मैड़ी मेला में आने वाले श्रद्धालुओं की सख्ती से जांची जाएगी कोविड रिपोर्टः डीसी
20 मार्च से पंजाब पुलिस के साथ चार जगहों पर लगेंगे नाके, ओवरलोडिंग पर होगी कार्रवाई
बाबा बड़भाग सिंह होली मेला की तैयारियों पर डीसी ने की अधिकारियों के साथ बैठक
ऊना/ होशियारपुर , 19 मार्च (आदेश )- जिला ऊना के प्रसिद्ध धार्मिक स्थल मैड़ी स्थित गुरुद्वारा बाबा बड़भाग सिंह में 21 मार्च से शुरू हो रहे होली मेले के संबंध में आज उपायुक्त ऊना राघव शर्मा ने एक बैठक की अध्यक्षता करते हुए सभी श्रद्धालुओं की कोविड नेगेटिव रिपोर्ट की जांच सख्ती के साथ करने के निर्देश दिए। डीसी ने कहा कि मैड़ी मेले में आने वाले श्रद्धालुओं की रिपोर्ट हिमाचल प्रदेश की सीमा के अलावा मैड़ी मेला क्षेत्र में विभिन्न स्थानों पर भी होगी। जिनके पास नेगेटिव रिपोर्ट नहीं होगी, उन्हें आगे जाने की अनुमति नहीं दी जाएगी। उन्होंने कहा कि कोविड-19 वायरस से बचाव व इसके संक्रमण के फैलाव को रोकने के लिए जिला प्रशासन द्वारा निर्णय लिया गया है कि मेले में आने वाले श्रद्धालु अपने साथ कोविड-19 नेगेटिव रिपोर्ट लानी होगी। इसके अलावा मेला क्षेत्र में आने वालों की थर्मल स्कैनिंग भी की जाएगी।
राघव शर्मा ने कहा कि मालवाहक वाहनों में आने वाले श्रद्धालुओं तथा ओवरलोडिंग को चैक करने के लिए पंजाब पुलिस के साथ संयुक्त नाके लगाए जाएंगे। मालवाहक वाहनों में आने वाले यात्रियों को शटल बसों के माध्यम से आगे भेजा जाएगा, जिसके लिए किराया निर्धारित किया जा रहा है। उन्होंने कहा कि सभी अंतर राज्यीय नाकों पर आयुर्वेद विभाग के कर्मचारी तैनात किए जाएंगे जबकि मेला क्षेत्र में चार स्थानों पर स्वास्थ्य विभाग के बूथ लगाए जाएंगे। उन्होंने कहा कि मेले में ड्यूटी पर तैनात कर्मचारियों की मास्क, सैनिटाइजर तथा फेस शील्ड उपलब्ध करवाई जाएगी। उन्होंने कहा कि पॉलीथीन के इस्तेमाल पर भी सख्त कार्रवाई की जाएगी।
बैठक में जिलाधीश ने मेला क्षेत्र में पानी, पार्किंग, सफाई, सुरक्षा तथा अन्य प्रबंधों के बारे में भी आवश्यक दिशा-निर्देश दिए। इस अवसर पर एडीसी डॉ. अमित कुमार शर्मा, एएसपी विनोद कुमार धीमान, सभी एसडीएम और बीडीओ अंब के साथ अन्य अधिकारी उपस्थित रहे।
ਮੈੜੀ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਕੋਵਿਡ ਰਿਪੋਰਟ ਗਹੁ ਨਾਲ ਚੈਕ ਕੀਤੀ ਜਾਵੇਗੀ: ਡੀ.ਸੀ
੍ਹ
20 ਮਾਰਚ ਤੋਂ ਪੰਜਾਬ ਪੁਲਿਸ ਨਾਲ ਚਾਰ ਜਗ੍ਹਾ ’ਤੇ ਲੱਗਣਗੇ ਨਾਕੇ, ਓਵਰਲੋਡਿੰਗ ’ਤੇ ਹੋਵੇਗੀ ਕਾਰਵਾਈ
੍ਹ ਬਾਬਾ ਵਡਭਾਗ ਸਿੰਘ ਹੋਲੀ ਮੇਲੇ ਦੀਆਂ ਤਿਆਰੀਆਂ ਸਬੰਧੀ ਡੀ.ਸੀ ਵਲੋਂ ਅਧਿਕਾਰੀਆਂ ਨਾਲ ਮੀਟਿੰਗ
ਊਨਾ, 19 ਮਾਰਚ (ਆਦੇਸ਼ ):
ਜ਼ਿਲ੍ਹਾ ਊਨਾ ਦੇ ਪ੍ਰਸਿੱਧ ਧਾਰਮਿਕ ਸਥਾਨ ਮੈੜੀ ਸਥਿਤ ਗੁਰਦੁਆਰਾ ਬਾਬਾ ਵਡਭਾਗ ਸਿੰਘ ਵਿੱਚ 21 ਮਾਰਚ ਤੋਂ ਸ਼ੁਰੂ ਹੋ ਰਹੇ ਹੋਲੀ ਮੇਲੇ ਦੇ ਸਬੰਧ ਵਿੱਚ ਅੱਜ ਡਿਪਟੀ ਕਮਿਸ਼ਨਰ ਊਨਾ ਰਾਘਵ ਸ਼ਰਮਾ ਨੇ ਮੀਟਿੰਗ ਕਰਦਿਆਂ ਸਾਰੇ ਸ਼ਰਧਾਲੂਆਂ ਦੀ ਕੋਵਿਡ ਨੈਗੇਟਿਵ ਰਿਪੋਰਟ ਦੀ ਜਾਂਚ ਗਹੁ ਨਾਲ ਕਰਨ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈੜੀ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਰਿਪੋਰਟ ਹਿਮਾਚਲ ਪ੍ਰਦੇਸ਼ ਦੀ ਹੱਦ ਤੋਂ ਇਲਾਵਾ ਮੈੜੀ ਮੇਲਾ ਖੇਤਰ ਵਿੱਚ ਵੱਖ-ਵੱਖ ਥਾਵਾਂ ’ਤੇ ਵੀ ਹੋਵੇਗੀ, ਜਿਨ੍ਹਾਂ ਕੋਲ ਨੈਗੇਟਿਵ ਰਿਪੋਰਟ ਨਹੀਂ ਹੋਵੇਗੀ, ਉਨ੍ਹਾਂ ਨੂੰ ਅੱਗੇ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਵਿਡ-19 ਵਾਇਰਸ ਤੋਂ ਬਚਾਅ ਅਤੇ ਇਸਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਤੈਅ ਕੀਤਾ ਗਿਆ ਹੈ ਕਿ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣੇ ਨਾਲ ਕੋਵਿਡ-19 ਨੈਗੇਟਿਵ ਰਿਪੋਰਟ ਲਿਆਉਣੀ ਹੋਵੇਗੀ। ਇਸ ਤੋਂ ਇਲਾਵਾ ਮੇਲਾ ਖੇਤਰ ਵਿੱਚ ਆਉਣ ਵਾਲਿਆਂ ਦੀ ਥਰਮਲ ਸਕੈਨਿੰਗ ਵੀ ਕੀਤੀ ਜਾਵੇਗੀ।
ਰਾਘਵ ਸ਼ਰਮਾ ਨੇ ਕਿਹਾ ਕਿ ਭਾਰ ਢੋਣ ਵਾਲੇ ਵਾਹਨਾਂ ਵਿੱਚ ਆਉਣ ਵਾਲੇ ਸ਼ਰਧਾਲੂਆਂ ਅਤੇ ਓਵਰਲੋਡਿੰਗ ਨੂੰ ਚੈਕ ਕਰਨ ਲਈ ਪੰਜਾਬ ਪੁਲਿਸ ਦੇ ਨਾਲ ਸਾਂਝੇ ਨਾਕੇ ਲਗਾਏ ਜਾਣਗੇ। ਭਾਰ ਢੋਣ ਵਾਲੇ ਵਾਹਨਾ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਸ਼ਟਲ ਬੱਸਾਂ ਰਾਹੀਂ ਅੱਗੇ ਭੇਜਿਆ ਜਾਵੇਗਾ, ਜਿਸ ਦੇ ਲਈ ਕਿਰਾਇਆ ਨਿਰਧਾਰਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਇੰਟਰ ਸਟੇਟ ਨਾਕਿਆਂ ’ਤੇ ਆਯੁਰਵੇਦ ਵਿਭਾਗ ਦੇ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਜਦਕਿ ਮੇਲਾ ਖੇਤਰ ਵਿੱਚ ਚਾਰ ਥਾਵਾਂ ’ਤੇ ਸਿਹਤ ਵਿਭਾਗ ਦੇ ਬੂਥ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਡਿਊਟੀ ’ਤੇ ਤਾਇਨਾਤ ਕਰਮਚਾਰੀਆਂ ਨੂੰ ਮਾਸਕ, ਸੈਨੇਟਾਈਜਰ ਅਤੇ ਫੇਸ ਸ਼ੀਲਡ ਉਪਲਬਧ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੀਟਿੰਗ ਪੋਲੀਥੀਨ ਦੀ ਵਰਤੋਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਮੇਲਾ ਖੇਤਰ ਵਿੱਚ ਪਾਣੀ, ਸਫਾਈ, ਸੁਰੱਖਿਆ ਅਤੇ ਹੋਰ ਪ੍ਰਬੰਧਾਂ ਦੇ ਬਾਰੇ ਵਿੱਚ ਵੀ ਜ਼ਰੂਰੀ ਨਿਰਦੇਸ਼ ਦਿੱਤੇ ਗਏ। ਇਸ ਮੌਕੇ ’ਤੇ ਏ.ਡੀ.ਸੀ ਡਾ. ਅਮਿਤ ਕੁਮਾਰ ਸ਼ਰਮਾ, ਐਸ.ਐਸ.ਪੀ. ਵਿਨੋਦ ਕੁਮਾਰ ਧੀਮਾਨ, ਸਾਰੇ ਐਸ.ਡੀ.ਐਮਜ਼ ਅਤੇ ਬੀ.ਡੀ.ਪੀ.ਓਜ਼ ਅੰਬ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp