Breaking: ਚੱਬੇਵਾਲ ਦਾ ਸਰਬਪੱਖੀ ਵਿਕਾਸ ਮੇਰੀ ਪਹਿਲ: ਡਾ. ਰਾਜ ਕੁਮਾਰ

ਡਾ. ਰਾਜ ਨੇ ਕਰਵਾਇਆ ਛੋਟੀ ਬੱਚੀ ਤੋਂ ਸੜਕ ਦਾ ਉਦਘਾਟਨ

ਹੁਸ਼ਿਆਰਪੁਰ( SUKHWINDER, NAVNEET, DR, MANDEEP) ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਦੁਆਰਾ ਜੋ ਹਲਕੇ ਦੀਆਂ ਲਿੰਕ ਸੜਕਾਂ ਦੇ ਲਈ 61 ਕਰੋੜ ਦੀ ਗ੍ਰਾਂਟ ਐਲਾਨੀ ਗਈ ਸੀ ਉਸ ਨਾਲ ਚੱਬੇਵਾਲ ਹਲਕੇ ਦੀਆਂ ਪਿੰਡਾਂ ਦੀਆਂ ਕਈ ਸੜਕਾਂ ਬਣ ਚੁੱਕੀਆਂ ਹਨ, ਕੁਝ ਨਿਰਮਾਣਾਧੀਨ ਹਨ ਤੇ ਕੁਝ ਜਲਦ ਹੀ ਪੂਰੀਆਂ ਹੋਣ ਜਾ ਰਹੀਆਂ ਹਨ। ਡਾ. ਰਾਜ ਦੀ ਖਾਸੀਅਤ ਹੈ ਕਿ ਉਹ ਆਪਣੇ ਹਲਕੇ ਵਿੱਚ ਲੋਕਾਂ ਨਾਲ ਰਾਬਤਾ ਕਾਇਮ ਕਰਦੇ ਰਹਿੰਦੇ ਹਨ, ਲੋਕਾਂ ਨੂੰ ਮਿਲਦੇ, ਉਹਨਾਂ ਦੀਆਂ ਸਮੱਸਿਆਵਾਂ ਜਾਣ ਉਹਨਾਂ ਨੂੰ ਹਲ ਕਰਦੇ ਹਨ। ਅੱਜ ਕੱਲ ਹਲਕੇ ਦੇ ਵਿੱਚ ਆਪਣੇ ਦੌਰਿਆਂ ਦੌਰਾਨ ਡਾ. ਰਾਜ ਸੜਕਾਂ ਦੇ ਕੰਮ ਦਾ ਜਾਇਜਾ ਵੀ ਲੈਂਦੇ ਹਨ। ਬੀਤੇ ਦਿਨੀਂ ਪਿੰਡ ਪੱਟੀ ਵਿਖੇ ਪੱਟੀ ਤੋਂ ਸੀਣਾ ਤੱਕ ਬਨਾਈ ਗਈ ਨਵੀਂ, ਪੱਕੀ ਸੜਕ ਦਾ ਨਿਰੀਖਣ ਕੀਤਾ ਅਤੇ ਇਸ ਨੂੰ ਲੋਕਾਂ ਦੀ ਆਵਾਜਾਈ ਲਈ ਚੱਲਦਿਆਂ ਕਰਣ ਤੋਂ ਪਹਿਲਾਂ ਤੀਜੀ ਜਮਾਤ ਦੀ ਵਿਦਿਆਰਥਣ ਬੱਚੀ ਗੁਰਲੀਨ ਕੌਰ ਤੋਂ ਰਿਬਨ ਕਟਵਾ ਕੇ ਇਸ ਸੜਕ ਦਾ ਉਦਘਾਟਨ ਕੀਤਾ।

Advertisements

ਡਾ. ਰਾਜ ਨੇ ਇਸ ਮੌਕੇ ਤੇ ਇਕੱਤਰਿਤ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਵਿੱਚ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਲਾਕੇ ਦੀਆਂ ਹੋਰਨਾਂ ਸੜਕਾਂ ਜਿਹਨਾਂ ਨੂੰ ਮੁਰੰਮਤ ਦੀ ਜਰੂਰਤ ਹੈ, ਉਹਨਾਂ ਨੂੰ ਵੀ ਜਲਦ ਹੀ ਬਜਰੀ-ਲੁੱਕ ਪਾ ਕੇ ਦਰੁਸਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਚੱਬੇਵਾਲ ਹਲਕੇ ਦੇ ਵਿਕਾਸ ਕਾਰਜਾਂ ਅਤੇ ਹਲਕਾ ਵਾਸੀਆਂ ਦੀ ਬਿਹਤਰੀ ਲਈ ਹਮੇਸ਼ਾ ਤਤੱਪਰ ਰਹਿਣ ਦੇ ਆਪਣੇ ਵਾਅਦੇ ਨੂੰ ਮੁੜ ਦੁਹਰਾਇਆ। ਇਸ ਮੌਕੇ ਤੇ ਸਰਪੰਚ ਸ਼ਿੰਦਰਪਾਲ ਕੋਚ ਦੀ ਅਗਵਾਈ ਵਿੱਚ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਡਾ. ਰਾਜ ਕੁਮਾਰ ਦਾ ਵਿਸ਼ੇਸ਼ ਸਨਮਾਨ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਲੰਬੜਦਾਰ ਸਤੀਸ਼ ਕੁਮਾਰ ਸੈਣੀ, ਪੰਚ ਸੋਹਣ ਲਾਲ, ਹਮਿੰਦਰ ਸਿੰਘ ਲੱਕੀ ਹਾਰਟਾ, ਗੁਰਮੀਤ ਸਿੰਘ, ਸੋਹਣ ਸਿੰਘ, ਸੰਮਤੀ ਮੈਂਬਰ ਚਿਰੰਜੀ ਲਾਲ ਬਿਹਾਲਾ, ਮੈਂਬਰ ਜਿਲਾ ਪਰਿਸ਼ਦ ਗਗਨ ਚਾਨਥੂ, ਸੰਤੋਖ ਸਿੰਘ, ਪਿਆਰੇ ਲਾਲ ਸਮੇਤ ਹੋਰ ਵੀ ਪਿੰਡ ਵਾਸੀ ਤੇ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply