ਦੇ ਨਿਵਾਸੀ ਹਰਭਜਨ ਸਿੰਘ ਦੇ ਇਲਾਜ ਲਈ 20 ਹਜਾਰ ਰੁਪਏ ਦੀ ਆਰਥਿਕ ਮਦਦ ਭੇਂਟ ਕੀਤੀ ਹੈ। ਇਸ ਮੌਕੇ ਸੰਸਥਾ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਭਜਨ ਸਿੰਘ ਪੇਸ਼ੇ ਤੋਂ ਕੀਰਤਨੀਏ ਹਨ ਅਤੇ ਕੁੱਝ ਸਮਾਂ ਪਹਿਲਾਂ ਸਿਹਤ ਖਰਾਬ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਨ੍ਹਾਂ ਇੱਕ ਹੀ ਪੁੱਤਰ ਹੈ। ਜਿਸਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ। ਪਰਿਵਾਰ ਤੇ ਆਰਥਿਕ ਸੰਕਟ ਆਉਣ ਤੇ ਸੰਸਥਾ ਵਲੋਂ ਉਨ੍ਹਾਂ ਦੇ ਘਰ ਪਹੁੰਚ ਕੇ 20 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ ਹੈ।ਅੰਤ ਵਿੱਚ ਪਰਿਵਾਰ ਵੱਲੋਂ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਮਨਦੀਪ ਸਿੰਘ,ਨਵਦੀਪ ਸਿੰਘ, ਸੁਖਵਿੰਦਰ ਸਿੰਘ ਅਤੇ ਸ਼ਰਨ ਰਾਈ ਆਦਿ ਹਾਜ਼ਰ ਸਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply