ਵੱਡੀ ਖ਼ਬਰ : ਅੱਜ ਐਤਵਾਰ ਨੂੰ ਕੋਰੋਨਾ ਵਾਇਰਸ ਕਾਰਣ ਜਲੰਧਰ ਚ 6 ਅਤੇ ਹੁਸ਼ਿਆਰਪੁਰ ਚ 10 ਮੌਤਾਂ

ਐਤਵਾਰ ਨੂੰ ਕੋਰੋਨਾ ਵਾਇਰਸ ਕਾਰਣ ਜਲੰਧਰ ਚ 6 ਅਤੇ ਹੁਸ਼ਿਆਰਪੁਰ ਚ 10 ਮੌਤਾਂ

ਹੁਸ਼ਿਆਰਪੁਰ 21 ਮਾਰਚ ( ਆਦੇਸ਼  )  ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 1627 ਨਵੇ ਸੈਪਲ ਲਏ ਗਏ ਹਨ ਅਤੇ 2774 ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 223 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 11664 ਹੋ ਗਈ ਹੈ .। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 362925 ਸੈਪਲ ਲਏ ਗਏ ਹਨ ਜਿਨਾ ਵਿੱਚੋ 347672 ਸੈਪਲ ਨੈਗਟਿਵ , 5250 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1765  ਹੈ ਜਦ ਕਿ 10167ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 453ਹੈ ।  ਜਿਲਾ ਹੁਸ਼ਿਆਰਪੁਰ ਦੇ 223 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 24 ਅਤੇ  199  ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ ।

Advertisements

ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 10 ਮੌਤਾ ਹੋਈਆ ਹਨ (1) 85  ਸਾਲਾ ਵਿਆਕਤੀ  ਵਾਸੀ ਖੁੱਡਾ  ਦੀ ਮੌਤ ਘਈ ਹਸਪਤਾਲ ਜਲੰਧਰ ਵਿਖੇ ਹੋਈ ਹੈ (2) 74 ਸਾਲਾ ਔਰਤ ਵਾਸੀ ਪਿਪਲਵਾਲਾ ਦੀ ਮੌਤ ਮੈਡੀਕਲ ਕਾਲਿਜ ਅਮ੍ਰਿਤਸਰ    (3) 66  ਸਾਲਾ ਵਿਆਕਤੀ ਵਾਸੀ ਹਰਿਆਣਾ  ਨਿਜੀ ਹਸਪਤਾਲ ਜਲੰਧਰ  (4) 65 ਸਾਲਾ ਔਰਤ ਵਾਸੀ ਹਰਿਆਣਾ  ਦੀ ਮੌਤ ਆਈ ਵਾਈ ਬਾਈ ਹੁਸ਼ਿਆਰਪੁਰ  ਵਿਖੇ ਹੋਈ ਹੈ ।(5)66ਔਰਤ ਵਾਸੀ ਝੰਜੋਵਾਲ ਨਿਜੀ ਹਸਪਤਾਲ ਜਲੰਧਰ  (6) 65 ਸਾਲਾ ਔਰਤ ਵਾਸੀ ਸ਼ਹੀਦ ਭਗਤ ਸਿੰਘ ਨਗਰ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ  (7)  55 ਸਾਲਾ ਵਿਆਕਤੀ ਵਾਸੀ ਮਾਹਿਲਪੁਰ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (8) 52 ਸਾਲਾ ਵਿਆਕਤੀ ਵਾਸੀ ਮਲਕੋਵਾਲ ਦੀ ਮੌਤ ਡੀ ਐਮ ਸੀ ਲੁਧਿਆਣਾ (9)60 ਸਾਲਾ ਔਰਤ ਵਾਸੀ ਗਲਜੀਆੰ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ  (10 ) 53 ਸਾਲਾ ਔਰਤ ਵਾਸੀ ਰਹੀਮਪੁਰ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ ।  ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ।

Advertisements

v  ਬਾਹਰਲੇ ਜਿਲਿਆ ਤੋ ਪਜੇਟਿਵ ਮਰੀਜ ਆਏ —36

Advertisements

v  ਹੁਸ਼ਿਆਰਪੁਰ ਜਿਲੇ ਦੇ ਮਰੀਜਾ ——223

v  ਟੋਟਲ ਮਰੀਜ —-      36+233 ==259

ਜਲੰਧਰ ਚ 6 ਮੌਤਾਂ ਹੋਣ ਦੀ ਖ਼ਬਰ ਹੈ ਜਦੋਂ ਕਿ 400 ਦੇ ਕਰੀਬ ਨਵੇਂ ਕੇਸ ਸਾਹਮਣੇ ਆਏ ਹਨ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply